Ludhiana Road Accident : ਮਾਤਮ ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ , ਬੇਟੀ ਦੀ ਵਿਦਾਈ ਕਰਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ
Ludhiana Road Accident : ਲੁਧਿਆਣਾ 'ਚ ਬੇਟੀ ਦੀ ਵਿਦਾਈ ਕਰਕੇ ਵਾਪਸ ਆ ਰਹੇ ਪਰਿਵਾਰ ਦੀ ਇਨੋਵਾ ਕਾਰ ਇੱਕ ਟਰੱਕ ਨਾਲ ਟਕਰਾ ਗਈ, ਜਿਸ ਵਿੱਚ ਲਾੜੀ ਦੇ ਮਾਤਾ-ਪਿਤਾ ਅਤੇ ਚਾਚੀ ਦੀ ਮੌਤ ਹੋ ਗਈ ਹੈ ਅਤੇ ਦੋ ਰਿਸ਼ਤੇਦਾਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕ ਪਰਿਵਾਰ ਕਾਰੋਬਾਰੀ ਸੀ ਅਤੇ ਸਰਹਿੰਦ ਵਿੱਚ ਬਾਈਕ ਦਾ ਸ਼ੋਅਰੂਮ ਹੈ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਦਸੇ ਤੋਂ ਬਾਅਦ ਦੋਵਾਂ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਹੈ
Ludhiana Road Accident : ਲੁਧਿਆਣਾ 'ਚ ਬੇਟੀ ਦੀ ਵਿਦਾਈ ਕਰਕੇ ਵਾਪਸ ਆ ਰਹੇ ਪਰਿਵਾਰ ਦੀ ਇਨੋਵਾ ਕਾਰ ਇੱਕ ਟਰੱਕ ਨਾਲ ਟਕਰਾ ਗਈ, ਜਿਸ ਵਿੱਚ ਲਾੜੀ ਦੇ ਮਾਤਾ-ਪਿਤਾ ਅਤੇ ਚਾਚੀ ਦੀ ਮੌਤ ਹੋ ਗਈ ਹੈ ਅਤੇ ਦੋ ਰਿਸ਼ਤੇਦਾਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕ ਪਰਿਵਾਰ ਕਾਰੋਬਾਰੀ ਸੀ ਅਤੇ ਸਰਹਿੰਦ ਵਿੱਚ ਬਾਈਕ ਦਾ ਸ਼ੋਅਰੂਮ ਹੈ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਦਸੇ ਤੋਂ ਬਾਅਦ ਦੋਵਾਂ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਹੈ।
ਲੜਕੀ ਦਾ ਪਰਿਵਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਦਾ ਰਹਿਣ ਵਾਲਾ ਹੈ ਅਤੇ ਲਾੜਾ ਜਲੰਧਰ ਦਾ ਰਹਿਣ ਵਾਲਾ ਹੈ। ਇਸ ਲਈ ਉਨ੍ਹਾਂ ਨੇ ਲੁਧਿਆਣਾ ਦੇ ਇੱਕ ਮੈਰਿਜ ਪੈਲੇਸ ਵਿੱਚ ਵਿਆਹ ਦਾ ਪ੍ਰੋਗਰਾਮ ਰੱਖਿਆ ਸੀ। ਉਹ ਉੱਥੋਂ ਘਰ ਵਾਪਸ ਆ ਰਹੇ ਸਨ ਤਾਂ ਰਸਤੇ ਚ ਦਰਦਨਾਕ ਹਾਦਸਾ ਵਾਪਰ ਗਿਆ। ਹਾਦਸੇ ਦੇ ਸਮੇਂ ਲਾੜੀ ਦੀ ਡੋਲੀ ਜਲੰਧਰ-ਲੁਧਿਆਣਾ ਸਰਹੱਦ 'ਤੇ ਲਾਡੋਵਾਲ ਟੋਲ ਪਲਾਜ਼ਾ 'ਤੇ ਪਹੁੰਚੀ ਸੀ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਡੋਲੀ ਨੂੰ ਲੈ ਕੇ ਜਾ ਰਹੀ ਕਾਰ ਤੁਰੰਤ ਸਰਹਿੰਦ ਵੱਲ ਮੁੜ ਗਈ। ਫਿਰ ਉਹ ਘਟਨਾ ਵਾਲੀ ਥਾਂ 'ਤੇ ਵਾਪਸ ਆ ਗਏ ਅਤੇ ਫਿਰ ਸਰਹਿੰਦ ਸਥਿਤ ਆਪਣੇ ਘਰ ਚਲੇ ਗਏ।
