ਮਣੀਪੁਰ ਕਾਂਡ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ; ਵਾਇਰਲ ਵੀਡੀਓ ਲਈ ਭਾਜਪਾ ਨੇ ਕਾਂਗਰਸ ਨੂੰ ਠਹਿਰਾਇਆ ਕਸੂਰਵਾਰ

By  Jasmeet Singh July 20th 2023 08:15 PM -- Updated: July 24th 2023 11:45 AM

Manipur Viral Video Case: ਸੋਸ਼ਲ ਮੀਡੀਆ 'ਤੇ ਇੱਕ ਸ਼ਰਮਨਾਕ ਅਤੇ ਭਿਆਨਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੇਸ਼ ਭਰ 'ਚ ਲੋਕ ਗੁੱਸੇ 'ਚ ਹਨ। ਮਣੀਪੁਰ ਵਿੱਚ ਦੋ ਔਰਤਾਂ ਦੀ ਨਗਣ ਪਰੇਡ ਦੀ ਵਾਇਰਲ ਹੋਈ ਵੀਡੀਓ ਨੇ ਇਨਸਾਨੀਅਤ ਨੂੰ ਅਤੇ ਦੇਸ਼ ਸ਼ਰਮਸਾਰ ਕਰ ਦਿੱਤਾ ਹੈ। ਹਰ ਕੋਈ ਸਰਕਾਰ ਤੋਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ। ਇਸ ਦੇ ਨਾਲ ਹੀ ਇਸ ਕਾਲੇ ਕਾਰਨਾਮੇ ਨੂੰ ਅੰਜਾਮ ਦੇਣ ਵਾਲੇ ਮੁੱਖ ਅਪਰਾਧੀ ਦੀ ਤਸਵੀਰ ਵੀ ਸਾਹਮਣੇ ਆ ਚੁੱਕੀ ਹੈ।

ਮਣੀਪੁਰ ਕਾਂਡ ਦਾ ਮੁੱਖ ਦੋਸ਼ੀ ਕੌਣ?
ਮਣੀਪੁਰ 'ਚ ਮਈ 'ਚ ਵਾਪਰੀ ਸ਼ਰਮਨਾਕ ਘਟਨਾ ਦੇ ਮੁੱਖ ਮੁਲਜ਼ਮ, ਜਿਸ ਨੇ ਹਰੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ ਅਤੇ ਔਰਤ ਨੂੰ ਫੜਿਆ ਹੋਇਆ ਸੀ, ਨੂੰ ਅੱਜ ਸਵੇਰੇ ਇਕ ਕਾਰਵਾਈ 'ਚ ਸਹੀ ਪਛਾਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦਾ ਨਾਂ ਹੁਈਰੇਮ ਹੇਰੋਦਾਸ ਮੀਤੇਈ ਹੈ, ਜੋ ਕਿ ਪੇਚੀ ਅਵਾਂਗ ਲੀਕਾਈ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਉਮਰ 32 ਸਾਲ ਹੈ।


ਸਦਨ ਤੋਂ ਇਕ ਦਿਨ ਪਹਿਲਾਂ ਮਣੀਪੁਰ ਦਾ ਵੀਡੀਓ ਕਿਉਂ ਹੋਇਆ ਵਾਇਰਲ: ਭਾਜਪਾ
ਭਾਜਪਾ ਦੇ ਸੀਨੀਅਰ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ 'ਤੇ ਹਮਲਾ ਬੋਲਿਆ ਹੈ। ਰਵੀਸ਼ੰਕਰ ਨੇ ਕਿਹਾ, "ਮਣੀਪੁਰ 'ਚ ਜੋ ਹੋਇਆ ਉਹ ਸ਼ਰਮਨਾਕ ਹੈ, ਇਕ ਅਪਰਾਧੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪਰ ਜਿਸ ਤਰ੍ਹਾਂ ਕਾਂਗਰਸ ਨੇ ਸਦਨ ਦੀ ਕਾਰਵਾਈ ਨਹੀਂ ਚੱਲਣ ਦਿੱਤੀ, ਉਹ ਠੀਕ ਨਹੀਂ ਹੈ।" 

ਮਣੀਪੁਰ ਘਟਨਾ 'ਤੇ ਉਨ੍ਹਾਂ ਕਿਹਾ, "ਇਹ ਮਈ ਦੇ ਪਹਿਲੇ ਹਫ਼ਤੇ ਦੀ ਘਟਨਾ ਹੈ। ਪਰ ਸਦਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਇਹ ਵਾਇਰਲ ਹੋ ਜਾਂਦਾ ਹੈ। ਇਹ ਹਾਲਾਤ ਬਹੁਤ ਹੀ ਸ਼ੱਕੀ ਹਨ।" ਉਨ੍ਹਾਂ ਕਿਹਾ ਕਿ  ਕਾਂਗਰਸ ਮਣੀਪੁਰ ਘਟਨਾ 'ਤੇ ਸੰਸਦ 'ਚ ਬਹਿਸ ਕਰਨ ਦਾ ਇਰਾਦਾ ਨਹੀਂ ਰੱਖਦੀ, ਉਹ ਸਿਰਫ਼ ਇਸ ਮਾਮਲੇ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਨਾ ਚਾਹੁੰਦੀ ਹੈ। ਰਾਜਨੀਤੀ ਕਰਨਾ ਚਾਹੁੰਦੀ ਹੈ। 

