LPG Price: LPG ਸਿਲੰਡਰ ਹੋਇਆ ਸਸਤਾ, ਹੁਣ ਕੀਮਤ ਹੋਈ ਇੰਨੀ ਘੱਟ

ਤੇਲ ਕੰਪਨੀਆਂ ਨੇ ਵੀ ਆਪਣੀ ਵੈੱਬਸਾਈਟ 'ਤੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ। ਇੱਥੇ ਜਾਣੋ ਕਿਸ ਸ਼ਹਿਰ ਵਿੱਚ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਕਿੰਨਾ ਬਦਲਾਅ ਹੋਇਆ ਹੈ।

By  Jasmeet Singh May 1st 2023 08:26 AM -- Updated: May 1st 2023 08:42 AM

ਨਵੀਂ ਦਿੱਲੀ: ਦੇਸ਼ 'ਚ ਵਧਦੀ ਮਹਿੰਗਾਈ ਵਿਚਾਲੇ ਲੋਕਾਂ ਲਈ ਰਾਹਤ ਦੀ ਖਬਰ ਆਈ ਹੈ। ਦਰਅਸਲ 1 ਮਈ 2023 ਤੋਂ ਯਾਨੀ ਅੱਜ ਤੋਂ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ। 


ਨਤੀਜੇ ਵਜੋਂ ਹੁਣ ਸ਼ਹਿਰਾਂ ਵਿੱਚ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਤਬਦੀਲੀ ਆਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 171.50 ਰੁਪਏ ਦੀ ਕਟੌਤੀ ਕੀਤੀ ਹੈ। 

ਅੱਜ ਤੋਂ ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ 1856.50 ਰੁਪਏ ਹੋ ਗਈ ਹੈ। ਹਾਲਾਂਕਿ 14.2 ਕਿਲੋ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। 



ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਗੱਲ ਕਰੀਏ ਤਾਂ ਇਹ ਉਨ੍ਹਾਂ ਦੇ ਪੁਰਾਣੇ ਰੇਟਾਂ 'ਤੇ ਉਪਲਬਧ ਹਨ। ਹੁਣ ਵਪਾਰਕ ਸਿਲੰਡਰ ਦੀ ਕੀਮਤ ਕੋਲਕਾਤਾ ਵਿੱਚ 1960.50 ਰੁਪਏ, ਮੁੰਬਈ ਵਿੱਚ 1808.50 ਰੁਪਏ ਅਤੇ ਚੇਨਈ ਵਿੱਚ 2021.50 ਰੁਪਏ ਹੋ ਗਈ ਹੈ।

ਜ਼ਹਿਰੀਲੀ ਗੈਸ ਕਾਰਨ 11 ਲੋਕਾਂ ਦੀ ਮੌਤ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਤਾਇਆ ਦੁੱਖ

ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ 'ਤੇ ਨਵਜੋਤ ਸਿੱਧੂ ਨੇ ਸੁਖਬੀਰ ਸਿੰਘ ਬਾਦਲ ਨਾਲ ਅਫ਼ਸੋਸ ਕੀਤਾ ਜ਼ਾਹਿਰ

Related Post