Thu, Mar 5, 2026
Whatsapp

Social Media Influencer Nancy Grewal ਦਾ ਕੈਨੇਡਾ ’ਚ ਹੋਇਆ ਕਤਲ, ਇੰਝ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ

ਕੈਨੇਡਾ ਪੁਲਿਸ ਮੁਤਾਬਿਕ ਮ੍ਰਿਤਕਾ ਵਿੰਡਸਰ ਦੀ ਰਹਿਣ ਵਾਲੀ ਨੈਨਸੀ ਗਰੇਵਾਲ, ਜਿਸਨੂੰ ਯੂਟਿਊਬਰ ਵਜੋਂ ਜਾਣਿਆ ਜਾਂਦਾ ਸੀ, ਉਸ 'ਤੇ ਮੰਗਲਵਾਰ ਰਾਤ ਨੂੰ ਹਮਲਾ ਹੋਇਆ।

Reported by:  PTC News Desk  Edited by:  Aarti -- March 05th 2026 09:51 AM -- Updated: March 05th 2026 10:54 AM
Social Media Influencer Nancy Grewal ਦਾ ਕੈਨੇਡਾ ’ਚ ਹੋਇਆ ਕਤਲ, ਇੰਝ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ

Social Media Influencer Nancy Grewal ਦਾ ਕੈਨੇਡਾ ’ਚ ਹੋਇਆ ਕਤਲ, ਇੰਝ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ

ਜਲੰਧਰ ਵਿੱਚ ਜਨਮੀ ਸੋਸ਼ਲ ਮੀਡੀਆ ਪ੍ਰਭਾਵਕ ਨੈਨਸੀ ਗਰੇਵਾਲ ਦਾ ਕੈਨੇਡਾ ਦੇ ਵਿੰਡਸਰ ਵਿੱਚ ਕਤਲ ਕਰ ਦਿੱਤਾ ਗਿਆ ਹੈ। ਨੈਨਸੀ ਸੋਸ਼ਲ ਮੀਡੀਆ 'ਤੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਅਤੇ ਗਰਮਖਿਆਲੀਆਂ ਦੇ ਖਿਲਾਫ ਕਈ ਵਾਰ ਬਿਆਨ ਦੇ ਚੁੱਕੀ ਹੈ ਜਿਸ ਕਾਰਨ ਉਹ ਆਪਣੇ ਬਿਆਨਾਂ ਕਾਰਨ ਕਾਫੀ ਚਰਚਾ ’ਚ ਰਹੀ ਹੈ। 

ਮਿਲੀ ਜਾਣਕਾਰੀ ਮੁਤਾਬਿਕ ਇੱਕ ਅਣਪਛਾਤਾ ਹਮਲਾਵਰ ਉਸਦੇ ਘਰ ਵਿੱਚ ਦਾਖਲ ਹੋਇਆ ਅਤੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਗੰਭੀਰ ਜ਼ਖਮੀ ਨੈਨਸੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਘਟਨਾ ਨਾਲ ਭਾਰਤੀ ਭਾਈਚਾਰੇ ਵਿੱਚ ਹਲਚਲ ਮਚ ਗਈ ਹੈ। ਕੈਨੇਡੀਅਨ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਕੈਨੇਡੀਅਨ ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੁਲਿਸ ਨੂੰ ਮੰਗਲਵਾਰ ਰਾਤ ਨੂੰ ਇੱਕ ਰਿਪੋਰਟ ਮਿਲੀ ਕਿ ਵਿੰਡਸਰ ਦੇ ਟੌਡ ਲੇਨ ਇਲਾਕੇ ਦੀ ਰਹਿਣ ਵਾਲੀ ਨੈਨਸੀ ਗਰੇਵਾਲ ਨੂੰ ਉਸਦੇ ਘਰ ਦੇ ਅੰਦਰ ਚਾਕੂ ਮਾਰਿਆ ਗਿਆ ਹੈ। ਪੁਲਿਸ ਅਤੇ ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਸੇਵਾ ਦੇ ਮੈਂਬਰ ਰਾਤ 9:30 ਵਜੇ ਦੇ ਕਰੀਬ ਟੌਡ ਲੇਨ ਦੇ 2400 ਬਲਾਕ 'ਤੇ ਪਹੁੰਚੇ। ਟੀਮ ਮੌਕੇ 'ਤੇ ਪਹੁੰਚੀ ਅਤੇ ਗੰਭੀਰ ਜ਼ਖਮੀ ਨੈਨਸੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਬਾਅਦ ਵਿੱਚ ਉਸਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।

ਫਿਲਹਾਲ ਬੁੱਧਵਾਰ ਸ਼ਾਮ ਨੂੰ, ਕੈਨੇਡੀਅਨ ਪੁਲਿਸ ਅਧਿਕਾਰੀ ਮਾਈਕਲ ਪੀਅਰਸ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਇੱਕ ਗੰਭੀਰ ਅਪਰਾਧਿਕ ਮਾਮਲਾ ਹੈ ਅਤੇ ਪੁਲਿਸ ਇਸਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਾਂਚ ਏਜੰਸੀਆਂ ਹਮਲਾਵਰਾਂ ਦੀ ਪਛਾਣ ਕਰਨ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : Nitish Kumar ਦੀ EXIT ਹੋਈ ਤਾਂ ਕੌਣ ਬਣੇਗਾ ਅਗਲਾ ਬਿਹਾਰ ਦਾ ਮੁੱਖ ਮੰਤਰੀ ? ਦੌੜ ’ਚ ਇਹ 5 ਨਾਂਅ, ਨਿਸ਼ਾਂਤ ਦਾ ਨਾਂ ਵੀ ਚਰਚਾ ’ਚ !

- PTC NEWS

Top News view more...

Latest News view more...

PTC NETWORK
PTC NETWORK