Manipur Violence Video: ਇਨਸਾਨੀਅਤ ਸ਼ਰਮਸਾਰ ! ਭੀੜ ਵੱਲੋਂ ਦੋ ਔਰਤਾਂ ਦੇ ਨਾਲ ਖੁੱਲ੍ਹੇਆਮ ਹੈਵਾਨੀਅਤ; ਗੁੱਸੇ ‘ਚ ਪੁਰਾ ਦੇਸ਼
Manipur Violence Video: ਮਨੀਪੁਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਭੀੜ ਨੇ ਦੋ ਔਰਤਾਂ ਨੂੰ ਨਗਨ ਹਾਲਤ ਵਿੱਚ ਸੜਕ ਉੱਤੇ ਘੁਮਾਇਆ। ਇਸ ਤੋਂ ਬਾਅਦ ਭੀੜ ਉਨ੍ਹਾਂ ਦੋਹਾਂ ਨੂੰ ਖੇਤ ਵਿੱਚ ਲੈ ਗਈ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸੂਬੇ 'ਚ ਤਣਾਅ ਫੈਲ ਗਿਆ ਹੈ।
ਵੀਡੀਓ ਦੀ ਪੁਸ਼ਟੀ ਕਰਦੇ ਹੋਏ ਮਨੀਪੁਰ ਪੁਲਿਸ ਨੇ ਕਿਹਾ ਹੈ ਕਿ 4 ਮਈ ਨੂੰ ਮਨੀਪੁਰ ਦੇ ਥੌਬਲ ਜ਼ਿਲ੍ਹੇ ਵਿੱਚ ਇਨ੍ਹਾਂ ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।ਮਨੀਪੁਰ ਪੁਲਿਸ ਨੇ ਕਿਹਾ ਕਿ ਇਹ ਘਟਨਾ 4 ਮਈ ਦੀ ਹੈ। ਮਾਮਲੇ 'ਚ ਅਣਪਛਾਤੇ ਲੋਕਾਂ ਖਿਲਾਫ ਅਗਵਾ, ਗੈਂਗਰੇਪ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
PM @narendramodi जी ने सभी राज्यों के मुख्यमंत्रीयों से अपील की - महिला सुरक्षा, सम्मान एवं संरक्षण हेतु समर्पित भाव से काम करें।
घटना चाहे राजस्थान, छत्तीसगढ़ अथवा मणिपुर की हो, महिलाओं के खिलाफ़ अपराध करने वालों को बख्शा नहीं जाएगा। pic.twitter.com/OsKXhXGfvb — Smriti Z Irani (@smritiirani) July 20, 2023
ਮਾਮਲੇ ਸਬੰਧੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਉਨ੍ਹਾਂ ਨੇ ਇਸ ਮੁੱਦੇ 'ਤੇ ਸੂਬੇ ਦੇ ਮੁੱਖ ਮੰਤਰੀ ਐਨ.ਬੀਰੇਨ ਸਿੰਘ ਨਾਲ ਗੱਲ ਕੀਤੀ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
मणिपुर की घटना बेहद शर्मनाक है और इसकी जितनी निंदा की जाए कम है...हमारे समाज में इस तरह की घटना बर्दाश्त नहीं की जा सकती...
मैं प्रधानमंत्री जी से अपील करता हूं कि इस घिनौनी वारदात को अंजाम देने वालों के खिलाफ सख्त और मिसाली कार्रवाई होनी चाहिए...साथ ही मणिपुर के हालातों पर भी… — Bhagwant Mann (@BhagwantMann) July 20, 2023
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਮਨੀਪੁਰ ਵਿੱਚ ਵਾਪਰੀ ਘਟਨਾ ਬਹੁਤ ਸ਼ਰਮਨਾਕ ਹੈ ਅਤੇ ਇਸ ਦੀ ਨਿੰਦਾ ਕਰਨੀ ਕਾਫ਼ੀ ਨਹੀਂ ਹੈ... ਇਸ ਤਰ੍ਹਾਂ ਦੀ ਘਟਨਾ ਨੂੰ ਸਾਡੇ ਸਮਾਜ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਇਸ ਘਿਨਾਉਣੇ ਕਾਰੇ ਦੇ ਦੋਸ਼ੀਆਂ ਵਿਰੁੱਧ ਸਖ਼ਤ ਅਤੇ ਮਿਸਾਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਮਨੀਪੁਰ ਦੇ ਹਾਲਾਤਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜੋ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ।
- PTC NEWS