Ludhiana Kidnapping Case Video : ਪੰਜਾਬ ਪੁਲਿਸ ਨੇ ਨਾਭਾ ਚੋਂ ਬਰਾਮਦ ਕੀਤਾ ਲੁਧਿਆਣਾ ਤੋਂ ਅਗਵਾ 6 ਸਾਲਾ ਮਾਸੂਮ, ਬਦਮਾਸ਼ਾਂ ਦਾ ਐਨਕਾਊਂਟਰ

Nabha Police Encounter : ਲੁਧਿਆਣਾ ਦੇ ਪਿੰਡ ਸ਼ੀਹਾਂ ਦੌਦ ਵਿੱਚੋਂ ਅਗ਼ਵਾ ਕੀਤੇ 6 ਸਾਲਾ ਬੱਚੇ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਥਿਤ ਦੋਸ਼ੀਆਂ ਦਾ ਨਾਭਾ ਦੇ ਇੱਕ ਪਿੰਡ ਵਿੱਚ ਐਨਕਾਊਂਟਰ ਕੀਤਾ ਹੈ ਅਤੇ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਹੈ।

By  KRISHAN KUMAR SHARMA March 13th 2025 05:58 PM -- Updated: March 13th 2025 08:32 PM

Ludhiana Kidnapping Case : ਲੁਧਿਆਣਾ ਦੇ ਪਿੰਡ ਸ਼ੀਹਾਂ ਦੌਦ ਵਿੱਚੋਂ ਅਗ਼ਵਾ ਕੀਤੇ 6 ਸਾਲਾ ਬੱਚੇ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਥਿਤ ਦੋਸ਼ੀਆਂ ਦਾ ਨਾਭਾ ਦੇ ਪਿੰਡ ਮੰਡੋਰ ਖੇੜਾ ਵਿੱਚ ਐਨਕਾਊਂਟਰ ਕੀਤਾ ਹੈ ਅਤੇ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਹੈ। 

ਪੁਲਿਸ ਨੇ ਮੁਕਾਬਲੇ 'ਚ ਢੇਰ ਕੀਤਾ ਮੁੱਖ ਮੁਲਜ਼ਮ, ਦੂਜਾ ਜ਼ਖ਼ਮੀ 

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਤੇ ਕਿਡਨੈਪਰਾਂ ਵੱਲੋਂ ਦੋਵੇਂ ਪਾਸਿਆਂ ਵੱਲੋਂ ਵੱਡੀ ਪੱਧਰ 'ਤੇ ਗੋਲੀਬਾਰੀ ਹੋਈ ਹੈ। ਇਸ ਦੌਰਾਨ 25 ਤੋਂ 30 ਰਾਊਂਡ ਗੋਲੀਆਂ ਫਾਈਰ ਹੋਈਆਂ ਦੱਸੀਆਂ ਗਈਆਂ ਹਨ, ਜਿਸ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਕਿਡਨੈਪਰ ਢੇਰ ਹੋ ਗਿਆ ਹੈ, ਜਦਕਿ ਦੂਜਾ ਜ਼ਖ਼ਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਇਹ ਐਨਕਾਊਂਟਰ ਨਾਭਾ ਬਲਾਕ ਦੇ ਪਿੰਡ ਮੰਡੌਰ ਵਿੱਚ ਕੀਤਾ ਗਿਆ। ਪਟਿਆਲਾ ਪੁਲਿਸ ਦੇ 3 ਮੁਲਾਜ਼ਮ ਵੀ ਫੱਟੜ ਹੋਏ ਹਨ।

ਇੱਕ ਕਰੋੜ ਰੁਪਏ ਦੀ ਮੰਗੀ ਗਈ ਸੀ ਫਿਰੌਤੀ

ਪੁਲਿਸ ਨੇ ਮਾਮਲੇ 'ਚ ਜਾਣਕਾਰੀ ਦਿੰਦਿਆਂ ਭਵਪ੍ਰੀਤ ਅਗਵਾ ਕਾਂਡ 'ਚ ਕਈ ਅਹਿਮ ਖੁਲਾਸੇ ਕੀਤੇ ਹਨ। ਪੁਲਿਸ ਅਨੁਸਾਰ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਕਿਡਨੈਪਰਾਂ ਨੇ ਪਰਿਵਾਰ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਪੁਲਿਸ ਨੇ ਦੱਸਿਆ ਕਿ ਬੱਚੇ ਨੂੰ ਪੂਰੀ ਤਰ੍ਹਾਂ ਸਹੀ ਸਲਾਮਤ ਬਚਾਅ ਲਿਆ ਗਿਆ ਹੈ।