ਉਨ੍ਹਾਂ ਕਿਹਾ, "ਅਸੀਂ ਲੋਕ ਸਭਾ 'ਚ ਸੰਸਦ ਦੇ ਦੋਵਾਂ ਸਦਨਾਂ 'ਚ ਇਸ 'ਤੇ ਬਹਿਸ ਚਾਹੁੰਦੇ ਸੀ, ਇਹ ਸਾਡੇ ਲਈ ਗੰਭੀਰ ਮਾਮਲਾ ਹੈ, ਅਜਿਹਾ ਹੋਣਾ ਚਾਹੀਦਾ ਹੈ। ਨਰਿੰਦਰ ਮੋਦੀ ਦੀ ਸਰਕਾਰ ਦੇਸ਼ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਲੈ ਕੇ ਬਹੁਤ ਗੰਭੀਰ ਅਤੇ ਸੰਵੇਦਨਸ਼ੀਲ ਹੈ। ਕੋਈ ਵੀ ਰਾਜ ਹੋਵੇ ਔਰਤਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ।"


ਇਹ ਘਟਨਾ ਮੈਤਈ ਅਤੇ ਕੁਕੀ ਵਿਚਕਾਰ ਹੋਈ ਲੜਾਈ ਦਾ ਨਤੀਜਾ.....?
ਕਬਾਇਲੀ ਸਮੁਦਾਇ ਤੋਂ ਆਉਂਦੇ ਮੈਤਈ ਕਬੀਲੇ (ਜੋ ਘਾਟੀ ਦੇ ਵਸਨੀਕ ਹਨ) ਅਤੇ ਪਹਾੜਾਂ ਵਿੱਚ ਰਹਿਣ ਵਾਲੇ ਕੁਕੀ ਕਬੀਲੇ ਦੇ ਵਿਚਕਾਰ ਪਿਛਲੇ ਮਈ ਦੇ ਸ਼ੁਰੂ ਵਿੱਚ ਤੋਂ ਸ਼ੁਰੂ ਹੋਇਆ ਖੂਨੀ ਸੰਘਰਸ਼ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਦੋਵੇਂ ਪਾਸੇ ਚੰਗਿਆੜੀ ਬਲ ਰਹੀ ਹੈ। ਸੱਭਿਅਕ ਸਮਾਜ ਨੂੰ ਕਲੰਕਿਤ ਕਰਨ ਵਾਲੇ ਇਸ ਕਾਂਡ ਨੂੰ ਵੀ ਇਸੇ ਲੜਾਈ ਦੇ ਸਿੱਟੇ ਵਜੋਂ ਦੇਖਿਆ ਜਾ ਰਿਹਾ ਹੈ। ਇੰਡੀਜੀਨਸ ਟ੍ਰਾਈਬਲ ਲੀਡਰ ਫੋਰਮ (ਆਈ.ਟੀ.ਐੱਲ.ਐੱਫ.) ਦੇ ਬਿਆਨ ਮੁਤਾਬਕ ਮਣੀਪੁਰ ਪੁਲਿਸ ਨੇ ਆਪਣੇ ਬਿਆਨ 'ਚ ਕਿਹਾ ਕਿ ਉਨ੍ਹਾਂ ਨੇ ਸਮੂਹਿਕ ਬਲਾਤਕਾਰ ਅਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।



ਇਹ ਵੀ ਪੜ੍ਹੋ - Manipur Violence: ਮਣੀਪੁਰ 'ਚ ਹਿੰਸਾ ਜਾਰੀ, ਇੰਫਾਲ 'ਚ ਭੀੜ ਨੇ ਸਾੜਿਆ ਕੇਂਦਰੀ ਮੰਤਰੀ ਦਾ ਘਰ

