Ludhiana News : ਨਿੱਜੀ ਹਸਪਤਾਲ ਦੀ ਵੱਡੀ ਲਾਪਰਵਾਹੀ, ਪਰਿਵਾਰ ਨੂੰ ਕਿਸੇ ਹੋਰ ਦੀ ਮ੍ਰਿਤਕ ਦੇਹ ਸੌਂਪੀ, ਅੰਤਿਮ ਰਸਮਾਂ ਮੌਕੇ ਹੋਇਆ ਖੁਲਾਸਾ
Jagraon News : ਮ੍ਰਿਤਕ ਜੋਗਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾਕਿ ਹਸਪਤਾਲ ਦੀ ਲਾਪਰਵਾਹੀ ਕਰਕੇ ਉਹ ਬਹੁਤ ਪਰੇਸ਼ਾਨ ਹੋਏ। ਉਪਰੋਂ ਹਸਪਤਾਲ ਪ੍ਰਸ਼ਾਸਨ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਉਨ੍ਹਾਂ ਨੂੰ ਕਿਹਾ ਕਿ ਤੁਸੀ ਮ੍ਰਿਤਕ ਦੇਹ ਦੇਖ ਕੇ ਲੈ ਕੇ ਜਾਣੀ ਸੀ।
Ludhiana News : ਜਗਰਾਓਂ ਦੇ ਮੁਹੱਲਾ ਮਾਈ ਜੀਨਾ ਵਿੱਚ ਲੋਕ ਉਸ ਸਮੇਂ ਹੈਰਾਨ ਪਰੇਸ਼ਾਨ ਹੋ ਗਏ, ਜਦੋਂ ਮੁਹੱਲੇ ਵਿੱਚ ਰਹਿਣ ਵਾਲੇ 52 ਸਾਲਾ ਦੇ ਜੋਗਿੰਦਰ ਸਿੰਘ ਦੀ ਲੁਧਿਆਣਾ ਦੇ ਦੀਪਕ ਹਸਪਤਾਲ (Deepak Hospital Ludhiana) ਵਿੱਚ ਇਲਾਜ ਦੌਰਾਨ ਅੱਜ ਮੌਤ ਹੋ ਗਈ। ਪਰਿਵਾਰਕ ਮੈਂਬਰ ਹਸਪਤਾਲ ਦੇ ਸਾਰੇ ਬਿੱਲ ਕਲੀਅਰ ਕਰਕੇ ਉਸਦੀ ਮ੍ਰਿਤਕ ਦੇਹ ਲੈ ਕੇ ਜਗਰਾਓਂ ਆਪਣੇ ਪਹੁੰਚੇ, ਪਰ ਜਦੋਂ ਅੰਤਿਮ ਸੰਸਕਾਰ ਤੋਂ ਪਹਿਲਾਂ ਰੀਤੀ-ਰਿਵਾਜ ਕਰਨ ਲੱਗੇ ਤਾਂ ਉਹ ਮ੍ਰਿਤਕ ਦੇਹ ਜੋਗਿੰਦਰ ਸਿੰਘ ਦੀ ਬਜਾਏ ਕਿਸੇ ਔਰਤ ਦੀ ਨਿਕਲੀ।
ਪਰਿਵਾਰਿਕ ਮੈਂਬਰਾਂ ਨੇ ਇਸ ਸਬੰਧੀ ਹਸਪਤਾਲ ਨਾਲ ਗੱਲਬਾਤ ਕੀਤੀ ਤਾਂ ਹਸਪਤਾਲ ਪ੍ਰਸ਼ਾਸਨ ਨੇ ਪਹਿਲਾਂ ਸਹੀ ਢੰਗ ਨਾਲ ਗੱਲ ਨਹੀਂ ਕੀਤੀ ਤੇ ਕਿਹਾ ਕਿ ਤੁਸੀ ਮ੍ਰਿਤਕ ਦੇਹ ਦੇਖ ਕੇ ਲੈ ਕੇ ਜਾਣੀ ਸੀ।
ਓਧਰ, ਜਿਸ ਔਰਤ ਦੀ ਮ੍ਰਿਤਕ ਦੇਹ ਜਗਰਾਓਂ ਪਹੁੰਚ ਗਈ ਸੀ, ਉਸ ਔਰਤ ਦੇ ਪਰਿਵਾਰ ਨੇ ਅੱਜ ਉਸਦਾ ਅੰਤਿਮ ਸੰਸਕਾਰ ਕਰਨਾ ਸੀ ਤੇ ਹਸਪਤਾਲ ਤੋਂ ਜੋਗਿੰਦਰ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਹਸਪਤਾਲ ਦੀ ਐਂਬੂਲੈਂਸ ਵਿੱਚ ਜਗਰਾਓਂ ਆਏ ਅਤੇ ਮ੍ਰਿਤਕ ਜੋਗਿੰਦਰ ਸਿੰਘ ਦੇ ਪਰਿਵਾਰ ਕੋਲੋਂ ਮਾਫੀ ਮੰਗ ਕੇ ਆਪਣੀ ਪਰਿਵਾਰਿਕ ਮੈਂਬਰ ਔਰਤ ਦੀ ਮ੍ਰਿਤਕ ਦੇਹ ਵਾਪਿਸ ਲੈ ਕੇ ਗਏ ਤੇ ਜੋਗਿੰਦਰ ਸਿੰਘ ਦੀ ਮ੍ਰਿਤਕ ਦੇਹ ਜਗਰਾਓਂ ਦੇ ਕੇ ਗਏ।
ਇਸ ਮੌਕੇ ਮ੍ਰਿਤਕ ਜੋਗਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾਕਿ ਹਸਪਤਾਲ ਦੀ ਲਾਪਰਵਾਹੀ ਕਰਕੇ ਉਹ ਬਹੁਤ ਪਰੇਸ਼ਾਨ ਹੋਏ। ਉਪਰੋਂ ਹਸਪਤਾਲ ਪ੍ਰਸ਼ਾਸਨ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਉਨ੍ਹਾਂ ਨੂੰ ਕਿਹਾ ਕਿ ਤੁਸੀ ਮ੍ਰਿਤਕ ਦੇਹ ਦੇਖ ਕੇ ਲੈ ਕੇ ਜਾਣੀ ਸੀ। ਉਨ੍ਹਾਂ ਮੰਗ ਕੀਤੀ ਕਿ ਅਜਿਹੀ ਲਾਪਰਵਾਹੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਵੀ ਹੋਣੀ ਚਾਹੀਦੀ ਹੈ।
ਹਸਪਤਾਲ ਦਾ ਕੀ ਹੈ ਕਹਿਣਾ ?
ਉਧਰ, ਜਦੋਂ ਦੀਪਕ ਹਸਪਤਾਲ ਦੇ ਡਾਕਟਰ ਅਸ਼ੀਸ਼ ਨਾਲ ਪੀਟੀਸੀ ਨਿਊਜ਼ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਵੀ ਇਨਸਾਨ ਹਾਂ ਤੇ ਕਦੇ ਕਦੇ ਗਲਤੀ ਹੋ ਜਾਂਦੀ ਹੈ। ਪਰਿਵਾਰ ਨੇ ਵੀ ਮ੍ਰਿਤਕ ਦੇਹ ਚੈਕ ਕਰਕੇ ਲਿਜਾਣੀ ਸੀ। ਪਰ ਫਿਰ ਵੀ ਉਹ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮ ਨੂੰ ਸਸਪੈਂਡ ਕਰ ਰਹੇ ਹਨ।