E-PAN Card : ਈ-ਪੈਨ ਕਾਰਡ ਬਣਾਉਣਾ ਹੋਇਆ ਹੋਰ ਵੀ ਆਸਾਨ, ਜਾਣੋ ਪੂਰੀ ਪ੍ਰਕਿਰਿਆ

E-PAN Card : ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਜਿਸ ਤਰ੍ਹਾਂ ਸਾਰੇ ਨਾਗਰਿਕਾਂ ਲਈ ਆਧਾਰ ਕਾਰਡ ਜ਼ਰੂਰੀ ਹੈ ਉਸੇ ਤਰ੍ਹਾਂ ਪੈਨ ਕਾਰਡ ਵੀ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਹੈ।

By  Shameela Khan September 22nd 2023 01:57 PM -- Updated: September 22nd 2023 02:00 PM

E-PAN Card : ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਜਿਸ ਤਰ੍ਹਾਂ ਸਾਰੇ ਭਾਰਤੀ ਨਾਗਰਿਕਾਂ ਲਈ ਆਧਾਰ ਕਾਰਡ ਜ਼ਰੂਰੀ ਹੈ ਉਸੇ ਤਰ੍ਹਾਂ ਪੈਨ ਕਾਰਡ ਵੀ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਸਥਾਈ ਖਾਤਾ ਨੰਬਰ ਆਮਦਨ ਕਰ ਵਿਭਾਗ ਦੁਆਰਾ ਟੈਕਸ ਅਤੇ ਹੋਰ ਪਛਾਣ ਦੇ ਉਦੇਸ਼ਾਂ ਲਈ ਪ੍ਰਦਾਨ ਕੀਤਾ ਜਾਂਦਾ ਹੈ। ਹਾਲਾਂਕਿ ਜੇਕਰ ਤੁਹਾਡਾ ਪੈਨ ਕਾਰਡ ਅਜੇ ਤੱਕ ਨਹੀਂ ਬਣਿਆ ਹੈ ਅਤੇ ਤੁਸੀਂ ਇਸਨੂੰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਭੌਤਿਕ ਪੈਨ ਕਾਰਡ ਪ੍ਰਾਪਤ ਕਰਨ ਲਈ ਇੱਕ ਲੰਬੀ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ। ਜਦੋਂ ਕਿ ਈ-ਪੈਨ ਕਾਰਡ ਤੁਸੀਂ ਬਿਨਾਂ ਕਿਸੇ ਲੰਬੀ-ਚੋੜੀ ਪ੍ਰਕਿਰਿਆਂ ਤੋਂ ਬਣਾ ਸਕਦੇ ਹੋਂ। 

ਭੌਤਿਕ ਪੈਨ ਕਾਰਡ ਪ੍ਰਾਪਤ ਕਰਨ ਵਿੱਚ ਕਿੰਨਾ ਸਮਾਂ ਲੱਗਦਾ ਹੈ?

ਜੇਕਰ ਤੁਸੀਂ ਭੌਤਿਕ ਪੈਨ ਕਾਰਡ ਲੈਣਾ ਚਾਹੁੰਦੇ ਹੋ, ਤਾਂ ਇਸ ਨੂੰ ਪ੍ਰਾਪਤ ਕਰਨ ਲਈ ਬਹੁਤ ਸਮਾਂ ਲੱਗਦਾ ਹੈ। ਇਸਦਾ ਇੱਕ ਕਾਰਨ ਤਸਦੀਕ, ਫਿਰ ਪ੍ਰਿੰਟ ਅਤੇ ਫਿਰ ਡਾਕ ਹੈ। ਇਸ ਕਾਰਨ ਹੀ ਭੌਤਿਕ ਪੈਨ ਕਾਰਡ ਘੱਟੋ-ਘੱਟ ਦੋ ਹਫ਼ਤਿਆਂ ਵਿੱਚ ਤੁਹਾਡੇ ਤੱਕ ਪਹੁੰਚਦਾ ਹੈ ਬਸ਼ਰਤੇ ਅਰਜ਼ੀ ਹਰ ਤਰ੍ਹਾਂ ਨਾਲ ਸਹੀ ਹੋਵੇ। ਪਰ ਹੁਣ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਇਨਕਮ ਟੈਕਸ ਵਿਭਾਗ ਵੱਲੋਂ ਈ-ਪੈਨ ਜਾਰੀ ਕੀਤਾ ਜਾ ਰਿਹਾ ਹੈ।

  ਇਹ ਵੀ ਪੜ੍ਹੋ: 'ਕੂਲੀ' ਬਣੇ ਰਾਹੁਲ ਗਾਂਧੀ; ਸਿਰ 'ਤੇ ਚੁੱਕਿਆ ਰਾਹਗੀਰਾਂ ਦਾ ਸਮਾਨ


 ਈ-ਪੈਨ ਸੇਵਾ ਹੈ ਕੀ ?

ਟੈਕਸ ਵਿਭਾਗ ਵੱਲੋਂ ਈ-ਪੈਨ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਰਾਹੀਂ ਤੁਰੰਤ ਪੈਨ ਕਾਰਡ ਪ੍ਰਾਪਤ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਸੇਵਾ ਦਾ ਲਾਭ ਉਨ੍ਹਾਂ ਨੂੰ ਹੀ ਮਿਲੇਗਾ ਜਿਨ੍ਹਾਂ ਕੋਲ ਆਧਾਰ ਨੰਬਰ ਹੈ। ਤੁਹਾਨੂੰ ਦੱਸ ਦੇਈਏ ਕਿ ਈ-ਪੈਨ ਇੱਕ ਡਿਜੀਟਲ ਕਾਰਡ ਹੈ ਜੋ ਆਧਾਰ ਨੰਬਰ ਤੋਂ E-KYC ਦੇ ਵੇਰਵਿਆਂ 'ਤੇ ਨਿਰਭਰ ਕਰਦਾ ਹੈ। ਇਹ PDF ਰੂਪ ਵਿੱਚ ਮੁਫ਼ਤ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ।

 ਆਧਾਰ ਨੰਬਰ ਰਾਹੀਂ ਈ-ਪੈਨ ਕਾਰਡ ਪ੍ਰਾਪਤ ਕਰਨ ਦਾ ਤਰੀਕਾ : 

  • ਸਭ ਤੋਂ ਪਹਿਲਾ ਟੈਕਸ ਵਿਭਾਗ ਦੇ ਈ-ਫਾਈਲਿੰਗ ਪੋਰਟਲ ਦੀ ਸਾਈਟ 'ਤੇ ਜਾਓ।
  • ਪੋਰਟਲ ਦੇ ਹੋਮਪੇਜ 'ਤੇ  ਤੁਹਾਨੂੰ 'ਤੁਰੰਤ ਈ-ਪੈਨ' ਦਾ ਵਿਕਲਪ ਨੂੰ ਕਲਿੱਕ ਕਰਨ ਤੋਂ ਬਾਅਦ “Get New E-PAN” ਉੱਤੇ ਕਲਿਕ ਕਰੋ।
  • ਹੁਣ ਐਪਲੀਕੇਸ਼ਨ ਪੇਜ ਖੁੱਲ੍ਹੇਗਾ। ਉਸ ਵਿੱਚ ਆਪਣਾ 12-ਅੰਕ ਵਾਲਾ ਆਧਾਰ ਕਾਰਡ ਨੰਬਰ ਦਰਜ ਕਰੋ।
  • ਆਪਣੇ ਐਗਰੀਮੈਂਟ ਦੀ ਪੁਸ਼ਟੀ ਕਰਨ ਲਈ ਚੈੱਕਬਾਕਸ 'ਤੇ ਨਿਸ਼ਾਨ ਲਗਾਓ ਅਤੇ ਫਿਰ 'ਜਾਰੀ ਰੱਖੋ' 'ਤੇ ਕਲਿੱਕ ਕਰੋ।
  •  ਪੰਨਾ OTT ਵੈਰੀਫਿਕੇਸ਼ਨ ਲਈ ਖੁੱਲ੍ਹੇਗਾ, ਸ਼ਰਤਾਂ ਪੜ੍ਹੋ ਅਤੇ 'ਜਾਰੀ ਰੱਖੋ' 'ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਆਧਾਰ ਕਾਰਡ ਨਾਲ ਲਿੰਕ ਕੀਤੇ ਫੋਨ ਨੰਬਰ 'ਤੇ 6 ਅੰਕਾਂ ਦਾ OTP ਆਵੇਗਾ ਉਸ ਨੂੰ ਐਂਟਰ ਕਰੋ।
  • UIDAI ਨਾਲ ਆਧਾਰ ਵੇਰਵਿਆਂ ਦੀ ਪੁਸ਼ਟੀ ਕਰਨ ਲਈ ਚੈਕਬਾਕਸ ਨੂੰ ਚੁਣੋ ਅਤੇ 'ਜਾਰੀ ਰੱਖੋ' 'ਤੇ ਕਲਿੱਕ ਕਰੋ।
  • ਇਸ ਤੋਂ ਬਾਅਦ, ' Accept' ਅਤੇ ਫਿਰ 'Continue' 'ਤੇ ਕਲਿੱਕ ਕਰੋ ਅਤੇ ਫਿਰ SUBMIT ਕਰੋ। ਜਿਸ ਤੋਂ ਬਾਅਦ ਤੁਹਾਨੂੰ E-PAN ਦੇਖਣ ਅਤੇ ਡਾਊਨਲੋਡ ਕਰਨ ਦਾ ਵਿਕਲਪ ਦਿਖਾਇਆ ਜਾਵੇਗਾ।
  •  ਹੁਣ ਤੁਸੀਂ  ਇੱਥੋ ਆਪਣਾ ਈ-ਪੈਨ ਕਾਰਡ ਆਸਾਣੀ ਨਾਲ ਡਾਊਨਲੋਡ ਕਰ ਸਕਦੇ ਹੋਂ ।

  ਇਹ ਵੀ ਪੜ੍ਹੋ: 'ਕੂਲੀ' ਬਣੇ ਰਾਹੁਲ ਗਾਂਧੀ; ਸਿਰ 'ਤੇ ਚੁੱਕਿਆ ਰਾਹਗੀਰਾਂ ਦਾ ਸਮਾਨ


Related Post