Ludhiana ਚ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਚ ਇੰਗਲੈਂਡ ਬੈਠੀ ਮ੍ਰਿਤਕ ਦੀ ਪਤਨੀ ਨੇ ਰੱਖਿਆ ਆਪਣਾ ਪੱਖ
Ludhiana News : ਬੀਤੇ ਦਿਨੀ ਲੁਧਿਆਣਾ ਦੇ ਕੁਮਕਲਾ ਰਤਨਗੜ੍ਹ ਤੋਂ ਇੱਕ ਸੁਨੀਲ ਨਾਮਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਦੇ ਵਿੱਚ ਸ਼ਿਕਾਇਤ ਦਿੱਤੀ ਕਿ ਉਹਨਾਂ ਦੀ ਨੂੰਹ ਇੰਗਲੈਂਡ ਵਿੱਚ ਰਹਿੰਦੀ ਹੈ ਅਤੇ ਉਨਾਂ ਦੇ ਬੇਟੇ ਸੁਨੀਲ ਕੁਮਾਰ ਦਾ ਕਿਰਨਦੀਪ ਦੇ ਨਾਲ 16 ਜੂਨ 219 ਨੂੰ ਵਿਆਹ ਹੋਇਆ ਸੀ
Ludhiana News : ਬੀਤੇ ਦਿਨੀ ਲੁਧਿਆਣਾ ਦੇ ਕੁਮਕਲਾ ਰਤਨਗੜ੍ਹ ਤੋਂ ਇੱਕ ਸੁਨੀਲ ਨਾਮਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਦੇ ਵਿੱਚ ਸ਼ਿਕਾਇਤ ਦਿੱਤੀ ਕਿ ਉਹਨਾਂ ਦੀ ਨੂੰਹ ਇੰਗਲੈਂਡ ਵਿੱਚ ਰਹਿੰਦੀ ਹੈ ਅਤੇ ਉਨਾਂ ਦੇ ਬੇਟੇ ਸੁਨੀਲ ਕੁਮਾਰ ਦਾ ਕਿਰਨਦੀਪ ਦੇ ਨਾਲ 16 ਜੂਨ 219 ਨੂੰ ਵਿਆਹ ਹੋਇਆ ਸੀ।
ਪਿੰਡ ਦੇ ਸਰਪੰਚ ਮੁਤਾਬਿਕ ਮ੍ਰਿਤਕ ਸੁਨੀਲ ਕੁਮਾਰ ਨੇ ਆਪਣਾ ਪਲਾਟ ਵੇਚ ਕੇ ਆਪਣੀ ਪਤਨੀ ਕਿਰਨਦੀਪ ਕੌਰ ਨੂੰ ਇੰਗਲੈਂਡ ਭੇਜਿਆ ਸੀ ਪਰ ਇੰਗਲੈਂਡ ਜਾਣ ਤੋਂ ਪਹਿਲਾਂ ਮ੍ਰਿਤਕ ਸੁਨੀਲ ਕੁਮਾਰ ਦੀ ਪਤਨੀ ਕਿਰਨਦੀਪ ਕੌਰ ਅਤੇ ਉਸ ਦੇ ਮਾਤਾ ਪਿਤਾ ਵੱਲੋਂ ਧੋਖੇ ਦੇ ਨਾਲ ਸੁਨੀਲ ਕੁਮਾਰ ਕੋਲੋ ਕਾਗਜ਼ਾਂ 'ਤੇ ਸਾਈਨ ਕਰਵਾਕੇ ਤਲਾਕ ਲੈ ਲਿਆ। ਤਲਾਕ ਤੋਂ ਬਾਅਦ ਵੀ ਕਿਰਨਦੀਪ ਕੌਰ ਅਤੇ ਉਸਦੇ ਮਾਂ ਪਿਓ ਸੁਨੀਲ ਕੁਮਾਰ ਨੂੰ ਆਖਦੇ ਰਹੇ ਕਿ ਜਦੋਂ ਉਹ ਇੰਗਲੈਂਡ ਜਾਵੇਗੀ ਤਾਂ ਉਸ ਨੂੰ ਉੱਥੇ ਬੁਲਾ ਲਵੇਗੀ।
ਕਿਰਨਦੀਪ ਕੌਰ ਜਦੋਂ ਇੰਗਲੈਂਡ ਗਈ ਤਾਂ ਉਸ ਨੇ ਆਪਣੇ ਪਤੀ ਦਾ ਫੋਨ ਚੱਕਣਾ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਪਤੀ ਸੁਨੀਲ ਕੁਮਾਰ ਮਾਨਸਿਕ ਪ੍ਰੇਸ਼ਾਨ ਰਹਿਣ ਲੱਗ ਪਿਆ ਅਤੇ ਉਸ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਇੰਗਲੈਂਡ ਵਿੱਚ ਬੈਠੀ ਕਿਰਨਦੀਪ ਕੌਰ ਅਤੇ ਉਸਦੇ ਮਾਂ ਪਿਓ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ।
