World Record : 5001 ਅੰਡਿਆਂ ਦੀ ਭੁਰਜੀ...! ਨਾਗਪੁਰ ਚ ਸ਼ਖਸ ਨੇ ਬਣਾਇਆ ਅਨੋਖਾ ਵਿਸ਼ਵ ਰਿਕਾਰਡ

5001 Egg Bhurji World Record : ਲੋਕਾਂ ਨੂੰ ਅੰਡੇ ਖਾਣ ਲਈ ਉਤਸ਼ਾਹਿਤ ਕਰਨ ਲਈ ਐਤਵਾਰ ਨੂੰ ਨਾਗਪੁਰ ਵਿੱਚ 5,001 ਅੰਡਿਆਂ ਦੀ ਭੁਰਜੀ ਤਿਆਰ ਕਰਕੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਗਿਆ।

By  KRISHAN KUMAR SHARMA October 12th 2025 03:36 PM -- Updated: October 12th 2025 03:41 PM

Egg Bhurji World Record : ਅੰਡੇ ਪ੍ਰੋਟੀਨ ਦੇ ਪਾਵਰਹਾਊਸ (Protein Powerhouse Egg) ਵਜੋਂ ਜਾਣੇ ਜਾਂਦੇ ਹਨ। ਭਾਵੇਂ ਸਾਡਾ ਦੇਸ਼ ਅੰਡੇ ਦੇ ਉਤਪਾਦਨ ਵਿੱਚ ਦੁਨੀਆ ਵਿੱਚ ਦੂਜੇ ਸਥਾਨ 'ਤੇ ਹੈ, ਪਰ ਫਿਰ ਵੀ ਇਨ੍ਹਾਂ ਦੀ ਖਪਤ ਬਹੁਤ ਘੱਟ ਹੈ। ਲੋਕਾਂ ਨੂੰ ਅੰਡੇ ਖਾਣ ਲਈ ਉਤਸ਼ਾਹਿਤ ਕਰਨ ਲਈ ਐਤਵਾਰ ਨੂੰ ਨਾਗਪੁਰ ਵਿੱਚ 5,001 ਅੰਡਿਆਂ ਦੀ ਭੁਰਜੀ ਤਿਆਰ ਕਰਕੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਗਿਆ।

ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਬਹੁਤ ਸੁਆਦ ਨਾਲ, ਕੁਝ ਘੰਟਿਆਂ ਵਿੱਚ ਪੰਜ ਹਜ਼ਾਰ ਅੰਡਿਆਂ ਦੀ ਭੁਰਜੀ ਖਾ ਗਏ। ਮਹਾਰਾਸ਼ਟਰ ਯੂਨੀਵਰਸਿਟੀ ਆਫ਼ ਐਨੀਮਲ ਸਾਇੰਸਜ਼ ਐਂਡ ਫਿਸ਼ਰੀਜ਼ ਨੇ ਸ਼ੈੱਫ ਵਿਸ਼ਨੂੰ ਮਨੋਹਰ ਦੇ ਸਹਿਯੋਗ ਨਾਲ, ਨਾਗਪੁਰ ਵੈਟਰਨਰੀ ਕਾਲਜ ਦੇ ਕੈਂਪਸ ਵਿੱਚ ਬੁੱਕ ਆਫ਼ ਰਿਕਾਰਡਜ਼ ਲਈ ਇਸ ਸਮਾਗਮ ਨੂੰ ਸਫਲਤਾਪੂਰਵਕ ਪੂਰਾ ਕੀਤਾ।

