Bathinda ਦੇ ਪਿੰਡ ਕੋਟਸ਼ਮੀਰ ਚ ਮਾਮੂਲੀ ਤਕਰਾਰ ਕਰਕੇ ਪ੍ਰਵਾਸੀ ਮਜ਼ਦੂਰਾਂ ਨੇ ਇੱਕ ਵਿਅਕਤੀ ਦਾ ਕੀਤਾ ਕਤਲ
Bathinda News : ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿੱਚ ਮਮੂਲੀ ਤਕਰਾਰ ਕਰਕੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਇੱਕ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਤਿੰਨ ਲੋਕਾਂ ਖ਼ਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਸ ਵਾਰਦਾਤ ਤੋਂ ਬਾਅਦ ਆਰੋਪੀ ਫਰਾਰ ਹਨ। ਘਰ ਵਿੱਚ ਵਿਸੇ ਸੱਥਰ ਦੀਆਂ ਇਹ ਤਸਵੀਰਾਂ ਬਠਿੰਡਾ ਦੇ ਪਿੰਡ ਕੋਟਸ਼ਮੀਰ ਦੀਆਂ ਹਨ
Bathinda News : ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿੱਚ ਮਮੂਲੀ ਤਕਰਾਰ ਕਰਕੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਇੱਕ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਤਿੰਨ ਲੋਕਾਂ ਖ਼ਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਸ ਵਾਰਦਾਤ ਤੋਂ ਬਾਅਦ ਆਰੋਪੀ ਫਰਾਰ ਹਨ। ਘਰ ਵਿੱਚ ਵਿਸੇ ਸੱਥਰ ਦੀਆਂ ਇਹ ਤਸਵੀਰਾਂ ਬਠਿੰਡਾ ਦੇ ਪਿੰਡ ਕੋਟਸ਼ਮੀਰ ਦੀਆਂ ਹਨ।
ਪਰਿਵਾਰ ਦੇ ਮੁਤਾਬਿਕ ਮਾਮੂਲੀ ਤਕਰਾਰ ਦੇ ਚਲਦੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੇ 40 ਸਾਲ ਦੇ ਜਸਪਾਲ ਨੂੰ ਪਹਿਲਾਂ ਕੁੱਟਿਆ ਅਤੇ ਬਾਅਦ 'ਚ ਘਰ ਦੇ ਬਾਹਰ ਇੱਕ ਨਾਲੀ ਵਿੱਚ ਸੁੱਟ ਕੇ ਮਾਰ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਪੰਜ ਕੁੜੀਆਂ ਦਾ ਪਿਓ ਸੀ ਅਤੇ ਇੱਕ ਬੇਟੀ ਦਾ ਵਿਆਹ ਵੀ ਧਰਿਆ ਹੋਇਆ ਹੈ। ਹੁਣ ਉਹ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ।
ਦੂਜੇ ਪਾਸੇ ਬਠਿੰਡਾ ਦਿਹਾਤੀ ਦੇ ਡੀਐਸਪੀ ਹਰਿੰਦਰ ਸਰਾਂ ਦਾ ਕਹਿਣਾ ਹੈ ਅਸੀਂ ਤਿੰਨ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਲਦ ਹੀ ਗ੍ਰਿਫਤਾਰੀ ਕਰਾਂਗੇ।