Sat, Jul 27, 2024
Whatsapp

Canada Study Visa: ਕੈਨੇਡਾ ’ਚ ਪੜ੍ਹਾਈ ਕਰਨਾ ਹੋਇਆ ਹੋਰ ਮਹਿੰਗਾ, ਗਾਰੰਟੀ ਇਨਵੈਸਟਮੈਂਟ ਸਰਟੀਫਿਕੇਟ ਰਕਮ ਹੋਈ ਦੁੱਗਣੀ

ਟਰੂਡੋ ਦੀ ਸਰਕਾਰ ਨੇ ਸਟੱਡੀ ਵੀਦਡਾ ਗਾਰੰਟੀ ਇਨਵੈਸਟਮੈਂਟ ਸਰਟੀਫਿਕੇਟ ਰਾਸ਼ੀ ਦੁੱਗਣੀ ਕੀਤੀ ਗਈ ਹੈ। ਜਿਸ ਤੋਂ ਬਾਅਦ ਹੁਣ ਵਿਦਿਆਰਥੀਆਂ ਨੂੰ 10 ਹਜ਼ਾਰਡਾਲਰ ਦੀ ਥਾਂ ਹੁਣ 20 ਹਜ਼ਾਰ 635 ਕੈਨੇਡੀਅਨ ਡਾਲ ਜਮਾਂ ਕਰਵਾਉਣਗੇ ਹੋਣਗੇ।

Reported by:  PTC News Desk  Edited by:  Aarti -- December 08th 2023 04:14 PM
Canada Study Visa: ਕੈਨੇਡਾ ’ਚ ਪੜ੍ਹਾਈ ਕਰਨਾ ਹੋਇਆ ਹੋਰ ਮਹਿੰਗਾ, ਗਾਰੰਟੀ ਇਨਵੈਸਟਮੈਂਟ ਸਰਟੀਫਿਕੇਟ ਰਕਮ ਹੋਈ ਦੁੱਗਣੀ

Canada Study Visa: ਕੈਨੇਡਾ ’ਚ ਪੜ੍ਹਾਈ ਕਰਨਾ ਹੋਇਆ ਹੋਰ ਮਹਿੰਗਾ, ਗਾਰੰਟੀ ਇਨਵੈਸਟਮੈਂਟ ਸਰਟੀਫਿਕੇਟ ਰਕਮ ਹੋਈ ਦੁੱਗਣੀ

Canada Study Visa: ਜਸਟਿਨ ਟਰੂਡੋ ਦੀ ਸਰਕਾਰ ਨੇ ਅੰਤਰਰਾਸ਼ਟਰੀ ਪੜ੍ਹਾਈ ਲਈ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਨੂੰ ਕਰਾਰਾ ਝਟਕਾ ਦਿੱਤਾ ਹੈ। ਹੁਣ ਪਹਿਲਾਂ ਨਾਲੋਂ ਕਿਤੇ ਵੱਧ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉੱਥੇ ਰਹਿਣ ਅਤੇ ਪੜ੍ਹਨ ਲਈ ਪੈਸੇ ਦੀ ਲੋੜ ਪਵੇਗੀ। ਉਨ੍ਹਾਂ ਨੂੰ ਆਪਣਾ ਮਜ਼ਬੂਤ ​​ਵਿੱਤੀ ਪਿਛੋਕੜ ਦਿਖਾਉਣਾ ਹੋਵੇਗਾ। ਇਹ ਐਲਾਨ ਕਰਦਿਆਂ ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ ਨੇ ਦੱਸਿਆ ਕਿ ਇਹ ਨਵਾਂ ਫੈਸਲਾ 1 ਜਨਵਰੀ 2024 ਤੋਂ ਲਾਗੂ ਹੋਵੇਗਾ।

ਦੱਸ ਦਈਏ ਕਿ ਟਰੂਡੋ ਦੀ ਸਰਕਾਰ ਨੇ ਸਟੱਡੀ ਵੀਦਡਾ ਗਾਰੰਟੀ ਇਨਵੈਸਟਮੈਂਟ ਸਰਟੀਫਿਕੇਟ ਰਾਸ਼ੀ ਦੁੱਗਣੀ ਕੀਤੀ ਗਈ ਹੈ। ਜਿਸ ਤੋਂ ਬਾਅਦ ਹੁਣ ਵਿਦਿਆਰਥੀਆਂ ਨੂੰ 10 ਹਜ਼ਾਰਡਾਲਰ ਦੀ ਥਾਂ ਹੁਣ 20 ਹਜ਼ਾਰ 635 ਕੈਨੇਡੀਅਨ ਡਾਲ ਜਮਾਂ ਕਰਵਾਉਣਗੇ ਹੋਣਗੇ। ਦੱਸ ਦਈਏਕਿ ਟਿਊਸ਼ਨ ਫੀਸ ਤੋਂ ਇਲਾਵਾ ਕੇਨੇਡਾ ’ਚ ਰੱਖ ਰਖਾਅ ਲਈ ਰਾਸ਼ੀ ਜ਼ਮਾਂ ਕਰਵਾਈ ਜਾਂਦੀ ਹੈ। ਖੈਰ ਇਸ ਫੈਸਲੇ ਤੋਂ ਬਾਅਦ ਵਿਦਿਆਰਥੀਆਂ ਦਾ ਲਗਭਗ ਸਾਢੇ 6 ਲੱਖ ਰੁਪਏ ਦਾ ਖਰਚਾ ਜਿਆਦਾ ਹੋਵੇਗਾ। 


ਆਪਣੇ ਫੈਸਲੇ ਨੂੰ ਸਪੱਸ਼ਟ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨੂੰ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਫਲਤਾ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਇੱਕ ਪ੍ਰੋਜੈਕਟ ਵਜੋਂ ਦੇਖਿਆ ਜਾਣਾ ਚਾਹੀਦਾ ਹੈ। 2000 ਦੇ ਦਹਾਕੇ ਦੇ ਸ਼ੁਰੂ ਤੋਂ, ਬਿਨੈਕਾਰ ਲਈ ਰਹਿਣ ਦੀ ਲਾਗਤ US $10,000 'ਤੇ ਸਥਿਰ ਰਹੀ ਹੈ। ਹਾਲਾਂਕਿ, ਰਹਿਣ-ਸਹਿਣ ਦੀ ਵਧਦੀ ਲਾਗਤ ਦੇ ਜਵਾਬ ਵਿੱਚ, ਥ੍ਰੈਸ਼ਹੋਲਡ ਨੂੰ ਹੁਣ US$20,635 ਤੱਕ ਵਧਾ ਦਿੱਤਾ ਜਾਵੇਗਾ, ਜੋ ਕਿ ਘੱਟ ਆਮਦਨੀ ਕੱਟ-ਆਫ (LICO) ਦਾ 75 ਫੀਸਦ ਹੈ।

ਇਹ ਵੀ ਪੜ੍ਹੋ: Bhai Balwant Singh Rajoana: ਭਾਈ ਰਾਜੋਆਣਾ ਨੇ ਕੀਤੀ ਭੁੱਖ ਹੜਤਾਲ ਖਤਮ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਮੀਟਿੰਗ ਮਗਰੋਂ ਲਿਆ ਫੈਸਲਾ

- PTC NEWS

Top News view more...

Latest News view more...

PTC NETWORK