Missing Australian Citizen Case : ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਪੁਲਿਸ ਦਾ ਲਾਪਤਾ ਆਸਟ੍ਰੇਲੀਅਨ ਨਾਗਰਿਕ ਸੁਨੀਲ ਸ਼ਰਮਾ ਦੇ ਮਾਮਲੇ ’ਚ ਵੱਡਾ ਦਾਅਵਾ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸੁਨੀਲ ਸ਼ਰਮਾ ਦਾ ਕਤਲ ਕਰ ਦਿੱਤਾ ਗਿਆ ਹੈ।

By  Aarti June 6th 2026 12:40 PM -- Updated: June 6th 2026 01:12 PM

Missing Australian Citizen Case :  ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ ਹੋਣ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਲਾਪਤਾ ਐਨਆਰਆਈ ਸੁਨੀਲ ਸ਼ਰਮਾ ਦਾ ਕਤਲ ਕਰ ਦਿੱਤਾ ਗਿਆ ਹੈ। 22 ਮਈ ਤੋਂ ਸੁਨੀਲ ਸ਼ਰਮਾ ਲਾਪਤਾ ਸੀ, ਜਿਸਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਸੀ। 

ਅੰਮ੍ਰਿਤਸਰ ਪੁਲਿਸ ਦਾ ਲਾਪਤਾ ਆਸਟ੍ਰੇਲੀਅਨ ਨਾਗਰਿਕ ਸੁਨੀਲ ਸ਼ਰਮਾ ਦੇ ਮਾਮਲੇ ’ਚ ਵੱਡਾ ਦਾਅਵਾ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸੁਨੀਲ ਸ਼ਰਮਾ ਦਾ ਕਤਲ ਕਰ ਦਿੱਤਾ ਗਿਆ ਹੈ। ਐਨਆਰਆਈ ਸੁਨੀਲ ਸ਼ਰਮਾ ਦੇ ਭਰਾ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਐਸਐਸਪੀ ਦਿਹਾਤੀ ਸਾਢੇ 3 ਵਜੇ ਪ੍ਰੈਸ ਕਾਨਫਰੰਸ ਕਰਨਗੇ। 

ਦੱਸ ਦਈਏ ਕਿ ਪੀਟੀਸੀ ਨਿਊਜ਼ ਵੱਲੋਂ ਐਨਆਰਆਈ ਸੁਨੀਲ ਸ਼ਰਮਾ ਦੀ ਗੁੰਮਸ਼ੁਦਗੀ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ। ਮ੍ਰਿਤਕ ਦੇ ਬੱਚਿਆਂ ਵੱਲੋਂ ਆਪਣੇ ਹੀ ਚਾਚੇ ’ਤੇ ਸ਼ੱਕ ਜਤਾਇਆ ਗਿਆ ਸੀ। 

ਦੱਸ ਦਈਏ ਕਿ ਸਨੀਲ ਸ਼ਰਮਾ ਦੇ ਪਰਿਵਾਰ ਨੇ ਮੀਡੀਆ ਨਾਲ ਸੰਪਰਕ ਕੀਤਾ। ਸੁਨੀਲ ਸ਼ਰਮਾ ਧੀ ਸੁਰਭੀ ਸ਼ਰਮਾ, ਨੇ ਖੁਲਾਸਾ ਕੀਤਾ ਸੀ ਕਿ ਉਸਨੇ ਆਖਰੀ ਵਾਰ 22 ਮਈ ਨੂੰ ਆਪਣੇ ਪਿਤਾ ਨਾਲ ਗੱਲ ਕੀਤੀ ਸੀ ਅਤੇ ਉਦੋਂ ਤੋਂ ਉਹ ਉਸ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਸੀ।

ਇਸ ਤੋਂ ਇਲਾਵਾ ਉਸਨੇ ਆਪਣਾ ਸ਼ੱਕ ਆਪਣੇ ਚਾਚੇ ਤੇ ਵੀ ਪਾਇਆ ਸੀ ਜੋ ਕਿ ਕਥਿਤ ਤੌਰ 'ਤੇ ਉਸੇ ਸਮੇਂ ਗਾਇਬ ਹੋ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਨੂੰ ਪੂਰੀ ਜਾਂਚ ਕਰਨ ਦੀ ਅਪੀਲ ਕੀਤੀ ਸੀ।

Related Post