Khanna News : ਖੰਨਾ ਚ ਵਿਆਹੁਤਾ ਦੀ ਸ਼ੱਕੀ ਹਾਲਾਤਾਂ ਚ ਮੌਤ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ
Khanna News : ਖੰਨਾ ਦੇ ਵਾਰਡ ਨੰਬਰ 18 'ਚ ਇਕ ਵਿਆਹੁਤਾ ਦੀ ਸ਼ੱਕੀ ਹਾਲਾਤਾਂ 'ਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਦੀ ਲਾਸ਼ ਕਮਰੇ 'ਚ ਪੱਖੇ ਨਾਲ ਲਟਕਦੀ ਮਿਲੀ ਹੈ। ਮ੍ਰਿਤਕਾਂ ਦਾ ਨਾਂ ਰਮਨਜੀਤ ਕੌਰ ਸੀ ਅਤੇ ਉਹ 30 ਸਾਲ ਦੀ ਸੀ। ਮ੍ਰਿਤਕ ਰਮਨਜੀਤ ਕੌਰ ਦਾ ਵਿਆਹ 5 ਮਹੀਨੇ ਪਹਿਲਾਂ ਹੋਇਆ ਸੀ
Khanna News : ਖੰਨਾ ਦੇ ਵਾਰਡ ਨੰਬਰ 18 'ਚ ਇਕ ਵਿਆਹੁਤਾ ਦੀ ਸ਼ੱਕੀ ਹਾਲਾਤਾਂ 'ਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਦੀ ਲਾਸ਼ ਕਮਰੇ 'ਚ ਪੱਖੇ ਨਾਲ ਲਟਕਦੀ ਮਿਲੀ ਹੈ। ਮ੍ਰਿਤਕਾਂ ਦਾ ਨਾਂ ਰਮਨਜੀਤ ਕੌਰ ਸੀ ਅਤੇ ਉਹ 30 ਸਾਲ ਦੀ ਸੀ। ਮ੍ਰਿਤਕ ਰਮਨਜੀਤ ਕੌਰ ਦਾ ਵਿਆਹ 5 ਮਹੀਨੇ ਪਹਿਲਾਂ ਹੋਇਆ ਸੀ।
ਮ੍ਰਿਤਕ ਰਮਨਜੀਤ ਕੌਰ ਦੇ ਪਰਿਵਾਰ ਵਲੋਂ ਸਹੁਰੇ ਪਰਿਵਾਰ 'ਤੇ ਤੰਗ ਪਰੇਸ਼ਾਨ ਕਰਨ ਅਤੇ ਹੱਤਿਆ ਕਰਨ ਦੇ ਆਰੋਪ ਲਗਾਏ ਹਨ। ਦੂਜੇ ਪਾਸੇ ਪੁਲਿਸ ਵਲੋਂ ਪੋਸਟਮਾਰਟਮ ਕਰਵਾ ਅਗਲੇਰੀ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ।
11 ਅਤੇ 12 ਜੁਲਾਈ ਨੂੰ ਫਿਰ ਭਾਰੀ ਬਾਰਿਸ਼ ਦੀ ਸੰਭਾਵਨਾ
ਪੰਜਾਬ ਦੇ ਵਿੱਚ ਲਗਾਤਾਰ ਮੌਨਸੂਨ ਦੀ ਬਾਰਿਸ਼ ਵੇਖਣ ਨੂੰ ਮਿਲ ਰਹੀ ਹੈ। ਬੀਤੇ ਤਿੰਨ ਦਿਨ ਤੋਂ ਲਗਾਤਾਰ ਬਾਰਿਸ਼ ਪੈ ਰਹੀ ਹੈ। 6 ਜੁਲਾਈ ਤੋਂ ਲੈ ਕੇ 8 ਜੁਲਾਈ ਤੱਕ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਸੀ। ਇਸ ਦੇ ਤਹਿਤ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਹੀ ਆਮ ਨਾਲੋਂ ਜਿਆਦਾ ਬਾਰਿਸ਼ ਹੋਈ ਹੈ। ਤਾਪਮਾਨ ਕੱਲ ਦਾ ਲਗਭਗ 32 ਡਿਗਰੀ ਦੇ ਨੇੜੇ ਰਿਕਾਰਡ ਕੀਤਾ ਗਿਆ ਹੈ ਅਤੇ ਰਾਤ ਦਾ ਤਾਪਮਾਨ 28 ਡਿਗਰੀ ਦੇ ਨੇੜੇ ਦਰਜ ਕੀਤਾ ਗਿਆ ਹੈ। ਦਿਨ ਦਾ ਤਾਪਮਾਨ ਆਮ ਨਾਲੋਂ ਤਿਨ ਡਿਗਰੀ ਹੇਠਾਂ ਚੱਲ ਰਿਹਾ ਹੈ। ਜਦੋਂ ਕਿ ਮੌਸਮ ਦੇ ਵਿੱਚ ਨਮੀ ਦੀ ਮਾਤਰਾ ਵੀ ਵਧੇਰੇ ਵੇਖਣ ਨੂੰ ਮਿਲ ਰਹੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਡਾਕਟਰ ਕੁਲਵਿੰਦਰ ਕੌਰ ਨੇ ਦੱਸਿਆ 11 ਅਤੇ 12 ਜੁਲਾਈ ਨੂੰ ਮੁੜ ਤੋਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਉਹਨਾਂ ਕਿਸਾਨਾਂ ਨੂੰ ਵੀ ਕਿਹਾ ਕਿ ਆਪਣੀ ਜ਼ਮੀਨ ਦੇ ਵਿੱਚੋਂ ਪਾਣੀ ਦੀ ਨਿਕਾਸੀ ਜਰੂਰ ਕਰਦੇ ਰਹਿਣ ਕਿਉਂਕਿ ਜ਼ਿਆਦਾ ਪਾਣੀ ਖੜਾ ਰਹਿਣਾ ਵੀ ਨੁਕਸਾਨ ਦੇਹ ਹੈ। ਉਹਨਾਂ ਕਿਹਾ ਕਿ ਪਰ ਨਰਮਾ ਕਿਸਾਨਾਂ ਲਈ ਇਸ ਦਾ ਫਾਇਦਾ ਹੈ ਜਦੋਂ ਭਾਰੀ ਬਾਰਿਸ਼ ਹੁੰਦੀ ਹੈ ਤਾਂ ਚਿੱਟੀ ਮੱਖੀ ਦਾ ਹਮਲਾ ਜੋ ਨਮੀ ਵਾਲੇ ਦਿਨਾਂ ਵਿੱਚ ਵੱਧ ਜਾਂਦਾ ਹੈ ਉਸ ਤੋਂ ਵੀ ਨਿਜਾਤ ਮਿਲਦੀ ਹੈ ਕਿਤੇ ਬਾਰਿਸ਼ ਲਾਹੇਵੰਦ ਹੈ ਅਤੇ ਕਿਤੇ ਨੁਕਸਾਨ ਦੇਹ ਹੈ।