Rajpura News : ਰਾਜਪੁਰਾ ਚ ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਅਸਮਾਨ ਤੱਕ ਉੱਠੀਆਂ ਲਪਟਾਂ
Rajpura Factory Fire : ਅੱਗ ਨੂੰ ਬੁਝਾਉਣ ਵਾਸਤੇ ਰਾਤ ਦੀਆਂ ਦਰਜਨਾਂ ਗੱਡੀਆਂ ਰਾਜਪੁਰਾ, ਪਟਿਆਲਾ, ਜੀਰਕਪੁਰ ਤੇ ਸਰਹੰਦ ਫਾਇਰ ਬ੍ਰਿਗੇਡ ਗੱਡੀਆਂ ਅੱਗ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ ਪਰ ਦਿਨ ਚੜਦੇ ਤੱਕ ਅੱਗ 'ਤੇ ਥੋੜ੍ਹਾ ਕਾਬੂ ਪਾ ਲਿਆ ਗਿਆ ਹੈ ਲੇਕਿਨ ਅੱਗ ਅਜੇ ਵੀ ਲੱਗੀ ਹੋਈ ਹੈ।
Rajpura Factory Fire : ਰਾਜਪੁਰਾ (ਅਮਰਜੀਤ ਸਿੰਘ ਪੰਨੂ) : ਰਾਜਪੁਰਾ ਭੋਗਲਾ ਰੋਡ ਤੇ ਰੇਮਲ ਦਾਸ ਰਾਮ ਲਾਲ ਦੇ ਗੋਦਾਮ ਜੋ ਕਿ ਕਬਾੜ ਨਾਲ ਭਰਿਆ ਹੋਇਆ ਸੀ, ਉਸ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਨੂੰ ਬੁਝਾਉਣ ਵਾਸਤੇ ਰਾਤ ਦੀਆਂ ਦਰਜਨਾਂ ਗੱਡੀਆਂ ਰਾਜਪੁਰਾ, ਪਟਿਆਲਾ, ਜੀਰਕਪੁਰ ਤੇ ਸਰਹੰਦ ਫਾਇਰ ਬ੍ਰਿਗੇਡ ਗੱਡੀਆਂ ਅੱਗ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ ਪਰ ਦਿਨ ਚੜਦੇ ਤੱਕ ਅੱਗ 'ਤੇ ਥੋੜ੍ਹਾ ਕਾਬੂ ਪਾ ਲਿਆ ਗਿਆ ਹੈ ਲੇਕਿਨ ਅੱਗ ਅਜੇ ਵੀ ਲੱਗੀ ਹੋਈ ਹੈ। ਇਸਦੀ ਜਾਣਕਾਰੀ ਰੁਪਿੰਦਰ ਸਿੰਘ ਰੂਬੀ ਫਾਇਰ ਅਫਸਰ ਰਾਜਪੁਰਾ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ।
ਰੁਪਿੰਦਰ ਸਿੰਘ ਰੂਬੀ ਫਾਇਰ ਅਫਸਰ ਰਾਜਪੁਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਤ ਲਗਭਗ 9 ਵਜੇ ਦੇ ਕਰੀਬ ਸਾਨੂੰ ਸੂਚਨਾ ਮਿਲੀ ਸੀ ਕਿ ਕਬਾੜ ਦੇ ਗੋਦਾਮ ਵਿੱਚ ਅੱਗ ਲੱਗ ਗਈ ਹੈ। ਅਸੀਂ ਰਾਤ ਦੇ ਹੀ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਰਾਜਪੁਰਾ, ਪਟਿਆਲਾ, ਜੀਰਕਪੁਰ ਅਤੇ ਰਾਜਪੁਰਾ ਦੇ ਆਸ-ਪਾਸ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ ਪਰ ਅਜੇ ਵੀ ਅੱਗ ਜਾਰੀ ਹੈ। ਹਾਲਾਂਕਿ, ਕਾਫੀ ਹੱਦ ਤੱਕ ਤਾਂ ਕਾਬੂ ਪਾ ਲਿਆ ਗਿਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਹੈ। ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗਿਆ, ਲੇਕਿਨ ਜਿਹੜਾ ਰਾਹ ਮਟੀਰੀਅਲ ਪਿਆ ਸੀ, ਕਬਾੜ ਉਹ ਸੜ ਕੇ ਸੁਆਹ ਹੋ ਗਿਆ ਹੈ।
ਭਾਵੇਂ ਅੱਗ ਦੇ ਉੱਪਰ ਫਾਇਰ ਵੇਟ ਵੱਲੋਂ ਕਾਬੂ ਪਾ ਲਿਆ ਜਾਵੇਗਾ, ਪਰ ਸਭ ਤੋਂ ਵੱਡੀ ਗਲਤੀ ਇਨ੍ਹਾਂ ਗੋਦਾਮ ਮਾਲਕਾਂ ਦੀ ਹੈ ਕਿ ਇਹਨਾਂ ਨੇ ਕਿਸੇ ਵੀ ਫਾਇਰ ਬ੍ਰਿਗੇਡ ਦਾ ਸਿਸਟਮ ਨਹੀਂ ਲਗਾਇਆ ਹੋਇਆ, ਜਿਸ ਕਾਰਨ ਇਹ ਅੱਗਾਂ ਲੱਗਦੀਆਂ ਹਨ। ਪਰਮਾਤਮਾ ਦਾ ਸ਼ੁਕਰ ਹੈ ਕਿ ਬਹੁਤੀ ਅੱਗ ਨਹੀਂ ਫੈਲੀ, ਲੇਕਿਨ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਗੋਦਾਮਾਂ ਦੇ ਵਿੱਚ ਫਾਇਰ ਬ੍ਰਿਗੇਡ ਦੇ ਸਿਸਟਮ ਲਗਾਏ ਜਾਣ ਤਾਂ ਕਿ ਕੋਈ ਇਹਨਾਂ ਦਾ ਨੁਕਸਾਨ ਨਾ ਹੋਵੇ।