PTC News
Search
🔍 Search

Chandigarh ਚ 17 ਸਾਲਾ ਨੌਜਵਾਨ ਦੇ ਕਤਲ ਮਾਮਲੇ ਚ ਪੁਲਿਸ ਦੀ ਵੱਡੀ ਕਾਰਵਾਈ, ਮੁਲਜ਼ਮ ਦਾ ਕੀਤਾ encounter

ਬੰਬੀਹਾ ਗੈਂਗ ਦੇ ਗੈਂਗਸਟਰ ਲੱਕੀ ਪਟਿਆਲ ਦਾ ਨਾਮ ਆਇਆ ਸਾਹਮਣੇ

By  Jaswinder Kaur October 24th 2026 09:01 AM -- Updated: October 24th 2026 09:28 AM

Police action in the murder of a youth in Chandigarh : ਚੰਡੀਗੜ੍ਹ 'ਚ ਬੀਤੇ ਦਿਨ ਹੋਏ ਇੱਕ ਨੌਜਵਾਨ ਲੜਕੇ ਦੇ ਕਤਲ ਦੀ ਵਾਰਦਾਤ ਨੇ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਸੀ। ਚੰਡੀਗੜ੍ਹ ਦੇ ਸੇਂਟ ਜੋਸਫ ਕਾਨਵੈਂਟ ਸਕੂਲ ਦੇ ਸਾਬਕਾ ਵਿਦਿਆਰਥੀ ਨੈਤਿਕ (17 ਸਾਲ) ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਚੰਡੀਗੜ੍ਹ ਪੁਲਿਸ ਦੀ ਆਪਰੇਸ਼ਨ ਸੈੱਲ ਦੀ ਟੀਮ ਨੇ ਸੈਕਟਰ-50 ਦੇ ਜੰਗਲਾਂ ਵਿੱਚ ਮੁਲਜ਼ਮਾਂ ਨਾਲ ਮੁਕਾਬਲਾ ਕੀਤਾ। ਇਸ ਦੌਰਾਨ ਇੱਕ ਮੁਲਜ਼ਮ ਨੂੰ ਗੋਲੀ ਲੱਗੀ ਹੈ। ਇਹ ਕਾਰਵਾਈ ਇੰਸਪੈਕਟਰ ਸੇਖੋਂ ਦੀ ਅਗਵਾਈ ਹੇਠ ਕੀਤੀ ਗਈ। ਮੌਕੇ 'ਤੇ ਪੁਲਿਸ ਦੀਆਂ ਕਈ ਟੀਮਾਂ ਤਾਇਨਾਤ ਹਨ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 17 ਸਾਲਾ ਨੈਤਿਕ ਦਾ ਕਤਲ ਸੁਪਾਰੀ ਦੇ ਕੇ ਕਰਵਾਇਆ ਗਿਆ ਸੀ। ਪੁਲਿਸ ਸੂਤਰਾਂ ਮੁਤਾਬਕ ਇਸ ਕਤਲ ਦੀ ਸਾਜ਼ਿਸ਼ ਵਿੱਚ ਬੰਬੀਹਾ ਗੈਂਗ ਦੇ ਗੈਂਗਸਟਰ ਲੱਕੀ ਪਟਿਆਲ ਦਾ ਨਾਮ ਸਾਹਮਣੇ ਆਇਆ ਹੈ। ਫਿਲਹਾਲ, ਪੁਲਿਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ ਅਤੇ ਵਾਰਦਾਤ ਨਾਲ ਜੁੜੇ ਹੋਰ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 

https://www.ptcnews.tv/news-in-punjabi/big-blast-in-firecracker-factory-in-siwan-bihar-8-people-killed-4430884ਬਿਹਾਰ ਦੇ ਸੀਵਾਨ ਵਿੱਚ ਪਟਾਕਾ ਫੈਕਟਰੀ ਵਿੱਚ ਵੱਡਾ ਧਮਾਕਾ, 8 ਲੋਕਾਂ ਦੀ ਮੌਤ ਸੂਚਨਾ