ਅਗਵਾ ਕਾਂਡ ਦਾ ਮੁੱਖ ਮੁਲਜ਼ਮ ਸੀ 23 ਸਾਲਾ ਜਸਪ੍ਰੀਤ ਸਿੰਘ

ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਢੇਰ ਕੀਤੇ ਇੱਕ ਅਗਵਾਕਾਰ ਦੀ ਪਛਾਣ ਜਸਪ੍ਰੀਤ ਸਿੰਘ (ਉਮਰ 23 ਸਾਲ) ਪੁੱਤਰ ਲਖਵਿੰਦਰ ਸਿੰਘ, ਜੋ ਕਿ ਅਗਵਾਕਾਂਡ ਦਾ ਮੁੱਖ ਮੁਲਜ਼ਮ ਸੀ। ਜਦਕਿ ਇਸ ਦੇ ਦੋ ਸਾਥੀ ਹਰਪ੍ਰੀਤ ਸਿੰਘ ਤੇ ਰਵੀ ਭਿੰਡਰ ਵਾਸੀ ਪਿੰਡ ਅਮਰਗੜ੍ਹ ਦੇ ਰਹਿਣ ਵਾਲੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਬੀਤੇ ਦਿਨ ਸੂਚਨਾ ਮਿਲਣ ਤੋਂ ਹੀ ਮਾਮਲੇ ਦੀ ਬਰੀਕੀ ਤੇ ਤੇਜ਼ੀ ਨਾਲ ਜਾਂਚ ਕੀਤੀ ਗਈ ਅਤੇ 1 ਵਜੇ ਤੱਕ ਮੁਲਜ਼ਮਾਂ ਦੀ ਲੋਕੇਸ਼ਨ ਟਰੈਕ ਕੀਤੀ ਗਈ, ਜਿਸ ਤੋਂ ਬਾਅਦ ਲੋਕੇਸ਼ਨ ਟਰੇਸ ਹੋਣ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਭੱਜ ਨਿਕਲੇ। ਇਸ ਦੌਰਾਨ ਪੁਲਿਸ ਵੱਲੋਂ ਲਗਾਤਾਰ 6-7 ਕਿਲੋਮੀਟਰ ਤੱਕ ਮੁਲਜ਼ਮਾਂ ਦਾ ਪਿੱਛਾ ਕੀਤਾ ਅਤੇ ਨਾਭਾ ਦੇ ਪਿੰਡ ਮੰਡੌਰ 'ਚ ਮੁਲਜ਼ਮ ਨਾਲ ਮੁਕਾਬਲਾ ਹੋਇਆ, ਜਿਸ ਦੌਰਾਨ ਮੁੱਖ ਮੁਲਜ਼ਮ ਮਾਰਿਆ ਗਿਆ ਅਤੇ ਇੱਕ ਢੇਰ ਹੋ ਗਿਆ।

ਘਰੋਂ ਅਗਵਾ ਕੀਤਾ ਗਿਆ ਸੀ ਬੱਚਾ

ਦੱਸ ਦਈਏ ਕਿ ਬੀਤੇ ਦੇਰ ਸ਼ਾਮ ਪਿੰਡ ਸ਼ੀਹਾਂ ਦੌਦ ਵਿਚੋਂ ਦੋ ਮੋਟਰਸਾਈਕਲ ਸਵਾਰ 6 ਸਾਲਾ ਬੱਚੇ ਭਵਕੀਰਤ ਸਿੰਘ ਨੂੰ ਅਗਵਾ ਕਰ ਕੇ ਲੈ ਕੇ ਗਏ ਸਨ। ਬੱਚਾ ਤਾਰਾ ਕਾਨਵੈਂਟ ਸਕੂਲ ਦੀ ਪਹਿਲੀ ਜਮਾਤ ਦਾ ਵਿਦਿਆਰਥੀ ਹੈ। ਕਥਿਤ ਦੋਸ਼ੀਆਂ ਵੱਲੋਂ ਘਰ ਵਿਚੋਂ ਉਦੋਂ ਅਗਵਾ ਕਰ ਲਿਆ ਗਿਆ ਸੀ ਜਦੋਂ ਭਵਕੀਰਤ ਸਿੰਘ ਆਪਣੇ ਵਿਹੜੇ ਵਿੱਚ ਖੇਡ ਰਿਹਾ ਸੀ ਅਤੇ ਫਰਾਰ ਹੋ ਗਏ ਸਨ।

ਬੱਚੇ ਦੇ ਦਾਦੇ ਗੁਰਜੰਟ ਸਿੰਘ ਨੇ ਦੱਸਿਆ ਸੀ ਕਿ ਰੌਲਾ ਪੈਣ ਮਗਰੋਂ ਪਿੰਡ ਵਾਸੀਆਂ ਨੇ ਅਗਵਾਕਾਰਾਂ ਦਾ ਪਿੱਛਾ ਵੀ ਕੀਤਾ ਗਿਆ ਸੀ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ।

Related Post