Sat, Feb 28, 2026
Whatsapp

HPV vaccine campaign: ਪ੍ਰਧਾਨ ਮੰਤਰੀ ਵੱਲੋਂ ਐਚਪੀਵੀ ਟੀਕਾਕਰਨ ਮੁਹਿੰਮ ਦਾ ਆਗਾਜ਼, 14 ਸਾਲਾ ਲੜਕੀਆਂ ਲਈ ਮੁਫ਼ਤ ਟੀਕਾ ਉਪਲਬਧ

ਦੇਸ਼ ਦੀ ਹਰ 14 ਸਾਲਾ ਲੜਕੀ ਨੂੰ ਨਿਰਧਾਰਿਤ ਸਰਕਾਰੀ ਸਿਹਤ ਸੰਸਥਾਵਾਂ ’ਤੇ ਮੁਫ਼ਤ ਟੀਕਾਕਰਨ ਦੀ ਸਹੂਲਤ ਉਪਲਬਧ ਕਰਵਾਈ ਜਾਵੇਗੀ।

Reported by:  PTC News Desk  Edited by:  Jasleen Kaur -- February 28th 2026 01:35 PM -- Updated: February 28th 2026 01:57 PM
HPV vaccine campaign: ਪ੍ਰਧਾਨ ਮੰਤਰੀ ਵੱਲੋਂ ਐਚਪੀਵੀ ਟੀਕਾਕਰਨ ਮੁਹਿੰਮ ਦਾ ਆਗਾਜ਼, 14 ਸਾਲਾ ਲੜਕੀਆਂ ਲਈ ਮੁਫ਼ਤ ਟੀਕਾ ਉਪਲਬਧ

HPV vaccine campaign: ਪ੍ਰਧਾਨ ਮੰਤਰੀ ਵੱਲੋਂ ਐਚਪੀਵੀ ਟੀਕਾਕਰਨ ਮੁਹਿੰਮ ਦਾ ਆਗਾਜ਼, 14 ਸਾਲਾ ਲੜਕੀਆਂ ਲਈ ਮੁਫ਼ਤ ਟੀਕਾ ਉਪਲਬਧ

HPV vaccine drive: ਭਾਰਤ ਦੇ ਪ੍ਰਧਾਨ ਮੰਤਰੀ Narendra Modi ਨੇ ਸ਼ਨੀਵਾਰ ਨੂੰ ਦੇਸ਼-ਵਿਆਪੀ ਐਚਪੀਵੀ (ਹਿਊਮਨ ਪੈਪੀਲੋਮਾ ਵਾਇਰਸ) ਟੀਕਾਕਰਨ ਅਭਿਆਨ ਦੀ ਸ਼ੁਰੂਆਤ ਕੀਤੀ, ਜਿਸਦਾ ਉਦੇਸ਼ 14 ਸਾਲ ਦੀ ਉਮਰ ਵਾਲੀਆਂ ਲੜਕੀਆਂ ਨੂੰ ਗਰਭਾਸ਼ਯ ਕੈਂਸਰ ਤੋਂ ਸੁਰੱਖਿਆ ਪ੍ਰਦਾਨ ਕਰਨਾ ਹੈ। ਇਸ ਰਾਸ਼ਟਰੀ ਮੁਹਿੰਮ ਦਾ ਆਗਾਜ਼ ਰਾਜਸਥਾਨ (Rajasthan) ਦੇ ਅਜਮੇਰ (Ajmer) ਜ਼ਿਲ੍ਹੇ ਵਿੱਚ ਕਾਯਡ (Kayad) ਵਿਖੇ ਆਯੋਜਿਤ ਇਕ ਸਰਕਾਰੀ ਸਮਾਰੋਹ ਦੌਰਾਨ ਕੀਤਾ ਗਿਆ।

