Milk Procurement Price: ਆਮ ਆਦਮੀ ਨੂੰ ਰਾਹਤ, ਘਟੀਆਂ ਦੁੱਧ ਦੀਆਂ ਕੀਮਤਾਂ

ਦੁੱਧ ਇੱਕ ਅਜਿਹਾ ਪ੍ਰੋਜੈਕਟ ਹੈ ਜੋ ਹਰ ਘਰ 'ਚ ਵਰਤਿਆ ਜਾਂਦਾ ਹੈ। ਅਜਿਹੇ 'ਚ ਪਿਛਲੇ ਕੁਝ ਸਮੇਂ ਤੋਂ ਦੁੱਧ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਸੀ

By  Ramandeep Kaur May 26th 2023 10:21 AM -- Updated: May 26th 2023 01:59 PM

Milk Procurement Price: ਦੁੱਧ ਇੱਕ ਅਜਿਹਾ ਪ੍ਰੋਜੈਕਟ ਹੈ ਜੋ ਹਰ ਘਰ 'ਚ ਵਰਤਿਆ ਜਾਂਦਾ ਹੈ। ਅਜਿਹੇ 'ਚ ਪਿਛਲੇ ਕੁਝ ਸਮੇਂ ਤੋਂ ਦੁੱਧ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਸੀ, ਜਿਸ ਤੋਂ ਬਾਅਦ ਹੁਣ ਗ੍ਰਾਹਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ।

ਦੱਸ ਦਈਏ ਕਿ ਜਿੱਥੇ ਦੇਸ਼ ਭਰ 'ਚ ਦੁੱਧ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਉੱਥੇ ਹੀ ਉੱਤਰ ਭਾਰਤ ਅਤੇ ਮਹਾਰਾਸ਼ਟਰ ਦੀਆਂ ਪ੍ਰਮੁੱਖ ਡੇਅਰੀਆਂ ਵੱਲੋਂ ਦੁੱਧ ਦੀ ਖਰੀਦ ਕੀਮਤ 'ਚ ਕਟੌਤੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 15 ਦਿਨਾਂ ਦੌਰਾਨ ਦੁੱਧ ਦੀ ਖਰੀਦ ਕੀਮਤ 'ਚ 10 ਫੀਸਦੀ ਦੀ ਕਟੌਤੀ ਕੀਤੀ ਗਈ ਹੈ।

ਡੇਅਰੀ ਪ੍ਰੋਜੈਕਟ ਅਤੇ ਮੱਖਣ ਦੀਆਂ ਕੀਮਤਾਂ 'ਚ ਕਮੀ

ਮੀਡੀਆ ਰਿਪੋਰਟ ਅਨੁਸਾਰ ਇੰਡੀਅਨ ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਬਰਸਾਤ ਕਾਰਨ ਗਰਮੀ ਦੇ ਮੌਸਮ ਦੀ ਸ਼ੁਰੂਆਤ 'ਚ ਦੇਰੀ ਹੋਈ ਹੈ। ਇਸ ਕਾਰਨ ਆਈਸਕ੍ਰੀਮ, ਦਹੀਂ, ਮੱਖਣ ਅਤੇ ਹੋਰ ਉਤਪਾਦਾਂ 'ਚ ਘੱਟ ਵਾਧਾ ਹੋਇਆ ਹੈ ਅਤੇ ਇਹ ਪਿਕ ਡਿਮਾਂਡ ਤੱਕ ਨਹੀਂ ਪਹੁੰਚਿਆ ਹੈ।

ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਇਲਾਵਾ ਦਿੱਲੀ ਦੇ ਕੁਝ ਹਿੱਸਿਆਂ 'ਚ ਡੇਅਰੀ ਪ੍ਰੋਜੈਕਟਾਂ ਅਤੇ ਮੱਖਣ ਦੀਆਂ ਕੀਮਤਾਂ 'ਚ ਕਮੀ ਆਈ ਹੈ।

ਖੁਦਰਾ ਦੁੱਧ ਦੀ ਕੀਮਤ 'ਚ ਕੋਈ ਬਦਲਾਅ ਨਹੀਂ

ਇਸ ਦੇ ਨਾਲ, ਉਦਯੋਗ ਦੇ ਅਧਿਕਾਰੀ ਨੇ ਕਿਹਾ, ਦੁੱਧ ਦੀ ਖਰੀਦ ਕੀਮਤ 'ਤੇ ਕਟੌਤੀ ਦੇ ਬਾਵਜੂਦ, ਇਸਦਾ ਲਾਭ ਗ੍ਰਾਹਕਾਂ ਤੱਕ ਨਹੀਂ ਪਹੁੰਚਾਇਆ ਜਾਵੇਗਾ, ਜਿਸਦਾ ਮਤਲਬ ਹੈ ਕਿ ਖੁਦਰਾ ਦੁੱਧ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਵੇਗਾ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਾਹਕਾਂ ਲਈ ਇਕੋ ਇਕ ਰਾਹਤ ਇਹ ਹੈ ਕਿ ਕੁਝ ਮਹੀਨਿਆਂ ਤੱਕ ਦੁੱਧ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਹੋਵੇਗਾ।

ਦੱਸ ਦਈਏ ਕਿ ਦੁੱਧ ਦੀ ਕਮੀ ਕਾਰਨ ਸਕਿਮਡ ਮਿਲਕ ਪਾਊਡਰ ਅਤੇ ਸਫੇਦ ਮੱਖਣ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ, ਹਾਲਾਂਕਿ ਪਿਛਲੇ ਦੋ ਹਫਤਿਆਂ ਤੋਂ ਐੱਸ.ਪੀ.ਐੱਮ ਅਤੇ ਮੱਖਣ ਦੀਆਂ ਕੀਮਤਾਂ 'ਚ ਵੀ 5 ਤੋਂ 10 ਫੀਸਦੀ ਤੱਕ ਦੀ ਗਿਰਾਵਟ ਆਈ ਹੈ।

ਕਿੰਨੇ ਘਟੇ ਦੁੱਧ, ਮਿਲਕ ਪਾਊਡਰ ਅਤੇ ਮੱਖਣ ਦੇ ਰੇਟ 

ਮੱਖਣ ਅਤੇ ਮਿਲਕ ