Viral Video: ਤਿਰੰਗੇ ਦਾ ਅਪਮਾਨ; ਝਾਂਸੀ 'ਚ ਤਿਰੰਗੇ ਨਾਲ ਤਰਬੂਜ਼ ਸਾਫ ਕਰਦਾ ਦਿਖਾਈ ਦਿੱਤਾ ਨੌਜਵਾਨ

ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇੱਕ ਵਿਅਕਤੀ ਰਾਸ਼ਟਰੀ ਝੰਡੇ ਨਾਲ ਤਰਬੂਜ਼ ਦੀ ਧੂੜ ਸਾਫ਼ ਕਰਦਾ ਦਿਖਾਈ ਦੇ ਰਿਹਾ ਹੈ।

By  Ramandeep Kaur April 8th 2023 10:49 AM -- Updated: April 8th 2023 10:55 AM

Viral Video: ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇੱਕ ਵਿਅਕਤੀ ਰਾਸ਼ਟਰੀ ਝੰਡੇ ਨਾਲ ਤਰਬੂਜ਼ ਦੀ ਧੂੜ ਸਾਫ਼ ਕਰਦਾ ਦਿਖਾਈ ਦੇ ਰਿਹਾ ਹੈ। ਕਿਸੇ ਨੇ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਇਹ ਖੂਬ ਵਾਇਰਲ ਹੋ ਰਿਹਾ ਹੈ।


ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਜਾਗ ਪਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਉਪਭੋਗਤਾ ਦੁਆਰਾ ਅੱਪਲੋਡ ਕੀਤਾ ਵੀਡੀਓ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਫਲਾਂ ਦੀ ਦੁਕਾਨ 'ਤੇ ਇਕ ਨੌਜਵਾਨ ਰਾਸ਼ਟਰੀ ਝੰਡੇ ਨਾਲ ਤਰਬੂਜ਼ ਦੀ ਸਫਾਈ ਕਰ ਰਿਹਾ ਹੈ। ਵੀਡੀਓ ਚ ਦਿਖਾਈ ਦੇ ਰਿਹਾ ਹੈ ਕਿ ਨੌਜਵਾਨ ਦੇ ਹੱਥ 'ਚ ਤਿਰੰਗਾ ਹੈ ਤੇ ਤਿਰੰਗੇ ਨਾਲ ਦੁਕਾਨ 'ਤੇ ਰੱਖੇ ਸਾਰੇ ਤਰਬੂਜ਼ਾਂ ਨੂੰ ਸਾਫ ਕਰਦਾ ਨਜ਼ਰ ਆ ਰਿਹਾ ਹੈ।

ਦੱਸ ਦੇਈਏ ਕਿ ਰਾਸ਼ਟਰੀ ਝੰਡੇ ਦੇ ਅਪਮਾਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਕ ਵਿਅਕਤੀ ਨੂੰ ਤਿਰੰਗੇ ਨਾਲ ਆਪਣੇ ਦੋਪਹੀਆ ਵਾਹਨ ਦੀ ਸਫਾਈ ਕਰਦੇ ਦੇਖਿਆ ਗਿਆ ਸੀ। ਦਿੱਲੀ ਪੁਲਿਸ ਨੇ ਇੱਕ 52 ਸਾਲਾ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਜੋ ਰਾਸ਼ਟਰੀ ਝੰਡੇ ਨਾਲ ਆਪਣੀ ਗੱਡੀ ਦੀ ਸਫਾਈ ਕਰ ਰਿਹਾ ਸੀ।

ਇਹ ਵੀ ਪੜ੍ਹੋ: Baisakhi 2023: ਵਿਸਾਖੀ ਦੇ ਮੌਕੇ 'ਤੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੀ ਵੱਡੀ ਸੌਗਾਤ

Related Post