ਕਾਰਜਕ੍ਰਮ ਦੌਰਾਨ ਕਈ ਲੜਕੀਆਂ ਨੂੰ ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿੱਚ ਟੀਕਾ ਲਗਾਇਆ ਗਿਆ। 


ਇਸ ਅਭਿਆਨ ਅਧੀਨ “ਗਾਰਡਾਸਿਲ-4” (Gardasil 4) ਨਾਮਕ ਕਵਾਡਰੀਵੈਲੈਂਟ ਐਚਪੀਵੀ ਟੀਕੇ (quadrivalent HPV vaccine ) ਦੀ ਇਕੋ ਖੁਰਾਕ ਪ੍ਰਦਾਨ ਕੀਤੀ ਜਾਵੇਗੀ। ਇਹ ਟੀਕਾ ਵਾਇਰਸ ਦੀਆਂ ਚਾਰ ਕਿਸਮਾਂ ਖ਼ਿਲਾਫ਼ ਸੁਰੱਖਿਆ ਦਿੰਦਾ ਹੈ, ਜਿਨ੍ਹਾਂ ਵਿੱਚ 16 ਅਤੇ 18 ਕਿਸਮਾਂ ਸ਼ਾਮਲ ਹਨ, ਜੋ ਗਰਭਾਸ਼ਯ ਕੈਂਸਰ ਦੇ ਜ਼ਿਆਦਾਤਰ ਮਾਮਲਿਆਂ ਲਈ ਜ਼ਿੰਮੇਵਾਰ ਮੰਨੀਆਂ ਜਾਂਦੀਆਂ ਹਨ, ਜਦਕਿ 6 ਅਤੇ 11 ਹੋਰ ਐਚਪੀਵੀ ਸੰਬੰਧੀ ਰੋਗਾਂ ਨਾਲ ਸੰਬੰਧਿਤ ਹਨ।

Ministry of Health and Family Welfare ਵੱਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਮੁਹਿੰਮ ਨੂੰ ਮਿਸ਼ਨ ਮੋਡ ਵਿੱਚ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਮੰਤ੍ਰਾਲੇ ਦੇ ਅਨੁਸਾਰ ਦੇਸ਼ ਦੀ ਹਰ 14 ਸਾਲਾ ਲੜਕੀ ਨੂੰ ਨਿਰਧਾਰਿਤ ਸਰਕਾਰੀ ਸਿਹਤ ਸੰਸਥਾਵਾਂ ’ਤੇ ਮੁਫ਼ਤ ਟੀਕਾਕਰਨ ਦੀ ਸਹੂਲਤ ਉਪਲਬਧ ਕਰਵਾਈ ਜਾਵੇਗੀ।

ਟੀਕਾਕਰਨ ਆਯੁਸ਼ਮਾਨ ਆਰੋਗਿਆ ਮੰਦਰਾਂ (ਪ੍ਰਾਇਮਰੀ ਹੈਲਥ ਸੈਂਟਰਾਂ), ਕਮਿਊਨਿਟੀ ਹੈਲਥ ਸੈਂਟਰਾਂ, ਉਪ-ਜ਼ਿਲ੍ਹਾ ਅਤੇ ਜ਼ਿਲ੍ਹਾ ਹਸਪਤਾਲਾਂ ਨਾਲ-ਨਾਲ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਕੀਤਾ ਜਾਵੇਗਾ। ਅਧਿਕਾਰੀਆਂ ਮੁਤਾਬਕ ਇਹ ਕਦਮ ਦੇਸ਼ ਵਿੱਚ ਰੋਕਥਾਮੀ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਵਿੱਚ ਗਰਭਾਸ਼ਯ ਕੈਂਸਰ ਦੀ ਦਰ ਘਟਾਉਣ ਵੱਲ ਇਕ ਮਹੱਤਵਪੂਰਨ ਪਹਲ ਹੈ।

- PTC NEWS

Top News view more...

Latest News view more...

PTC NETWORK
PTC NETWORK