ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਫੜਿਆ 'ਕਮਲ'

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਬੀਜੇਪੀ ’ਚ ਸ਼ਾਮਲ ਹੋ ਗਏ ਹਨ।

By  Aarti January 18th 2023 02:16 PM -- Updated: January 18th 2023 06:10 PM

ਚੰਡੀਗੜ੍ਹ: ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਬੀਜੇਪੀ ’ਚ ਸ਼ਾਮਲ ਹੋ ਗਏ ਹਨ। ਦੱਸ ਦਈਏ ਕਿ ਕੇਂਦਰੀ ਮੰਤਰੀ ਪਿਯੂਸ਼ ਗੋਇਲ ਅਤੇ ਤਰੁਣ ਚੁੱਘ ਨੇ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕੀਤਾ ਹੈ। 

ਇਸ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਹਰ ਸੂਬੇ ’ਚ ਕਾਂਗਰਸ ਦਾ ਅਜਿਹਾ ਹੀ ਹਾਲ ਹੋਇਆ ਪਿਆ ਹੈ। ਕਾਂਗਰਸ ਚ ਧਰਿਆ ਦੀ ਸਿਆਸਤ ਹੈ। ਕਾਂਗਰਸ ’ਚ ਧੜਿਆ ਦੀ ਸਿਆਸਤ ਕਾਰਨ ਹੀ ਉਨ੍ਹਾਂ ਨੇ ਕਾਂਗਰਸ ਨੂੰ ਛੱਡਿਆ ਹੈ। ਰੱਬ ਸਾਨੂੰ ਦੇਸ਼ ਦੀ ਸੇਵਾ ਕਰਨ ਦੀ ਸ਼ਕਤੀ ਦੇਵੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੰਜਾਬ ਚ ਪਹੁੰਚ ਕੇ ਦਿਲ ਦੀਆਂ ਗੱਲਾਂ ਕਰਨਗੇ। ਪੀਐੱਮ ਮੋਦੀ ਦੀ ਇਕੌਨਮੀ ਪਾਲਿਸੀ ਬਹੁਤ ਹੀ ਜ਼ਬਰਦਸਤ ਹੈ। 

ਉਨ੍ਹਾਂ ਅੱਗੇ ਕਿਹਾ ਕਿ ਅਮਿਤ ਸ਼ਾਹ ਪੰਜਾਬ ਲਈ ਕਾਫੀ ਫਿਕਰਮੰਦ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦਾ ਵਕਾਰ ਮੁੜ ਬਹਾਲ ਕਰਾਂਗੇ। 


ਇਹ ਵੀ ਪੜ੍ਹੋ: ਮੋਹਾਲੀ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਨੇ 2 ਅੱਤਵਾਦੀ ਕੀਤੇ ਗ੍ਰਿਫ਼ਤਾਰ

Related Post