CJP Protest: ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਮਗਰੋਂ ਭਖੀ ਸਿਆਸਤ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਘੇਰੀ ਮਾਨ ਸਰਕਾਰ; ਜਾਣੋਂ ਕਿਉਂ...
CJP PROTEST AT JANTAR MANTAR: ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। NEET ਪ੍ਰੀਖਿਆ ਵਿੱਚ ਬੇਨਿਯਮੀਆਂ ਨੂੰ ਲੈ ਕੇ ਦਿੱਲੀ ਅਤੇ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਪ੍ਰਧਾਨ ਨੇ ਪੱਤਰ ਵਿੱਚ ਲਿਖਿਆ ਕਿ, "...ਇਹ ਯਕੀਨੀ ਬਣਾਉਣ ਲਈ ਕਿ ਜੰਤਰ-ਮੰਤਰ ਅਤੇ ਦੇਸ਼ ਭਰ ਵਿੱਚ ਸਥਿਤੀ ਰਾਸ਼ਟਰ ਵਿਰੋਧੀ ਤੱਤਾਂ ਨੂੰ ਲਾਭ ਨਾ ਪਹੁੰਚਾਏ, ਦੇਸ਼ ਇੱਕਜੁੱਟ ਰਹੇ, ਭਾਰਤ ਵਿੱਚ ਵਿਦਿਆਰਥੀ ਕਾਨੂੰਨੀ ਪੇਚੀਦਗੀਆਂ ਵਿੱਚ ਨਾ ਫਸੇ ਅਤੇ ਆਪਣੀ ਪੜ੍ਹਾਈ ਅਤੇ ਕਰੀਅਰ 'ਤੇ ਧਿਆਨ ਕੇਂਦਰਿਤ ਕਰ ਸਕਣ, ਮੈਂ ਆਪਣਾ ਅਸਤੀਫ਼ਾ ਪ੍ਰਧਾਨ ਮੰਤਰੀ ਨੂੰ ਭੇਜ ਦਿੱਤਾ ਹੈ...।" ਇਸ ਨੂੰ ਲੈਕੇ ਵਿਰੋਧੀ ਸਰਕਾਰ 'ਤੇ ਚੁਟਕੀ ਲੈ ਰਹੇ ਹਨ।
ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ ਸਰਕਾਰ
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਦੀ ਜਿੱਤ! ਪੰਜਾਬ ਦੇ ਸੁਪਰ ਸੀਐਮ ਅਰਵਿੰਦ ਕੇਜਰੀਵਾਲ ਅਤੇ ਗੁਰੂ ਦੋਖੀ ਭਗਵੰਤ ਮਾਨ ਨੂੰ ਸਿੱਧਾ ਸਵਾਲ: ਤੁਸੀਂ ਕਦੋਂ ਗੱਲ ਕਰੋਗੇ? ਅੱਜ ਦੇ ਨੌਜਵਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਕੋਈ ਵੀ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ ਅਤੇ ਕੋਈ ਵੀ ਨੇਤਾ ਜਵਾਬਦੇਹੀ ਤੋਂ ਬਚ ਨਹੀਂ ਸਕਦਾ। ਹੁਣ, ਸਮਾਂ ਆ ਗਿਆ ਹੈ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਜਵਾਬ ਦਿਓ। 4.5 ਸਾਲ, 6 ਪ੍ਰੀਖਿਆ ਘੁਟਾਲੇ ਅਤੇ 5 ਲੱਖ ਜਾਨਾਂ ਪ੍ਰਭਾਵਿਤ ਹੋਈਆਂ। ਜਵਾਬਦੇਹੀ ਜ਼ੀਰੋ! ਆਮ ਆਦਮੀ ਪਾਰਟੀ, 'ਆਪ' ਪੰਜਾਬ ਤੁਸੀਂ ਆਪਣੇ ਮੰਤਰੀਆਂ ਨੂੰ ਕਦੋਂ ਬਰਖਾਸਤ ਕਰੋਗੇ?
VICTORY OF INDIA'S YOUTH! ????????????
A direct question to Punjab's super CM @ArvindKejriwal and Guru Dokhi @BhagwantMann:
When will you WALK THE TALK?
The youth today have proven that no government can suppress the voice of the people and no leader can evade accountability. Now,… pic.twitter.com/7XexlUHP1m — Sukhbir Singh Badal (@officeofssbadal) July 25, 2026
ਦੇਸ਼ ਦੇ ਨੌਜਵਾਨਾਂ ਨੂੰ ਵਧਾਈ! ਪੇਪਰ ਲੀਕ 'ਤੇ ਨੈਤਿਕ ਜ਼ਿੰਮੇਵਾਰੀ ਤੈਅ ਹੋਈ ਅਤੇ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਦਿੱਤਾ। ਇਹ ਨੌਜਵਾਨ ਸ਼ਕਤੀ ਦੀ ਜਿੱਤ ਹੈ।
ਪਰ ਪੰਜਾਬ 'ਚ ਕੀ?
