Indian Army News : ਲੱਦਾਖ ਚ ਭਾਰਤੀ ਫੌਜੀਆਂ ਨਾਲ ਵਾਪਰਿਆ ਹਾਦਸਾ, ਫੌਜੀ ਗੱਡੀ ਤੇ ਚੱਟਾਨ ਡਿੱਗਣ ਕਾਰਨ ਲੈਫ. ਕਰਨਲ ਤੇ 1 ਜਵਾਨ ਸ਼ਹੀਦ
Ladakh News : ਅਧਿਕਾਰਤ ਸੂਤਰਾਂ ਅਨੁਸਾਰ, ਇਹ ਹਾਦਸਾ ਸਵੇਰੇ 11.30 ਵਜੇ ਦੇ ਕਰੀਬ ਵਾਪਰਿਆ, ਜਦੋਂ ਇੱਕ ਫੌਜ ਦਾ ਕਾਫਲਾ ਲੇਹ ਖੇਤਰ ਵਿੱਚ ਦੁਰਬੁਕ ਤੋਂ ਚੋਂਗਤਾਸ਼ ਜਾ ਰਿਹਾ ਸੀ। ਅਚਾਨਕ ਜ਼ਮੀਨ ਖਿਸਕਣ ਕਾਰਨ ਇੱਕ ਪੱਥਰ ਕਾਫਲੇ ਦੇ ਇੱਕ ਵਾਹਨ ਨਾਲ ਟਕਰਾ ਗਿਆ।
2 Indian Solidier Dies in Ladakh : ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਇੱਕ ਦੁਖਦਾਈ ਘਟਨਾ ਵਿੱਚ, ਮੰਗਲਵਾਰ ਸਵੇਰੇ ਇੱਕ ਵੱਡਾ ਪੱਥਰ ਫੌਜ ਦੇ ਵਾਹਨ ਨਾਲ ਟਕਰਾਉਣ ਕਾਰਨ ਇੱਕ ਫੌਜ ਅਧਿਕਾਰੀ ਅਤੇ ਇੱਕ ਜਵਾਨ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖਮੀ ਹੋ ਗਏ।
ਅਧਿਕਾਰਤ ਸੂਤਰਾਂ ਅਨੁਸਾਰ, ਇਹ ਹਾਦਸਾ ਸਵੇਰੇ 11.30 ਵਜੇ ਦੇ ਕਰੀਬ ਵਾਪਰਿਆ, ਜਦੋਂ ਇੱਕ ਫੌਜ ਦਾ ਕਾਫਲਾ ਲੇਹ ਖੇਤਰ ਵਿੱਚ ਦੁਰਬੁਕ ਤੋਂ ਚੋਂਗਤਾਸ਼ ਜਾ ਰਿਹਾ ਸੀ। ਅਚਾਨਕ ਜ਼ਮੀਨ ਖਿਸਕਣ ਕਾਰਨ ਇੱਕ ਪੱਥਰ ਕਾਫਲੇ ਦੇ ਇੱਕ ਵਾਹਨ ਨਾਲ ਟਕਰਾ ਗਿਆ।
ਮ੍ਰਿਤਕਾਂ ਦੀ ਪਛਾਣ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਅਤੇ ਲਾਂਸ ਦਫਾਦਾਰ ਦਲਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਲੈਫ. ਕਰਨਲ, ਪਠਾਨਕੋਟ ਦੇ ਅਬਰੋਲ ਨਗਰ ਦੇ ਰਹਿਣ ਵਾਲੇ ਸਨ, ਜੋ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ ਅਤੇ ਪਤਨੀ ਤੇ ਡੇਢ ਸਾਲ ਸਾਲ ਦਾ ਪੁੱਤਰ ਨੂੰ ਛੱਡ ਗਏ।
ਜ਼ਖਮੀਆਂ ਵਿੱਚ ਮੇਜਰ ਮਯੰਕ ਸ਼ੁਭਮ, ਮੇਜਰ ਅਮਿਤ ਦੀਕਸ਼ਿਤ ਅਤੇ ਕੈਪਟਨ ਗੌਰਵ ਸ਼ਾਮਲ ਹਨ, ਜਿਨ੍ਹਾਂ ਸਾਰਿਆਂ ਨੂੰ ਡਾਕਟਰੀ ਇਲਾਜ ਲਈ ਲੇਹ ਦੇ ਫੌਜ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਅਧਿਕਾਰੀ ਘਟਨਾ ਦੀ ਹੋਰ ਜਾਂਚ ਕਰ ਰਹੇ ਹਨ, ਅਤੇ ਫੌਜ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।