ਮਾਮਲਾ ਦਰਜ ਹੋਣ ਤੋਂ ਬਾਅਦ ਇੰਗਲੈਂਡ 'ਚ ਬੈਠੀ ਕਿਰਨਦੀਪ ਕੌਰ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕਰਕੇ ਉਲਟਾ ਆਪਣੇ ਮ੍ਰਿਤਕ ਪਤੀ ਸੁਨੀਲ ਕੁਮਾਰ ਅਤੇ ਉਸਦੇ ਮਾਂ ਪਿਓ 'ਤੇ ਹੀ ਇਲਜ਼ਾਮ ਲਾਏ ਹਨ ਕਿ ਉਸ ਦਾ ਪਤੀ ਉਸਨੂੰ ਬਾਰ-ਬਾਰ ਤਲਾਕ ਦੇਣ ਦਾ ਦਬਾਅ ਬਣਾਉਂਦਾ ਸੀ ਅਤੇ ਉਸ ਦਾ ਪਤੀ ਉਸ ਨੂੰ ਦਾਜ ਦੇ ਲਈ ਵੀ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ। ਉਸ ਨੂੰ ਬਾਰ-ਬਾਰ ਧਮਕੀ ਦਿੰਦਾ ਸੀ ਕਿ ਉਹ ਖੁਦਕੁਸ਼ੀ ਕਰ ਲਵੇਗਾ।
ਕਿਰਨਦੀਪ ਕੌਰ ਨੇ ਆਪਣੇ ਵੀਡੀਓ ਵਿੱਚ ਆਖਿਆ ਹੈ ਕਿ ਉਸ ਨੇ ਕੋਈ ਵੀ ਧੋਖੇ ਦੇ ਨਾਲ ਆਪਣੇ ਪਤੀ ਕੋਲੋਂ ਤਲਾਕ ਦੇ ਲਈ ਸਾਈਨ ਨਹੀਂ ਕਰਵਾਏ, ਉਸਨੇ ਖੁਦ ਉਸ ਨੂੰ ਤਲਾਕ ਦਿੱਤਾ। ਕਿਰਨਦੀਪ ਕੌਰ ਨੇ ਵੀਡੀਓ ਵਿੱਚ ਆਖਿਆ ਹੈ ਕਿ 16 ਜੂਨ 2021 ਨੂੰ ਉਸਦਾ ਵਿਆਹ ਸੁਨੀਲ ਕੁਮਾਰ ਦੇ ਨਾਲ ਹੋਇਆ ਅਤੇ ਅਤੇ 8 ਦਸੰਬਰ 2025 ਨੂੰ ਸੁਨੀਲ ਨੇ ਖੁਦਕੁਸ਼ੀ ਕਰ ਲਈ, ਜਿਸ ਦਾ ਦੋਸ਼ੀ ਉਸ ਨੂੰ ਠਹਿਰਾਇਆ ਜਾ ਰਿਹਾ। ਹਾਲਾਂਕਿ 25 ਦਿਨ ਤੱਕ ਉਸ ਦੀ ਸੁਨੀਲ ਨਾਲ ਕੋਈ ਵੀ ਗੱਲ ਨਹੀਂ ਹੋਈ।
ਕਿਰਨਦੀਪ ਕੌਰ ਨੇ ਆਖਿਆ ਕਿ 6 ਅਗਸਤ 2024 ਨੂੰ ਉਸ ਦਾ ਆਪਣੇ ਪਤੀ ਨਾਲ ਤਲਾਕ ਹੋ ਗਿਆ ਸੀ। ਤਲਾਕ ਦੇ ਪੇਪਰ ਵੀ ਉਸ ਦੇ ਕੋਲ ਪਏ ਹਨ ਅਤੇ ਸੁਨੀਲ ਕੁਮਾਰ ਨੇ ਬਾਰ-ਬਾਰ ਉਸ ਨੂੰ ਆਖਿਆ ਕਿ ਉਹ ਮੈਨੂੰ ਤਲਾਕ ਦੇ ਦੇਵੇ ਨਹੀਂ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਅਦਾਲਤ ਦੇ ਵਿੱਚ ਇਹ ਤਲਾਕ ਹੋਇਆ। ਕਿਰਨਦੀਪ ਨੇ ਵੀਡੀਓ ਦੇ ਵਿੱਚ ਆਖਿਆ ਕਿ ਉਸ ਨੇ ਬੀਐਡ ਕੀਤੀ ਹੋਈ ਹੈ ਅਤੇ ਉਹ ਵਿਦੇਸ਼ ਨਹੀਂ ਜਾਣਾ ਚਾਹੁੰਦੀ ਸੀ। ਉਸ ਦੇ ਪਤੀ ਨੇ ਉਸ ਨੂੰ ਜ਼ਬਰਦਸਤੀ ਆਈਲੈਟਸ ਕਰਵਾਇਆ ਅਤੇ ਉਸ ਨੂੰ ਵਿਦੇਸ਼ ਭੇਜਿਆ ਅਤੇ ਇਹ ਵੀ ਆਖਿਆ ਕਿ ਕੰਟਰੈਕਟ ਮੈਰਿਜ ਕਰ ਲਵੇ।