ਰਾਸ਼ਟਰੀ ਮਹਿਲਾ ਕਮਿਸ਼ਨ ਅਤੇ ਅਨੁਸੂਚਿਤ ਜਨਜਾਤੀ ਕਮਿਸ਼ਨ ਵੱਲੋਂ ਕਾਰਵਾਈ ਦੀ ਮੰਗ

ਕੁਕੀ ਕਬੀਲੇ ਦੀ ਨੁਮਾਇੰਦਗੀ ਕਰਨ ਵਾਲੀ ਆਈ.ਟੀ.ਐਲ.ਐਫ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਥੇ ਹਿੰਸਕ ਬਣੇ ਗੁੰਡਿਆਂ ਨੇ ਸਭ ਤੋਂ ਪਹਿਲਾਂ ਝੋਨੇ ਬੀਜੇ ਖੇਤਾਂ ਵਿੱਚ ਦੋਵਾਂ ਔਰਤਾਂ ਨਾਲ ਸਮੂਹਿਕ ਜਬਰ ਜ਼ਿਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਨਗਣ ਕਰ ਪਰੇਡ ਕਰਵਾਈ ਅਤੇ ਵੀਡੀਓ ਜਨਤਕ ਕਰਕੇ ਇਨ੍ਹਾਂ ਬਦਮਾਸ਼ਾਂ ਨੇ ਔਰਤਾਂ ਦੀ ਪਛਾਣ ਵੀ ਨੰਗੀ ਕਰ ਦਿੱਤੀ। ਆਈ.ਟੀ.ਐੱਲ.ਐਫ਼ ਦੇ ਬਿਆਨ ਮੁਤਾਬਕ ਜਦੋਂ ਮੈਤਈ ਸਮਾਜ ਦੇ ਲੋਕ ਉਨ੍ਹਾਂ ਔਰਤਾਂ ਨੂੰ ਨਗਣ ਹਾਲਤ 'ਚ ਘੁੰਮਾ ਵੀਡੀਓ ਬਣਾ ਰਹੇ ਸਨ ਤਾਂ ਉਸ ਸਮੇਂ ਉਹ ਬੁਰੀ ਤਰ੍ਹਾਂ ਰੋ ਰਹੀਆਂ ਸਨ ਅਤੇ ਮਦਦ ਦੀ ਗੁਹਾਰ ਲਗਾ ਰਹੀਆਂ ਸਨ। ITLF ਨੇ ਰਾਸ਼ਟਰੀ ਮਹਿਲਾ ਕਮਿਸ਼ਨ ਅਤੇ ਰਾਸ਼ਟਰੀ ਅਨੁਸੂਚਿਤ ਜਨਜਾਤੀ ਕਮਿਸ਼ਨ ਤੋਂ ਵੀ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ - Manipur Violence Video: ਇਨਸਾਨੀਅਤ ਸ਼ਰਮਸਾਰ ! ਭੀੜ ਵੱਲੋਂ ਦੋ ਔਰਤਾਂ ਦੇ ਨਾਲ ਖੁੱਲ੍ਹੇਆਮ ਹੈਵਾਨੀਅਤ; ਗੁੱਸੇ ‘ਚ ਪੁਰਾ ਦੇਸ਼

ਸੁਪਰੀਮ ਕੋਰਟ ਨੇ ਕਿਹਾ - 'ਜੇਕਰ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਤਾਂ ਅਸੀਂ ਕਰਾਂਗੇ'
ਇਸ ਦੌਰਾਨ ਸੁਪਰੀਮ ਕੋਰਟ ਨੇ ਇਸ ਵੀਡੀਓ ਦਾ ਨੋਟਿਸ ਲੈਂਦਿਆਂ ਸਖ਼ਤ ਟਿੱਪਣੀ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਮਣੀਪੁਰ ਵਿੱਚ ਦੋ ਔਰਤਾਂ ਦੀ ਨਗਨ ਪਰੇਡ ਦਾ ਵੀਡੀਓ ਸੱਚਮੁੱਚ ਪਰੇਸ਼ਾਨ ਕਰਨ ਵਾਲਾ ਹੈ। ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਸੀ.ਜੇ.ਆਈ. ਦਾ ਕਹਿਣਾ ਹੈ ਕਿ ਫਿਰਕੂ ਝਗੜੇ ਦੇ ਖੇਤਰ ਵਿੱਚ ਔਰਤਾਂ ਨੂੰ ਇੱਕ ਸੰਦ ਵਜੋਂ ਵਰਤਣਾ ਬਿਲਕੁਲ ਅਸਵੀਕਾਰਨਯੋਗ ਹੈ। ਉਨ੍ਹਾਂ ਅੱਗੇ ਕਿਹਾ ਕਿ ਜੋ ਵੀਡਿਓ ਸਾਹਮਣੇ ਆਈਆਂ ਹਨ, ਉਨ੍ਹਾਂ ਤੋਂ ਅਸੀਂ ਬਹੁਤ ਦੁਖੀ ਹਾਂ। ਜੇਕਰ ਸਰਕਾਰ ਕਾਰਵਾਈ ਨਹੀਂ ਕਰੇਗੀ ਤਾਂ ਅਸੀਂ ਕਰਾਂਗੇ।

ਇਹ ਵੀ ਪੜ੍ਹੋ -
 ਵਿਆਹ ਮਗਰੋਂ ਪਤਨੀ ਨਾਲ ਜ਼ਬਰਦਸਤੀ ਇੱਕ ਅਪਰਾਧ ਜਾ ਨਹੀਂ? ਹੁਣ SC 'ਚ ਹੋਵੇਗੀ ਸੁਣਵਾਈ

Related Post