ਸ਼ੈੱਫ ਵਿਸ਼ਨੂੰ ਮਨੋਹਰ ਦਾ 30ਵਾਂ ਵਿਸ਼ਵ ਰਿਕਾਰਡ

ਮਹਾਰਾਸ਼ਟਰ ਦੇ ਇੱਕ ਮਸ਼ਹੂਰ ਸ਼ੈੱਫ ਵਿਸ਼ਨੂੰ ਮਨੋਹਰ, ਜੋ ਅਜਿਹੇ ਸਮਾਗਮਾਂ ਲਈ ਜਾਣੇ ਜਾਂਦੇ ਹਨ, ਨੇ ਕਿਹਾ, "ਇਹ ਮੇਰਾ 30ਵਾਂ ਵਿਸ਼ਵ ਰਿਕਾਰਡ ਹੈ। ਮੈਂ ਪਹਿਲਾਂ ਭਾਰਤੀ ਪਕਵਾਨਾਂ ਅਤੇ ਭੋਜਨ ਲਈ ਕਈ ਵਿਸ਼ਵ ਰਿਕਾਰਡ ਬਣਾਏ ਹਨ, ਜਿਸ ਵਿੱਚ ਸਭ ਤੋਂ ਵੱਡਾ ਪਰਾਠਾ ਅਤੇ ਸਭ ਤੋਂ ਵੱਧ ਡੋਸੇ ਸ਼ਾਮਲ ਹਨ। ਅੱਜ, ਇੱਕ ਨਵਾਂ ਵਿਸ਼ਵ ਰਿਕਾਰਡ ਸਥਾਪਤ ਕੀਤਾ ਗਿਆ ਹੈ। ਇਹ ਮੇਰੇ ਲਈ ਇੱਕ ਬੋਨਸ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭੀੜ ਤੋਂ ਇਹ ਸਪੱਸ਼ਟ ਹੈ ਕਿ ਅਸੀਂ ਜਾਗਰੂਕਤਾ ਪੈਦਾ ਕਰਨ ਵਿੱਚ ਸਫਲ ਹੋਏ ਹਾਂ।"

ਭੁਰਜੀ ਦੀ ਸਮੱਗਰੀ ਨੇ ਲੋਕਾਂ ਦੇ ਉਡਾਏ ਹੋਸ਼

ਇਹ ਭੁਰਜੀ 8-ਫੁੱਟ ਗੁਣਾ 8-ਫੁੱਟ ਦੇ ਪੈਨ ਵਿੱਚ 5001 ਤਿਆਰ ਕੀਤੀ ਗਈ, ਜਿਸ 'ਚ ਸਮੱਗਰੀ ਨੇ ਲੋਕਾਂ ਨੂੰ ਦੰਦਾਂ ਹੇਠਾਂ ਉਂਗਲਾਂ ਰੱਖਣ ਲਈ ਮਜਬੂਰ ਕਰ ਦਿੱਤਾ। ਸਮੱਗਰੀ ਵਿੱਚ 500 ਅੰਡੇ (3 ਹਜ਼ਾਰ ਲੀਟਰ), 50 ਲੀਟਰ ਤੇਲ, 10 ਕਿਲੋ ਕਰੀਮ, 125 ਕਿਲੋ ਪਿਆਜ਼, 75 ਕਿਲੋ ਟਮਾਟਰ, 15 ਕਿਲੋ ਅਦਰਕ, 50 ਕਿਲੋ ਹਰੀ ਮਿਰਚ, 50 ਕਿਲੋ ਲਸਣ, 50 ਕਿਲੋ ਸਾਂਭਰ, 5 ਕਿਲੋ ਹਲਦੀ, ਅਤੇ 5 ਕਿਲੋ ਨਮਕ ਵਰਤਿਆ ਗਿਆ।

ਕੀ ਸੀ ਇਸ ਪਿੱਛੇ ਕਾਰਨ ?

ਕਾਲਜ ਦੇ ਵਾਈਸ-ਚਾਂਸਲਰ ਡਾ. ਨਿਤਿਨ ਪਾਟਿਲ ਨੇ ਐਨਡੀਟੀਵੀ ਨੂੰ ਦੱਸਿਆ, "ਇਸ ਪ੍ਰੋਗਰਾਮ ਰਾਹੀਂ, ਅਸੀਂ ਇਹ ਸੰਦੇਸ਼ ਫੈਲਾਉਣਾ ਚਾਹੁੰਦੇ ਹਾਂ ਕਿ 'ਅੰਡੇ ਸ਼ਾਕਾਹਾਰੀ ਹਨ, ਮਾਸਾਹਾਰੀ ਨਹੀਂ। ਪ੍ਰੋਟੀਨ ਲਈ ਸ਼ਾਕਾਹਾਰੀ ਬਣੋ।' ਇੱਥੇ ਬਹੁਤ ਸਾਰੇ ਨੌਜਵਾਨ ਅੱਜ 'ਈਗੇਟੇਰੀਅਨ' ਬਣ ਗਏ ਹਨ। ਇਹ ਸਾਡੀ ਸਫਲਤਾ ਹੈ। ਭੂਰਜੀ ਇੱਕ ਵਧੀਆ ਪਕਵਾਨ ਹੈ ਅਤੇ ਅੰਡੇ ਖਾਣ ਦਾ ਇੱਕ ਪ੍ਰਸਿੱਧ ਤਰੀਕਾ ਹੈ। ਇਸ ਲਈ ਅਸੀਂ ਇਸਨੂੰ ਚੁਣਿਆ।"

Related Post