ਜਾਣਕਾਰੀ ਅਨੁਸਾਰ ਸਰਹਿੰਦ ਦੇ ਰਹਿਣ ਵਾਲੇ ਵਪਾਰੀ ਅਸ਼ੋਕ ਨੰਦਾ ਨੇ ਆਪਣੀ ਬੇਟੀ ਦਾ ਵਿਆਹ ਜਲੰਧਰ ਵਿੱਚ ਤੈਅ ਕੀਤਾ ਸੀ। ਵਿਆਹ ਲਈ ਲੁਧਿਆਣਾ ਦੇ ਸਟੈਲੋਨ ਮੈਨੋਰ ਪੈਲੇਸ ਬੁੱਕ ਕੀਤਾ ਗਿਆ ਸੀ। ਵਿਆਹ ਦੀ ਰਸਮ ਐਤਵਾਰ-ਸੋਮਵਾਰ ਰਾਤ ਨੂੰ ਹੋਈ। ਲਾੜੀ ਦੀ ਵਿਦਾਇਗੀ ਰਸਮ ਸੋਮਵਾਰ ਸਵੇਰੇ ਹੋਈ। ਇਸ ਤੋਂ ਬਾਅਦ ਲਾੜੀ ਦਾ ਪਰਿਵਾਰ ਖੁਸ਼ੀ ਨਾਲ ਘਰ ਵਾਪਸ ਜਾਣ ਦੀ ਤਿਆਰੀ ਕਰਨ ਲੱਗ ਪਿਆ।
ਥੋੜ੍ਹੀ ਦੇਰ ਬਾਅਦ ਲਾੜੀ ਗਜ਼ਲ ਦੇ ਪਿਤਾ ਮੋਹਨ ਕੁਮਾਰ ਨੰਦਾ ,ਮਾਂ ਕਿਰਨ ਨੰਦਾ ਅਤੇ ਚਾਚੀ ਰੇਣੂ ਬਾਲਾ ਦੇ ਨਾਲ ਮੋਹਨ ਕੁਮਾਰ ਨੰਦਾ ਅਤੇ ਸ਼ਰਮੀਲੀ ਨੰਦਾ ਇਨੇਵਾ ਕ੍ਰਿਸਟਾ ਕਾਰ ਵਿੱਚ ਬੈਠ ਕੇ ਸਰਹਿੰਦ ਘਰ ਲਈ ਰਵਾਨਾ ਹੋ ਗਏ।ਜਿਵੇਂ ਹੀ ਉਨ੍ਹਾਂ ਦੀ ਗੱਡੀ ਪਿੰਡ ਖਾਕਟ ਵਿੱਚ ਇੱਕ ਫੈਬਰਿਕ ਕੰਪਨੀ ਦੇ ਨੇੜੇ ਪਹੁੰਚੀ ਤਾਂ ਅੱਗੇ ਜਾ ਰਹੇ ਇੱਕ ਟਰੱਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ।
ਉਸ ਸਮੇਂ ਇਨੋਵਾ ਵੀ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ। ਜਿਵੇਂ ਹੀ ਟਰੱਕ ਨੇ ਬ੍ਰੇਕ ਲਗਾਈ ਤਾਂ ਇਨੋਵਾ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਤੇਜ਼ ਰਫ਼ਤਾਰ ਕਾਰਨ ਕਾਰ ਕਈ ਮੀਟਰ ਤੱਕ ਘਸੀਟਦੀ ਗਈ। ਕਾਰ ਵਿੱਚ ਸਵਾਰ ਸਾਰੇ ਪੰਜ ਲੋਕ ਜ਼ਖਮੀ ਹੋ ਗਏ। ਲਾੜੀ ਦੇ ਪਿਤਾ ਅਸ਼ੋਕ ਨੰਦਾ, ਮਾਂ ਕਿਰਨ ਨੰਦਾ ਅਤੇ ਚਾਚੀ ਰੇਣੂ ਬਾਲਾ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਇਸ ਘਟਨਾ ਵਿੱਚ ਜ਼ਖਮੀ ਹੋਏ ਮੋਹਨ ਨੰਦਾ ਅਤੇ ਸ਼ਰਮੀਲੀ ਨੰਦਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਤਿੰਨਾਂ ਮ੍ਰਿਤਕਾਂ ਦਾ ਅੰਤਿਮ ਸਸਕਾਰ ਅੱਜ ਕੀਤਾ ਜਾਵੇਗਾ। ਪੁਲਿਸ ਨੇ ਟਰੱਕ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਅਚਾਨਕ ਬ੍ਰੇਕ ਲਗਾਉਣ ਦੇ ਕਾਰਨ ਦਾ ਪਤਾ ਲਗਾਉਣ ਲਈ ਉਸਦੀ ਭਾਲ ਕੀਤੀ ਜਾ ਰਹੀ ਹੈ।