Gurdaspur News : ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਰਾਵੀ ਐਕਸਪ੍ਰੈਸ ਟ੍ਰੇਨ ਹੇਠ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ

Gurdaspur News : ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਰਾਵੀ ਐਕਸਪ੍ਰੈਸ ਟ੍ਰੇਨ ਦੀ ਚਪੇਟ 'ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਦੁਰਘਟਨਾ ਐਨੀ ਭਿਆਨਕ ਸੀ ਕਿ ਵਿਅਕਤੀ ਦੀ ਗਰਦਨ ਸ਼ਰੀਰ ਨਾਲੋਂ ਵੱਖ ਹੋ ਗਈ ਅਤੇ ਚਿਹਰਾ ਪੂਰੀ ਤਰ੍ਹਾਂ ਕੁਚਲਿਆ ਗਿਆ ਸੀ। ਜਾਣਕਾਰੀ ਅਨੁਸਾਰ ਪਿੰਡ ਔਜਲਾ ਨੇੜੇ ਇਹ ਦੁਰਘਟਨਾ ਹੋਈ ਹੈ। ਮ੍ਰਿਤਕ ਦੀ ਪਹਿਚਾਨ ਨਹੀਂ ਹੋ ਸਕੀ ਹੈ ਅਤੇ ਉਸ ਦੀ ਉਮਰ 50- 55 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ

By  Shanker Badra November 22nd 2025 02:29 PM

Gurdaspur News : ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਰਾਵੀ ਐਕਸਪ੍ਰੈਸ ਟ੍ਰੇਨ ਦੀ ਚਪੇਟ 'ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਦੁਰਘਟਨਾ ਐਨੀ ਭਿਆਨਕ ਸੀ ਕਿ ਵਿਅਕਤੀ ਦੀ ਗਰਦਨ ਸ਼ਰੀਰ ਨਾਲੋਂ ਵੱਖ ਹੋ ਗਈ ਅਤੇ ਚਿਹਰਾ ਪੂਰੀ ਤਰ੍ਹਾਂ ਕੁਚਲਿਆ ਗਿਆ ਸੀ। ਜਾਣਕਾਰੀ ਅਨੁਸਾਰ ਪਿੰਡ ਔਜਲਾ ਨੇੜੇ ਇਹ ਦੁਰਘਟਨਾ ਹੋਈ ਹੈ। ਮ੍ਰਿਤਕ ਦੀ ਪਹਿਚਾਨ ਨਹੀਂ ਹੋ ਸਕੀ ਹੈ ਅਤੇ ਉਸ ਦੀ ਉਮਰ 50- 55 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।

ਰੇਲਵੇ ਪੁਲਿਸ ਚੌਂਕੀ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਔਜਲਾ ਫਾਟਕ ਨੇੜੇ ਇੱਕ ਵਿਅਕਤੀ ਰਾਵੀ ਐਕਸਪ੍ਰੈਸ ਟ੍ਰੇਨ ਹੇਠਾਂ ਆ ਕੇ ਕੁਚਲਿਆ ਗਿਆ ਹੈ। ਜਿਸ 'ਤੇ ਉਹ ਮੌਕੇ 'ਤੇ ਪਹੁੰਚੇ ਅਤੇ ਸੰਬੰਧਿਤ ਕਾਰਵਾਈ ਪੂਰੀ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਉਮਰ 50 -55 ਸਾਲ ਦੇ ਕਰੀਬ ਲੱਗਦੀ ਹੈ ਤੇ ਉਸਨੇ ਨੀਲੀ ਸਫੇਦ ਚੈੱਕ ਕਮੀਜ਼ ਅਤੇ ਉਪਰੋਂ ਕਾਲੇ ਰੰਗ ਦੀ ਹੁਡੀ ਦੇ ਨਾਲ ਨੀਲਾ ਪਜਾਮਾ ਪਹਿਨਿਆ ਹੋਇਆ ਹੈ। ਮ੍ਰਿਤਕ ਦੀ ਲਾਸ਼ ਪਹਿਚਾਣ ਲਈ ਸਿਵਲ ਹਸਪਤਾਲ ਦੇ ਮੋਰਚਰੀ ਰੂਮ ਵਿੱਚ ਰੱਖੀ ਗਈ ਹੈ। 

 ਕੁੱਝ ਦਿਨ ਪਹਿਲਾਂ ਬੁਢਲਾਡਾ ਬਰੇਟਾ ਰੇਲਵੇ ਲਾਈਨ 'ਤੇ ਇੱਕ ਵਿਅਕਤੀ ਦੀ ਹੋਈ ਸੀ ਮੌਤ

ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਬੁਢਲਾਡਾ -ਬਰੇਟਾ ਰੇਲਵੇ ਲਾਈਨ 'ਤੇ ਇਕ ਅਣਪਛਾਤੇ ਵਿਅਕਤੀ ਦੀ ਰੇਲਗੱਡੀ ਹੇਠ ਆਉਣ ਨਾਲ ਮੌਤ ਹੋ ਗਈ ਸੀ। ਇਸ ਸਬੰਧੀ ਬੁਢਲਾਡਾ ਰੇਲਵੇ ਚੌਂਕੀ ਦੇ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਸੀ ਕਿ ਇੱਕ ਅਣਪਛਾਤੇ ਵਿਅਕਤੀ ਦੀ ਦਾਤੇਵਾਸ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਰੇਲ ਗੱਡੀ ਦੇ ਨਾਲ ਟਕਰਾਉਣ ਨਾਲ ਮੌਤ ਹੋ ਗਈ ਹੈ, ਜਿਸ ਦੀ ਅਜੇ ਤਕ ਸ਼ਨਾਖ਼ਤ ਨਹੀਂ ਹੋ ਸਕੀ ਹੈ। ਇਸ ਦੀ ਸ਼ਨਾਖ਼ਤ ਲਈ ਲਾਸ਼ ਨੂੰ 72 ਘੰਟੇ ਸਿਵਲ ਹਸਪਤਾਲ ਬੁਢਲਾਡਾ ਵਿਖੇ ਮੋਰਚਰੀ ਵਿੱਚ ਰੱਖਿਆ ਗਿਆ ਹੈ।

 

Related Post