Fri, Jun 5, 2026
Whatsapp

Shiromani Akali Dal ਦੇ ਆਗੂ ਜੋਬਨਪ੍ਰੀਤ ਸਿੰਘ ਦੀ ਹੋਈ ਰਿਹਾਈ; ਅੰਮ੍ਰਿਤਸਰ ਜੇਲ੍ਹ ਚੋਂ ਲੁਕੋ ਕੇ ਕੱਢਿਆ ਗਿਆ ਬਾਹਰ, ਦੇਖੋ ਤਸਵੀਰਾਂ

ਦੱਸ ਦਈਏ ਕਿ ਰਿਹਾਈ ਦੇ ਦੌਰਾਨ ਜੋਬਨਪ੍ਰੀਤ ਦੇ ਵਕੀਲਾਂ ਵੱਲੋਂ ਪੁਲਿਸ ਦੇ ਇਸ ਵਰਤਾਰੇ ਦਾ ਵਿਰੋਧ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋਬਨਪ੍ਰੀਤ ਨੂੰ ਵੱਡਾ ਗੈਂਗਸਟਰ ਬਣਾ ਕੇ ਦਰਸਾਇਆ ਗਿਆ ਹੈ।

Reported by:  PTC News Desk  Edited by:  Aarti -- June 05th 2026 06:04 PM -- Updated: June 05th 2026 06:35 PM
Shiromani Akali Dal ਦੇ ਆਗੂ ਜੋਬਨਪ੍ਰੀਤ ਸਿੰਘ ਦੀ ਹੋਈ ਰਿਹਾਈ; ਅੰਮ੍ਰਿਤਸਰ ਜੇਲ੍ਹ ਚੋਂ ਲੁਕੋ ਕੇ ਕੱਢਿਆ ਗਿਆ ਬਾਹਰ, ਦੇਖੋ ਤਸਵੀਰਾਂ

Shiromani Akali Dal ਦੇ ਆਗੂ ਜੋਬਨਪ੍ਰੀਤ ਸਿੰਘ ਦੀ ਹੋਈ ਰਿਹਾਈ; ਅੰਮ੍ਰਿਤਸਰ ਜੇਲ੍ਹ ਚੋਂ ਲੁਕੋ ਕੇ ਕੱਢਿਆ ਗਿਆ ਬਾਹਰ, ਦੇਖੋ ਤਸਵੀਰਾਂ

Jobanpreet Singh News : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੋਬਨਪ੍ਰੀਤ ਸਿੰਘ ਨੂੰ ਆਖਿਰਕਾਰ ਅੰਮ੍ਰਿਤਸਰ ਜੇਲ੍ਹ ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪੁਲਿਸ ਦੀ ਟੀਮ ਵੱਲੋਂ ਲੁਕੋ ਕੇ ਬਾਹਰ ਕੱਢਿਆ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਪੁਲਿਸ ਦੀ ਟੀਮ ਤੈਨਾਤ ਕੀਤੀ ਗਈ ਸੀ। ਦੱਸ ਦਈਏ ਕਿ ਰਿਹਾਈ ਦੇ ਦੌਰਾਨ ਜੋਬਨਪ੍ਰੀਤ ਦੇ ਵਕੀਲਾਂ ਵੱਲੋਂ ਪੁਲਿਸ ਦੇ ਇਸ ਵਰਤਾਰੇ ਦਾ ਵਿਰੋਧ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋਬਨਪ੍ਰੀਤ ਨੂੰ ਵੱਡਾ ਗੈਂਗਸਟਰ ਬਣਾ ਕੇ ਦਰਸਾਇਆ ਗਿਆ ਹੈ। 


ਦੱਸਣਯੋਗ ਹੈ ਕਿ ਜੋਬਨਪ੍ਰੀਤ ਦੀ ਰਿਹਾਈ ਦੌਰਾਨ ਵੱਖ ਵੱਖ ਥਾਣਿਆਂ ਦੀ ਪੁਲਿਸ ਦੀ ਟੀਮ ਨੂੰ ਤੈਨਾਤ ਕੀਤਾ ਗਿਆ ਸੀ। ਕਾਬਿਲੇਗੌਰ ਹੈ ਕਿ ਅਕਾਲੀ ਵਰਕਰ ਜੋਬਨਪ੍ਰੀਤ ਸਿੰਘ ਨੂੰ ਚੇਨ-ਸਨੇਚਿੰਗ ਮਾਮਲੇ ਦੇ ਸਬੰਧ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਜੋਬਨਪ੍ਰੀਤ ਸਿੰਘ ਨੂੰ ਥਾਣੇ ਲਿਆਉਣ ਦੀ ਬਜਾਏ, ਐਸਐਚਓ ਨਰੇਸ਼ ਕੁਮਾਰ ਦੇ ਸਰਕਾਰੀ ਕੁਆਰਟਰਾਂ ਦੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ।

ਇਸ ਦੌਰਾਨ ਮਜੀਠਾ ਥਾਣੇ ’ਚ ਕਾਫੀ ਹੰਗਾਮਾ ਵੀ ਹੋਇਆ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਜਿਸਦੀ ਕਾਪੀ ਨੂੰ ਅਦਾਲਤ ’ਚ ਪੇਸ਼ ਕਰ ਦਿੱਤਾ ਗਿਆ ਹੈ। ਐਫਆਈਆਰ ’ਚ ਬਿਕਰਮ ਸਿੰਘ ਮਜੀਠੀਆ ਦੇ ਨਾਲ ਨਾਲ 5 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ  ; Batala ’ਚ ਨੌਜਵਾਨਾਂ ਦੇ ਦੋ ਧੜਿਆਂ ਨੇ ਇੱਕ ਦੂਜੇ ’ਤੇ ਚਲਾਈਆਂ ਤਾਬੜਤੋੜ ਗੋਲੀਆਂ; 1 ਨੌਜਵਾਨ ਦੀ ਹੋਈ ਮੌਤ

- PTC NEWS

Electrical Saftey authority

Top News view more...

Latest News view more...

PTC NETWORK
PTC NETWORK