AAP ਸਰਕਾਰ ਬਣਨ ਤੋਂ ਬਾਅਦ ਹਰ ਸਾਲ ਭਰਤੀ 'ਚ ਘਪਲਾ, ਪੇਪਰ ਲੀਕ - ਤਹਿਸੀਲਦਾਰ, JE, ਐਜੂਕੇਸ਼ਨ, PPSC, SSSB, ਬਾਬਾ ਫਰੀਦ ਯੂਨੀਵਰਸਿਟੀ।
ਕੇਜਰੀਵਾਲ ਜੀ ਤੁਸੀਂ ਦਿੱਲੀ 'ਚ ਅਸਤੀਫੇ ਮੰਗਦੇ ਸੀ, ਹੁਣ ਪੰਜਾਬ 'ਚ ਵੀ ਜਵਾਬਦੇਹੀ ਤੈਅ ਕਰੋ।
ਗੁਰੂ ਦੋਖੀ ਭਗਵੰਤ ਮਾਨ, ਹਰਜੋਤ ਬੈਂਸ, ਬਲਵੀਰ ਸਿੰਘ - ਨੈਤਿਕ ਜ਼ਿੰਮੇਵਾਰੀ ਸਿਰਫ਼ ਭਾਸ਼ਣਾਂ ਤੱਕ ਸੀਮਤ ਨਾ ਰਹੇ। ਆਪਣੇ ਅਸਤੀਫੇ ਦਿਓ।
ਸਕੂਲ ਬੈਗ 'ਤੇ ਤੁਹਾਡੀ ਫੋਟੋ ਨਹੀਂ, ਬੱਚਿਆਂ ਨੂੰ ਸਕੂਲ, ਕਾਲਜ ਅਤੇ ਭਰਤੀ 'ਚ ਪਾਰਦਰਸ਼ਤਾ ਚਾਹੀਦੀ ਹੈ।
???? Congratulations to every citizen who participated in this protest and stood up for accountability.
???? Every Minister has a moral responsibility to remain accountable to the people.
???? Now it is Arvind Kejriwal's turn to walk the talk. He actively supported this protest and… pic.twitter.com/HeHsBwA8Jy — Bikram Singh Majithia (@bsmajithia) July 25, 2026
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ 4 ਸਾਲ, 6 ਪੇਪਰ ਲੀਕ – ਲੱਖਾਂ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ।
ਆਖ਼ਿਰਕਾਰ ਵਿਦਿਆਰਥੀਆਂ ਦੇ ਸੰਘਰਸ਼ ਨੂੰ ਕਾਮਯਾਬੀ ਮਿਲੀ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫ਼ਾ ਦੇਣਾ ਪਿਆ।
ਹੁਣ ਪੰਜਾਬ ਦੇ ਵਿਦਿਆਰਥੀ ਵੀ ਆਪਣੇ ਸਵਾਲ ਦਾ ਜਵਾਬ ਮੰਗ ਰਹੇ ਹਨ।
ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਭਰਤੀ ਅਤੇ ਬੋਰਡ ਪ੍ਰੀਖਿਆਵਾਂ ਵਿਵਾਦਾਂ ਵਿੱਚ ਰਹੀਆਂ, ਜਿਸ ਨਾਲ ਲੱਖਾਂ ਨੌਜਵਾਨ ਪ੍ਰਭਾਵਿਤ ਹੋਏ—
ਮਈ 2022 – PPSC ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ – 42,000 ਉਮੀਦਵਾਰ ਪ੍ਰਭਾਵਿਤ।
ਮਾਰਚ 2023 – PSTET – ਲਗਭਗ 1,00,000 ਉਮੀਦਵਾਰ ਪ੍ਰਭਾਵਿਤ।
ਫ਼ਰਵਰੀ 2023 – PSEB 12ਵੀਂ ਅੰਗਰੇਜ਼ੀ ਬੋਰਡ ਪ੍ਰੀਖਿਆ – 2,50,000 ਵਿਦਿਆਰਥੀ ਪ੍ਰਭਾਵਿਤ।
30 ਜੂਨ 2024 – PPSC Agriculture Development Officers ਪ੍ਰੀਖਿਆ – 4,100 ਉਮੀਦਵਾਰ ਪ੍ਰਭਾਵਿਤ।
ਦਸੰਬਰ 2025 – PSSSB Group B Combined Exam – ਲਗਭਗ 1,00,000 ਉਮੀਦਵਾਰ ਪ੍ਰਭਾਵਿਤ।
ਜੁਲਾਈ 2026 – Pharmacy Officer ਭਰਤੀ ਪ੍ਰੀਖਿਆ – 7,000 ਉਮੀਦਵਾਰ ਪ੍ਰਭਾਵਿਤ।
ਇਨ੍ਹਾਂ ਪੇਪਰ ਲੀਕ ਅਤੇ ਪ੍ਰੀਖਿਆ ਵਿਵਾਦਾਂ ਦਾ ਹਿਸਾਬ ਪੰਜਾਬ ਦੇ ਵਿਦਿਆਰਥੀ ਮੰਗ ਰਹੇ ਹਨ। ਸਵਾਲ ਸਿਰਫ਼ ਇੱਕ ਹੈ — ਜਦੋਂ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਲੱਗਿਆ, ਤਾਂ ਪੰਜਾਬ ਦੇ ਸਿੱਖਿਆ ਮੰਤਰੀ ਦੀ ਜ਼ਿੰਮੇਵਾਰੀ ਕੌਣ ਤੈਅ ਕਰੇਗਾ? ਆਖ਼ਿਰ ਪੰਜਾਬ ਦੇ ਸਿੱਖਿਆ ਮੰਤਰੀ ਦਾ ਅਸਤੀਫ਼ਾ ਕਦੋਂ ਹੋਵੇਗਾ?
