Ludhiana : ਗਮ ਚ ਬਦਲੀਆਂ ਖੁਸ਼ੀਆਂ ! ਭੈਣ ਦੇ ਵਿਆਹ ਦੇ ਕਾਰਡ ਵੰਡਦੇ ਨੌਜਵਾਨ ਦੀ ਸੜਕ ਹਾਦਸੇ ਚ ਮੌਤ

Ludhiana News : ਪਰਿਵਾਰਕ ਮੈਂਬਰਾਂ ਅਨੁਸਾਰ, ਨੌਜਵਾਨ ਯੁਵਰਾਜ ਸਿੰਘ ਦੀ ਵੱਡੀ ਭੈਣ ਦਾ 23 ਅਗਸਤ ਨੂੰ ਵਿਆਹ ਰੱਖਿਆ ਹੋਇਆ ਸੀ। ਇਸ ਵਿਆਹ ਦੇ ਮੱਦੇਨਜ਼ਰ ਹੀ ਉਹ ਰਿਸ਼ਤੇਦਾਰਾਂ ਅਤੇ ਸਾਕ-ਸਬੰਧੀਆਂ ਨੂੰ ਸੱਦੇ ਲਈ ਆਪਣੇ ਮੋਟਰਸਾਈਕਲ 'ਤੇ ਦੋਸਤ ਨਾਲ ਵਿਆਹ ਦੇ ਕਾਰਡ ਵੰਡ ਰਿਹਾ ਸੀ।

By  KRISHAN KUMAR SHARMA August 16th 2026 08:26 PM

Ludhiana News : ਲੁਧਿਆਣਾ ਦੇ ਥਾਣਾ ਕੂੰਮਕਲਾਂ ਵਿੱਚ ਆਉਂਦੇ ਪਿੰਡ ਭੰਮਾ ਕਲਾ ਦੇ ਵਿੱਚ ਪਰਿਵਾਰ ਦੇ ਵਿੱਚ ਇੱਕ ਦੁੱਖਾਂ ਦਾ ਪਹਾੜ ਟੁੱਟਿਆ।  ਦੋ ਭੈਣਾਂ ਦਾ ਇਕੱਲਾ ਭਰਾ ਜਿਸਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਯੁਵਰਾਜ ਨਾਮ ਦਾ ਲੜਕੇ ਵਜੋਂ ਹੋਈ ਹੈ।

ਭੈਣ ਦੇ ਵਿਆਹ ਦੇ ਕਾਰਡ ਵੰਡ ਰਿਹਾ ਸੀ ਨੌਜਵਾਨ

ਜਾਣਕਾਰੀ ਅਨੁਸਾਰ, ਨੌਜਵਾਨ 10ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਅਜੇ ਦਸਵੀਂ ਦੇ ਪੇਪਰ ਵੀ ਦੇਣੇ ਸੀ। ਪਰਿਵਾਰਕ ਮੈਂਬਰਾਂ ਅਨੁਸਾਰ, ਨੌਜਵਾਨ ਯੁਵਰਾਜ ਸਿੰਘ ਦੀ ਵੱਡੀ ਭੈਣ ਦਾ 23 ਅਗਸਤ ਨੂੰ ਵਿਆਹ ਰੱਖਿਆ ਹੋਇਆ ਸੀ। ਇਸ ਵਿਆਹ ਦੇ ਮੱਦੇਨਜ਼ਰ ਹੀ ਉਹ ਰਿਸ਼ਤੇਦਾਰਾਂ ਅਤੇ ਸਾਕ-ਸਬੰਧੀਆਂ ਨੂੰ ਸੱਦੇ ਲਈ ਆਪਣੇ ਮੋਟਰਸਾਈਕਲ 'ਤੇ ਦੋਸਤ ਨਾਲ ਵਿਆਹ ਦੇ ਕਾਰਡ ਵੰਡ ਰਿਹਾ ਸੀ। ਰਸਤੇ ਵਿੱਚ ਅਚਾਨਕ ਪਿੱਛੋਂ ਆਈ ਟਰਾਲੀ ਨੇ ਉਸਨੂੰ ਆਪਣੀ ਚਪੇਟ ਵਿੱਚ ਲੈ ਲਿਆ। ਉਪਰੰਤ ਟਰਾਲੀ ਚਾਲਕ ਮੁਲਜ਼ਮ ਡਰਾਈਵਰ ਮੌਕੇ ਤੋਂ ਫਰ਼ਾਰ ਹੋ ਗਿਆ।

ਯੁਵਰਾਜ ਦੇ ਨਾਲ ਉਸ ਦੇ ਦੋਸਤ ਦੇ ਵੀ ਲੱਗੀਆਂ ਸੱਟਾਂ

ਪਰਿਵਾਰਕ ਮੈਂਬਰਾਂ ਦੱਸਿਆ ਕਿ ਹਾਦਸੇ ਦਾ ਪਤਾ ਚੱਲਣ ਤੇ ਉਹ ਯੁਵਰਾਜ ਯੁਵਰਾਜ ਨੂੰ ਵੱਖ ਵੱਖ ਹਸਪਤਾਲ ਲੈ ਗਏ, ਪਰ ਉਸਦੀ ਜਾਨ ਨਹੀਂ ਬਚ ਸਕੀ। ਉਸਦੇ ਦੋਸਤ ਦੇ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਉਹਨਾਂ ਕਿਹਾ ਕਿ ਜੇਕਰ ਟਰਾਲੀ ਵਾਲਾ ਭੱਜਣ ਦੀ ਥਾਂ ਯੁਵਰਾਜ ਨੂੰ ਤੁਰੰਤ ਹਸਪਤਾਲ ਲੈ ਜਾਂਦਾ ਤਾਂ ਉਸਦੀ ਜਾਨ ਬਚ ਸਕਦੀ ਸੀ, ਜਿਸ ਤੋਂ ਬਾਅਦ ਪਿੰਡ ਦੇ ਵਿੱਚ ਬਹੁਤ ਵੱਡੀ ਸੌਗ ਦੀ ਲਹਿਰ ਬਣੀ ਹੋਈ ਹੈ।

ਪਰਿਵਾਰ ਨੇ ਪੁਲਿਸ ਨੂੰ ਇਨਸਾਫ਼਼ ਦੀ ਲਾਈ ਗੁਹਾਰ

ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਉੱਥੇ ਹੀ ਥਾਣਾ ਕੂੰਮਕਲਾਂ ਦੇ ਜਾਂਚ ਅਫ਼ਸਰ ਨੇ ਦੱਸਿਆ ਕਿ ਨਾਮਾਲੂਮ ਦੋਸ਼ੀ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ, ਜਲਦ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ... ਜਲੰਧਰ 'ਚ ਵਾਪਰੇ ਖੌਫਨਾਕ ਹਾਦਸੇ ਦੀ ਵੇਖੋ ਵੀਡੀਓ, ਗੱਡੀ ਦੇ ਉਡੇ ਪਰਖੱਚੇ, ਖਿੱਲਰੀ ਲਈ ਮਿਲੀ ਲਾਸ਼

Related Post