Moga News : ਸਰਕਾਰ ਆਉਣ ਤੇ ਮਾਰਵਾੜੀ ਘੋੜੇ ਅਤੇ ਹੋਰ ਘੋੜੇ -ਘੋੜੀਆਂ ਅਤੇ ਪਸ਼ੂਆਂ ਦੇ ਮੇਲੇ ਕਰਾਵਾਂਗੇ : ਸੁਖਬੀਰ ਸਿੰਘ ਬਾਦਲ
Moga News : ਮੋਗਾ ਵਿਖੇ ਨੂਰ ਸਟੱਡ ਫਾਰਮ ਵਿਖੇ ਹੋਰਸ ਬਲੀਡਰ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਏ ਜਾ ਰਹੇ ਦੂਸਰੇ ਇੰਡੀਅਨ ਹੋਰਸ ਚੈਂਪੀਅਨਸ਼ਿਪ ਮੁਕਾਬਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਪੁੱਜੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿੰਡਾਂ ਵਿੱਚ ਖੇਡੀ ਜਾਣ ਵਾਲੀ ਕਬੱਡੀ ਖੇਡ ਨੂੰ ਜਿਸ ਤਰ੍ਹਾਂ ਵਰਲਡ ਕੱਪ ਕਰਵਾ ਕੇ ਕਰੋੜਾਂ ਦੀ ਕਬੱਡੀ ਬਣਾਈ, ਉਸੇ ਤਰ੍ਹਾਂ ਹੀ ਹੋਰਸ ਚੈਂਪੀਅਨਸ਼ਿਪ ਨੂੰ ਵੀ ਵਰਲਡ ਲੈਵਲ 'ਤੇ ਲਿਜਾਇਆ ਜਾਵੇਗਾ
Moga News : ਮੋਗਾ ਵਿਖੇ ਨੂਰ ਸਟੱਡ ਫਾਰਮ ਵਿਖੇ ਹੋਰਸ ਬਲੀਡਰ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਏ ਜਾ ਰਹੇ ਦੂਸਰੇ ਇੰਡੀਅਨ ਹੋਰਸ ਚੈਂਪੀਅਨਸ਼ਿਪ ਮੁਕਾਬਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਪੁੱਜੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿੰਡਾਂ ਵਿੱਚ ਖੇਡੀ ਜਾਣ ਵਾਲੀ ਕਬੱਡੀ ਖੇਡ ਨੂੰ ਜਿਸ ਤਰ੍ਹਾਂ ਵਰਲਡ ਕੱਪ ਕਰਵਾ ਕੇ ਕਰੋੜਾਂ ਦੀ ਕਬੱਡੀ ਬਣਾਈ, ਉਸੇ ਤਰ੍ਹਾਂ ਹੀ ਹੋਰਸ ਚੈਂਪੀਅਨਸ਼ਿਪ ਨੂੰ ਵੀ ਵਰਲਡ ਲੈਵਲ 'ਤੇ ਲਿਜਾਇਆ ਜਾਵੇਗਾ। 27 ਤੋਂ ਬਾਅਦ ਪੰਜਾਬ ਵਿੱਚ ਮਾਰਵਾੜੀ ਘੋੜੇ ਅਤੇ ਹੋਰ ਘੋੜੇ -ਘੋੜੀਆਂ ਅਤੇ ਪਸ਼ੂਆਂ ਦੇ ਮੇਲੇ ਹੋਣਗੇ। ਚੰਗੀ ਨਸਲ ਦੇ ਮਾਰਵਾੜੀ ਘੋੜਿਆਂ ਦੇ ਜੇਤੂਆਂ ਨੂੰ ਦੋ ਦੋ ਕਰੋੜ ਦੇ ਇਨਾਮ ਦੇਵਾਂਗੇ।
ਘੋੜੇ ਪਾਲਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਮਾਰਵਾੜੀ ਅਤੇ ਹੋਰ ਨਸਲਾਂ ਦੇ ਘੋੜਿਆਂ ਦੇ ਵੱਡੇ ਪੱਧਰ 'ਤੇ ਮੇਲੇ ਲੱਗਣਗੇ ਅਤੇ ਦੋ -ਦੋ ਕਰੋੜ ਤੋਂ ਉੱਪਰ ਦੇ ਇਨਾਮ ਦੇ ਕੇ ਸਨਮਾਨ ਕਰਾਂਗੇ। ਸੁਖਬੀਰ ਸਿੰਘ ਬਾਦਲ ਨੇ ਕਬੂਤਰ ਬਾਜਾਂ ਵੱਲੋਂ ਬਾਜ਼ੀ ਛੱਡਣ ਵਾਲੇ ਕਬੂਤਰ ਦੇ ਸ਼ਕੀਨਾਂ ਨੂੰ ਸੁਨੇਹਾ ਦਿੱਤਾ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਕਬੂਤਰਬਾਜ਼ੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਜੇਤੂ ਕਬੂਤਰਬਾਜ਼ ਨੂੰ ਇੱਕ ਕਰੋੜ ਦਾ ਇਨਾਮ ਦੇਵਾਂਗੇ।
ਮੋਗਾ ਵਿਖੇ ਹੋਣ ਵਾਲੀ ਇੰਡੀਅਨ ਹੋਰਸ ਚੈਂਪੀਅਨਸ਼ਿਪ ਜੇਤੂੰ ਘੋੜੇ ਦੇ ਮਾਲਕ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਮੈਸੀ ਟਰੈਕਟਰ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਸੁਖਬੀਰ ਸਿੰਘ ਬਾਦਲ ਦਾ ਨੂਰ ਸਟੱਡ ਫਾਰਮ ਮੋਗਾ ਪਹੁੰਚਣ 'ਤੇ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਆਉਣ ਤੋਂ ਕੋਈ ਰੋਕ ਨਹੀਂ ਸਕਦਾ ਅਤੇ ਸਰਕਾਰ ਆਉਣ 'ਤੇ ਵੱਡੇ ਵਰਲਡ ਕੱਪ ਕਰਾਵਾਂਗੇ।