4 ਸਾਲ, 6 ਪੇਪਰ ਲੀਕ – ਲੱਖਾਂ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ
ਆਖ਼ਿਰਕਾਰ ਵਿਦਿਆਰਥੀਆਂ ਦੇ ਸੰਘਰਸ਼ ਨੂੰ ਕਾਮਯਾਬੀ ਮਿਲੀ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫ਼ਾ ਦੇਣਾ ਪਿਆ।
ਹੁਣ ਪੰਜਾਬ ਦੇ ਵਿਦਿਆਰਥੀ ਵੀ ਆਪਣੇ ਸਵਾਲ ਦਾ ਜਵਾਬ ਮੰਗ ਰਹੇ ਹਨ। ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਭਰਤੀ ਅਤੇ ਬੋਰਡ… pic.twitter.com/98yL4Yrgn2 — Shiromani Akali Dal (@Akali_Dal_) July 25, 2026
ਹਰਜੋਤ ਸਿੰਘ ਬੈਂਸ ਅਤੇ ਡਾ. ਬਲਬੀਰ ਸਿੰਘ ਆਪਣੇ ਅਹੁਦਿਆਂ ’ਤੇ ਕਿਉਂ ਬਰਕਰਾਰ: ਬਿੱਟੂ
ਧਰਮੇਂਦਰ ਪ੍ਰਧਾਨ ਜੀ ਦਾ ਅਸਤੀਫ਼ਾ ਸਿਆਸੀ ਜਵਾਬਦੇਹੀ ਦਾ ਇੱਕ ਮਾਪਦੰਡ ਕਾਇਮ ਕਰਦਾ ਹੈ। ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਡਾ. ਬਲਬੀਰ ਸਿੰਘ ਨੂੰ ਵੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਜੇਕਰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਰਾਹੀਂ 454 ਫਾਰਮੇਸੀ ਅਫ਼ਸਰਾਂ ਦੀ ਭਰਤੀ ਪ੍ਰਕਿਰਿਆ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੀ ਭੂਮਿਕਾ ਨੂੰ ਲੈ ਕੇ ਲੱਗੇ ਦੋਸ਼ ਉਨ੍ਹਾਂ ਹੀ ਗੰਭੀਰ ਹਨ, ਜਿਵੇਂ ਕਿ ਸਾਹਮਣੇ ਆ ਰਹੀਆਂ ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ, ਤਾਂ ਹਰਜੋਤ ਸਿੰਘ ਬੈਂਸ ਅਤੇ ਡਾ. ਬਲਬੀਰ ਸਿੰਘ ਅਜੇ ਤੱਕ ਆਪਣੇ ਅਹੁਦਿਆਂ ’ਤੇ ਕਿਉਂ ਬਰਕਰਾਰ ਹਨ? ਪੰਜਾਬ ਦੇ ਲੋਕ ਜਵਾਬ ਚਾਹੁੰਦੇ ਹਨ। ਇਸ ਪੂਰੇ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਸਮੇਂ-ਬੱਧ ਜਾਂਚ ਹੋਣੀ ਚਾਹੀਦੀ ਹੈ ਅਤੇ ਜਵਾਬਦੇਹੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਕੀ ਭਗਵੰਤ ਮਾਨ ਸਰਕਾਰ ਵੀ ਸਿਆਸੀ ਜਵਾਬਦੇਹੀ ਦਾ ਉਹੀ ਮਾਪਦੰਡ ਅਪਣਾਏਗੀ, ਜਾਂ ਫਿਰ ਸੱਤਾ ਵਿੱਚ ਬੈਠੇ ਲੋਕਾਂ ਨੂੰ ਬਚਾਉਣ ਦਾ ਕੰਮ ਕਰਦੀ ਰਹੇਗੀ?
ਸ਼੍ਰੀ ਧਰਮੇਂਦਰ ਪ੍ਰਧਾਨ ਜੀ ਦਾ ਅਸਤੀਫ਼ਾ ਸਿਆਸੀ ਜਵਾਬਦੇਹੀ ਦਾ ਇੱਕ ਮਾਪਦੰਡ ਕਾਇਮ ਕਰਦਾ ਹੈ। ਭਗਵੰਤ ਮਾਨ ਸਰਕਾਰ ਦੇ ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਡਾ. ਬਲਬੀਰ ਸਿੰਘ ਨੂੰ ਵੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।
ਜੇਕਰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਰਾਹੀਂ 454 ਫਾਰਮੇਸੀ… — Ravneet Singh Bittu (@RavneetBittu) July 25, 2026
- PTC NEWS