ਦੱਸ ਦੇਈਏ ਕਿ ਬੀਤੇ ਦਿਨ ਚੰਡੀਗੜ੍ਹ 'ਚ ਕਤਲ ਦੀ ਇਹ ਵਾਰਦਾਤ ਵਾਪਰੀ ਸੀ। ਸੈਕਟਰ 22 'ਚ ਇੱਕ 17 ਸਾਲਾ ਨਾਬਾਲਿਗ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਗੋਲੀ ਮਾਰਨ ਵਾਲਾ ਮੁਲਜ਼ਮ ਵੀ ਨਾਬਾਲਿਗ ਹੈ, ਜਿਸ ਨੇ ਪੁਰਾਣੀ ਰੰਜਿਸ਼ ਨੂੰ ਲੈ ਕੇ ਨੈਤਿਕ ਦਾ ਕਤਲ ਕੀਤਾ। ਹਮਲੇ 'ਚ ਆਟੋ ਡਰਾਈਵਰ ਸਿਕੰਦਰ ਪਾਸਵਾਨ ਵੀ ਜ਼ਖ਼ਮੀ ਗਿਆ, ਜਿਸ ਦਾ GMSH-16 ਵਿੱਚ ਇਲਾਜ ਚੱਲ ਰਿਹਾ ਹੈ, ਜਦੋਂ ਕਿ ਨੈਤਿਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ।

ਜਾਣਕਾਰੀ ਮੁਤਾਬਕ ਇੱਕ ਨਾਬਾਲਗ ਨੇ ਬਾਈਕ ’ਤੇ ਆ ਕੇ ਨੈਤਿਕ ਦੇ ਆਟੋ ਦਾ ਪਿੱਛਾ ਕੀਤਾ ਅਤੇ ਤਿੰਨ ਗੋਲੀਆਂ ਚਲਾਈਆਂ। ਇੱਕ ਗੋਲੀ ਆਟੋ ਚਾਲਕ ਦੇ ਮੋਢੇ ਵਿੱਚ ਲੱਗੀ, ਜਦਕਿ ਦੂਜੀ ਨੈਤਿਕ ਦੀ ਛਾਤੀ ਵਿੱਚ ਲੱਗੀ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪੁਲਿਸ ਅਨੁਸਾਰ ਨੈਤਿਕ ਸੈਕਟਰ 32 ਦੇ ਐਸਡੀ ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਪਹਿਲਾਂ ਸੇਂਟ ਜੋਸਫ਼ ਸਕੂਲ ਵਿੱਚ ਪੜ੍ਹਦਾ ਸੀ, ਜਿੱਥੇ ਉਸਦੀ ਮੁਲਜ਼ਮ ਨਾਲ ਵਿਵਾਦ ਹੋ ਗਿਆ ਸੀ। ਦੋਵੇਂ ਅਕਸਰ ਇੱਕ-ਦੂਜੇ ਨਾਲ ਬੁਰਾ ਵਿਵਹਾਰ ਕਰਦੇ ਸਨ ਅਤੇ ਸੋਸ਼ਲ ਮੀਡੀਆ 'ਤੇ ਇੱਕ-ਦੂਜੇ ਦੀਆਂ ਵੀਡੀਓ ਪੋਸਟ ਕਰਦੇ ਸਨ। ਜਦੋਂ ਇਹ ਤਕਰਾਰ ਜ਼ਿਆਦਾ ਵਧ ਗਈ ਤਾਂ ਨੈਤਿਕ ਦੇ ਪਰਿਵਾਰ ਨੇ ਉਸ ਦਾ ਸਕੂਲ ਬਦਲ ਦਿੱਤਾ ਸੀ।

ਪੁਲਿਸ ਸੂਤਰਾਂ ਅਨੁਸਾਰ, ਨੈਤਿਕ ਅਤੇ ਉਸਦੇ ਦੋਸਤ ਨੇ ਵੀਰਵਾਰ ਸ਼ਾਮ ਨੂੰ ਸੈਕਟਰ 34 ਵਿੱਚ ਮੁਲਜ਼ਮਾਂ ਦਾ ਸਾਹਮਣਾ ਕੀਤਾ। ਦੋਸ਼ ਹੈ ਕਿ ਉਨ੍ਹਾਂ ਨੇ ਸੌਰਵ ਨੂੰ ਕੁੱਟਿਆ ਅਤੇ ਘਟਨਾ ਦੀ ਵੀਡੀਓ ਇੰਸਟਾਗ੍ਰਾਮ 'ਤੇ ਅਪਲੋਡ ਕੀਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ, ਸੌਰਵ ਨੇ ਆਪਣੇ ਦੋਸਤਾਂ ਨੂੰ ਬੁਲਾਇਆ ਅਤੇ ਨੈਤਿਕ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਅਨੁਸਾਰ, ਗੋਲੀਬਾਰੀ ਦੀ ਘਟਨਾ ਸੈਕਟਰ 22 ਵਿੱਚ ਲਗਭਗ ਇੱਕ ਘੰਟੇ ਬਾਅਦ ਵਾਪਰੀ।








Related Post