Tue, Mar 10, 2026
Whatsapp

MLA ਸੁਖਪਾਲ ਖਹਿਰਾ ਵਿਵਾਦਾਂ 'ਚ ਘਿਰੇ, ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ, SSP ਨੂੰ ਕਾਰਵਾਈ ਦੇ ਹੁਕਮ, ਜਾਣੋ ਕੀ ਹੈ ਵਿਵਾਦਤ ਪੋਸਟ

MLA Sukhpal Singh Khaira : ਵਿਧਾਇਕ ਸੁਖਪਾਲ ਸਿੰਘ ਖਹਿਰਾ, ਔਰਤਾਂ ਲਈ 1,000 ਰੁਪਏ ਪ੍ਰਤੀ ਮਹੀਨਾ ਯੋਜਨਾ ਦੀ ਆਲੋਚਨਾ ਕਰਨ ਤੋਂ ਬਾਅਦ ਮੁਸ਼ਕਿਲ 'ਚ ਘਿਰਦੇ ਨਜ਼ਰ ਆ ਰਹੇ ਹਨ। ਪੰਜਾਬ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਕਪੂਰਥਲਾ ਦੇ ਐਸਐਸਪੀ ਤੋਂ ਰਿਪੋਰਟ ਤਲਬ ਕੀਤੀ ਹੈ।

Reported by:  PTC News Desk  Edited by:  KRISHAN KUMAR SHARMA -- March 10th 2026 04:59 PM -- Updated: March 10th 2026 05:07 PM
MLA ਸੁਖਪਾਲ ਖਹਿਰਾ ਵਿਵਾਦਾਂ 'ਚ ਘਿਰੇ, ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ, SSP ਨੂੰ ਕਾਰਵਾਈ ਦੇ ਹੁਕਮ, ਜਾਣੋ ਕੀ ਹੈ ਵਿਵਾਦਤ ਪੋਸਟ

MLA ਸੁਖਪਾਲ ਖਹਿਰਾ ਵਿਵਾਦਾਂ 'ਚ ਘਿਰੇ, ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ, SSP ਨੂੰ ਕਾਰਵਾਈ ਦੇ ਹੁਕਮ, ਜਾਣੋ ਕੀ ਹੈ ਵਿਵਾਦਤ ਪੋਸਟ

MLA Sukhpal Singh Khaira Controversy : ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਔਰਤਾਂ ਲਈ 1,000 ਰੁਪਏ ਪ੍ਰਤੀ ਮਹੀਨਾ ਯੋਜਨਾ ਦੀ ਆਲੋਚਨਾ ਕਰਨ ਤੋਂ ਬਾਅਦ ਮੁਸ਼ਕਿਲ 'ਚ ਘਿਰਦੇ ਨਜ਼ਰ ਆ ਰਹੇ ਹਨ। ਇੱਕ ਪਾਸੇ, ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਬਾਜਵਾ ਨੇ ਇਸ ਘਟਨਾ 'ਤੇ ਅਫਸੋਸ ਪ੍ਰਗਟ ਕੀਤਾ ਹੈ। ਦੂਜੇ ਪਾਸੇ, ਪੰਜਾਬ ਮਹਿਲਾ ਕਮਿਸ਼ਨ (Punjab Women Commission) ਨੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਕਪੂਰਥਲਾ ਦੇ ਐਸਐਸਪੀ (SSP Kapurthala) ਤੋਂ ਰਿਪੋਰਟ ਤਲਬ ਕੀਤੀ ਹੈ।


ਕਮਿਸ਼ਨ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਇਹ ਬਿਆਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੇ ਉਕਸਾਉਣ 'ਤੇ ਦਿੱਤਾ ਹੈ। ਇਸ ਲਈ ਖਹਿਰਾ ਦੇ ਨਾਲ ਰਾਜਾ ਵੜਿੰਗ ਨੂੰ ਵੀ 12 ਮਾਰਚ ਨੂੰ ਸਵੇਰੇ 11:30 ਵਜੇ ਕਮਿਸ਼ਨ ਦੇ ਮੁਹਾਲੀ ਦਫ਼ਤਰ ਵਿੱਚ ਤਲਬ ਕੀਤਾ ਗਿਆ ਹੈ।

ਪੋਸਟ 'ਚ ਖਹਿਰਾ ਨੇ ਕੀ ਲਿਖਿਆ ? 

ਦੱਸ ਦੇਈਏ ਕਿ ਸੁਖਪਾਲ ਖਹਿਰਾ ਨੇ ਇਸ ਸਕੀਮ 'ਤੇ ਵਿਅੰਗਮਈ ਢੰਗ ਨਾਲ ਲਿਖਿਆ ਸੀ - 1000 ਰੁਪਏ ਵਿੱਚ ਗਿੱਧਾ ਪਾਉਣ ਵਾਲੀਆਂ ਔਰਤਾਂ ਕਿੱਥੋਂ ਸੂਰਮੇ ਪੈਦਾ ਕਰਨਗੀਆਂ ?।

ਉਧਰ, ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਇਹ ਗੱਲ ਉਸਨੇ ਨਹੀਂ, ਸਗੋਂ ਯੂਟਿਊਬਰ ਨੇ ਕਹੀ ਸੀ। ਉਸ ਵਿਰੁੱਧ ਜੋ ਮਰਜ਼ੀ ਕਾਰਵਾਈ ਕਰੋ। ਉਹ ਕੱਲ੍ਹ ਵਿਧਾਨ ਸਭਾ ਵਿੱਚ ਜਾ ਕੇ ਇਸ ਦਾ ਜਵਾਬ ਦੇਣਗੇ।

- PTC NEWS

Top News view more...

Latest News view more...

PTC NETWORK
PTC NETWORK