Murder On Birthday: ਸ਼ਖਸ ਨੇ ਜਨਮਦਿਨ ’ਤੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਦੋਹਾਂ ਨੇ ਕੀਤੀ ਸੀ Love Marriage !

ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਤਲਾਨੀਆ ਵਿੱਚ ਪ੍ਰੇਮ ਵਿਆਹ ਦਾ ਉਸ ਸਮੇਂ ਖੌਫਨਾਕ ਅੰਤ ਹੋਇਆ ਜਦੋ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਉਸਦੇ ਜਨਮਦਿਨ ਮੌਕੇ ਗਲ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।

By  Aarti April 24th 2023 12:46 PM

ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਪਿੰਡ ਤਲਾਨੀਆ ਵਿੱਚ ਪ੍ਰੇਮ ਵਿਆਹ ਦਾ ਉਸ ਸਮੇਂ ਖੌਫਨਾਕ ਅੰਤ ਹੋਇਆ ਜਦੋ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਉਸਦੇ ਜਨਮਦਿਨ ਮੌਕੇ ਗਲ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕਾ ਦੀ ਪਛਾਣ ਨਿਆਮਤ ਗਿੱਲ ਵੱਜੋਂ ਹੋਈ ਹੈ। 


ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕਾ ਦੀ ਮਾਂ ਨੇ ਸਹੁਰਾ ਪਰਿਵਾਰ ’ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਸੱਸ ਫਰਾਰ ਦੱਸੀ ਜਾ ਰਹੀ ਹੈ ਜਿਸਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। 


ਨਿਆਮਤ ਤੇ ਮਨਜੋਤ ਦਾ ਹੋਇਆ ਸੀ ਪ੍ਰੇਮ ਵਿਆਹ

ਦੱਸ ਦਈਏ ਕਿ ਨਿਆਮਤ ਗਿੱਲ ਨੇ 2016 ਵਿੱਚ ਤਲਾਨੀਆ ਵਾਸੀ ਮਨਜੋਤ ਸਿੰਘ ਨਾਲ ਲਵ ਮੈਰਿਜ ਕੀਤੀ ਸੀ। ਵਿਆਹ ਤੋਂ ਬਾਅਦ ਇੱਕ ਪੁੱਤਰ ਨੇ ਜਨਮ ਲਿਆ। ਇਸ ਤੋਂ ਬਾਅਦ ਉਸ ਦਾ ਪਤੀ ਮਨਜੋਤ ਸਿੰਘ ਅਤੇ ਸੱਸ ਗੁਰਦੀਸ਼ ਕੌਰ ਨਿਆਮਤ ਗਿੱਲ ਨਾਲ ਕੁੱਟਮਾਰ ਕਰਦੇ ਰਹਿੰਦੇ ਸੀ। 

ਜਨਮਦਿਨ ’ਤੇ ਦਿੱਤਾ ਵਾਰਦਾਤ ਨੂੰ ਅੰਜਾਮ 

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਨਿਆਮਤ ਗਿੱਲ ਦਾ ਜਨਮ ਦਿਨ ਸੀ ਅਤੇ ਉਸ ਦਾ ਭਰਾ ਨਿਆਮਤ ਦਾ ਜਨਮ ਦਿਨ ਮਨਾਉਣਾ ਚਾਹੁੰਦਾ ਸੀ ਪਰ ਨਿਆਮਤ ਦੇ ਪਤੀ ਅਤੇ ਸੱਸ ਨੇ ਉਸ ਨੂੰ ਪੇਕੇ ਨਾ ਦਿੱਤਾ ਅਤੇ ਉਸ ਦੇ ਨਾਲ ਲੜਾਈ ਝਗੜਾ ਕਰਨ ਲੱਗੇ। ਇਸ ਦੌਰਾਨ ਨਿਆਮਤ ਨਾਲ ਕੁੱਟਮਾਰ ਵੀ ਕੀਤੀ ਗਈ ਅਤੇ ਫਿਰ ਉਸਦੇ ਪਤੀ ਨੇ ਉਸਦਾ ਗੱਲ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਪਤੀ ਨੂੰ ਹਿਰਾਸਤ ’ਚ ਲੈ ਲਿਆ ਹੈ ਅਤੇ ਸੱਸ ਦੀ ਭਾਲ ਕੀਤੀ ਜਾ ਰਹੀ ਹੈ। 

 ਇਹ ਵੀ ਪੜ੍ਹੋ: Jalandhar By Election: ਲੋਕ ਸਭਾ ਦੀ ਜ਼ਿਮਨੀ ਚੋਣ ਸਬੰਧੀ ਨਾਮਜ਼ਦਗੀਆਂ ਵਾਪਸ ਲੈਣ ਦਾ ਅੱਜ ਆਖਰੀ ਦਿਨ, ਜਾਣੋ ਕਦੋ ਹੋਵੇਗੀ ਵੋਟਿੰਗ

Related Post