Ropar News : ਰੋਪੜ ਦੇ ਪਿੰਡ ਘਨੌਲੀ ’ਚ ਵਿਆਹੁਤਾ ਨੇ ਲਿਆ ਫਾਹਾ; ਹੋਈ ਮੌਤ, ਸੱਸ ਸਣੇ 6 ਲੋਕਾਂ ਖਿਲਾਫ ਮਾਮਲਾ ਦਰਜ
ਦੱਸ ਦਈਏ ਕਿ ਮ੍ਰਿਤਕਾ ਦਾ ਪੇਕਾ ਪਰਿਵਾਰ ਸਹੁਰੇ ਪਰਿਵਾਰ ਦੇ ਮੈਂਬਰ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਅਤੇ ਕੇਸ ਵਿੱਚ ਕਤਲ ਦੀਆਂ ਧਾਰਾ ਜੋੜਨ ਦੀ ਮੰਗ ਕਰ ਰਹੇ ਹਨ।
Ropar News : ਰੋਪੜ ਦੇ ਪਿੰਡ ਘਨੌਲੀ ਵਿਖੇ ਇਕ ਨਵ ਵਿਆਹੁਤਾ ਨੌਜਵਾਨ ਲੜਕੀ ਸੁਖਪ੍ਰੀਤ ਕੌਰ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਵੱਲੋਂ ਲਗਭਗ 5 ਤੋਂ ਵੱਧ ਵਿਅਕਤੀਆਂ ਦੇ ਖਿਲਾਫ ਖੁਦਕਸ਼ੀ ਲਈ ਮਜ਼ਬੂਰ ਕਰਨ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ ਤੇ ਲੜਕੀ ਦੀ ਸੱਸ ਸਮੇਤ 2 ਔਰਤਾਂ ਨੂੰ ਗ੍ਰਿਫਤਾਰ ਕਰਨ ਦੀ ਜਾਣਕਾਰੀ ਮਿਲੀ ਹੈ।
ਦੱਸ ਦਈਏ ਕਿ ਮ੍ਰਿਤਕਾ ਦਾ ਪੇਕਾ ਪਰਿਵਾਰ ਸਹੁਰੇ ਪਰਿਵਾਰ ਦੇ ਮੈਂਬਰ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਅਤੇ ਕੇਸ ਵਿੱਚ ਕਤਲ ਦੀਆਂ ਧਾਰਾ ਜੋੜਨ ਦੀ ਮੰਗ ਕਰ ਰਹੇ ਹਨ।
ਲੜਕੀ ਦੇ ਪੇਕੇ ਪਰਿਵਾਰ ਦੇ ਮੈਂਬਰ ਆਪਣੇ ਰਿਸ਼ਤੇਦਾਰਾਂ ਸਮੇਤ ਪੁਲਿਸ ਚੌਕੀ ਘਨੌਲੀ ਅੱਗੇ ਧਰਨਾ ਦੇ ਰਹੇ ਸਨ। ਪੁਲਿਸ ਚੌਕੀ ਘਨੌਲੀ ਅੱਗੇ ਮੌਜੂਦ ਮ੍ਰਿਤਕਾ ਦੀ ਮਾਤਾ ਚਰਨਜੀਤ ਕੌਰ, ਮਸੇਰੀ ਭੈਣ ਅਮਨਪ੍ਰੀਤ ਕੌਰ ਅਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆ 24 ਨਵੰਬਰ 2024 ਨੂੰ ਸਰਬਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਘਨੌਲੀ ਨਾਲ ਹੋਈ ਸੀ ਅਤੇ ਦੋ ਮਹੀਨੇ ਬਾਅਦ ਹੀ ਉਸ ਦਾ ਪਤੀ ਵਿਦੇਸ਼ ਇਟਲੀ ਚਲਾ ਗਿਆ ਸੀ, ਜੋ ਉਨ੍ਹਾਂ ਦੀ ਲੜਕੀ ਨੂੰ ਨਾ ਖਰਚਾ ਦਿੰਦਾ ਸੀ ਅਤੇ ਨਾ ਹੀ ਉਸ ਨਾਲ ਗੱਲਬਾਤ ਕਰਦਾ ਸੀ। ਇਸ ਤੋਂ ਇਲਾਵਾ ਉਸ ਦਾ ਜੇਠ ,ਜੇਠਾਣੀ , ਸੱਸ ਉਸ ਨੂੰ ਕਾਫੀ ਤੰਗ ਪਰੇਸ਼ਾਨ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਦੀ ਲੜਕੀ ਦੀ ਕਾਫੀ ਕੁੱਟਮਾਰ ਕੀਤੀ, ਪਰ ਪੁਲਿਸ ਨੇ ਉਨ੍ਹਾਂ ਦੀ ਲੜਕੀ ਵੱਲੋਂ ਦਿੱਤੀ ਦਰਖਾਸਤ ’ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਜਦੋਂ ਸੁਖਪ੍ਰੀਤ ਦੀ ਮਾਤਾ ਨੇ ਉਸ ਨਾਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਸ ਵੱਲੋਂ ਫੋਨ ਨਾ ਚੁੱਕਣ ’ਤੇ ਉਸ ਨੇ ਨੇੜਲੇ ਪਿੰਡ ਵਿਆਹੀ ਆਪਣੀ ਭੈਣ ਨੂੰ ਫੋਨ ਕੀਤਾ। ਜਦੋਂ ਸੁਖਪ੍ਰੀਤ ਦੀ ਮਾਸੀ ਅਤੇ ਉਸ ਦੀ ਲੜਕੀ ਅਮਨਪ੍ਰੀਤ ਕੌਰ ਸੁਖਪ੍ਰੀਤ ਕੌਰ ਦੇ ਘਰ ਪਹੁੰਚੀਆਂ ਤਾਂ ਸੁਖਪ੍ਰੀਤ ਕੌਰ ਪੱਖੇ ਨਾਲ ਲਟਕ ਰਹੀ ਸੀ ਅਤੇ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਲੜਕੀ ਨੂੰ ਛੱਤ ਤੋਂ ਉਤਾਰ ਕੇ ਸਰਕਾਰੀ ਹਸਪਤਾਲ ਰੂਪਨਗਰ ਪਹੁੰਚਾਇਆ ਤਾਂ ਡਾਕਟਰਾਂ ਨੇ ਲੜਕੀ ਨੂੰ ਮ੍ਰਿ਼ਤਕ ਐਲਾਨ ਕਰ ਦਿੱਤਾ। ਉਨ੍ਹਾਂ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੀ ਲੜਕੀ ਨੇ ਖੁਦਕਸ਼ੀ ਨਹੀਂ ਕੀਤੀ, ਬਲਕਿ ਉਸ ਦਾ ਕਤਲ ਕਰਕੇ ਪੱਖੇ ਨਾਲ ਲਟਕਾਇਆ ਗਿਆ ਹੈ।
[ਖੁਦਕੁਸ਼ੀ ਇੱਕ ਗੰਭੀਰ ਮਾਨਸਿਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਤਣਾਅ ਜਾਂ ਮਾਨਸਿਕ ਭਾਵਨਾਤਮਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੇ "ਜੀਵਨ ਆਸਥਾ" ਹੈਲਪਲਾਈਨ ਨੰਬਰ ????18002333330 'ਤੇ ਕਾਲ ਕਰਕੇ ਮਦਦ ਮੰਗ ਸਕਦੇ ਹੋ। ਨਾਲ ਹੀ ਤੁਸੀਂ ਮਦਦ ਲਈ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਜਰੂਰ ਕਰੋ।]
ਉਨ੍ਹਾਂ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕਰਕੇ ਮੁਲਜ਼ਮਾਂ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ ਜਦੋਂ ਇਸ ਸਬੰਧੀ ਐਸਐਚਓ ਸੰਨੀ ਖੰਨਾ ਨੇ ਕਿਹਾ ਕਿ ਮ੍ਰਿਤਕਾ ਕੋਲੋਂ ਬਰਾਮਦ ਹੋਏ ਖੁਦਕਸ਼ੀ ਨੋਟ ਦੇ ਆਧਾਰ ’ਤੇ ਅੱਧੀ ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆਾ ਹੈ।
ਇਹ ਵੀ ਪੜ੍ਹੋ : ਮੁਹਾਲੀ ਦੇ ਫੇਜ਼ 11 ’ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ; ਨੌਜਵਾਨ ਨੇ ਕੁੜੀ ਦਾ ਕੀਤਾ ਕਤਲ, ਜਾਣੋ ਪੂਰਾ ਮਾਮਲਾ