Iraq University Fire: ਇਰਾਕ ਦੀ ਯੂਨੀਵਰਸਿਟੀ ਚ ਲੱਗੀ ਭਿਆਨਕ ਅੱਗ;14 ਲੋਕਾਂ ਦੀ ਮੌਤ,18 ਜ਼ਖਮੀ
Aarti
December 9th 2023 09:21 AM
Iraq University Fire: ਉੱਤਰੀ ਇਰਾਕ ਦੇ ਅਰਬਿਲ ਵਿਚ ਇਕ ਯੂਨੀਵਰਸਿਟੀ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 18 ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਯੂਨੀਵਰਸਿਟੀ ਦੇ ਹੋਸਟਲ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇਹ ਭਿਆਨਕ ਅੱਗ ਲੱਗ ਗਈ। ਸਥਾਨਕ ਸਿਹਤ ਡਾਇਰੈਕਟੋਰੇਟ ਦੇ ਮੁਖੀ ਨੇ ਇਹ ਜਾਣਕਾਰੀ ਦਿੱਤੀ।
ਜਾਣਕਾਰੀ ਦਿੰਦੇ ਹੋਏ ਸਿਹਤ ਡਾਇਰੈਕਟੋਰੇਟ ਦੇ ਮੁਖੀ ਕਾਮਰਾਮ ਮੁੱਲਾ ਮੁਹੰਮਦ ਨੇ ਦੱਸਿਆ ਕਿ ਅਰਬਿਲ ਦੇ ਪੂਰਬ 'ਚ ਇਕ ਛੋਟੇ ਜਿਹੇ ਕਸਬੇ ਸੋਰਨ 'ਚ ਇਕ ਇਮਾਰਤ 'ਚ ਅੱਗ ਲੱਗ ਗਈ। ਸਰਕਾਰੀ ਮੀਡੀਆ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।
ਸਥਾਨਕ ਮੀਡੀਆ ਮੁਤਾਬਕ ਅੱਗ 'ਤੇ ਕਾਬੂ ਪਾਉਣ ਲਈ ਸਖ਼ਤ ਮਿਹਨਤ ਕਰਨੀ ਪਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: Canada Study Visa: ਕੈਨੇਡਾ ’ਚ ਪੜ੍ਹਾਈ ਕਰਨਾ ਹੋਇਆ ਹੋਰ ਮਹਿੰਗਾ, ਗਾਰੰਟੀ ਇਨਵੈਸਟਮੈਂਟ ਸਰਟੀਫਿਕੇਟ ਰਕਮ ਹੋਈ ਦੁੱਗਣੀ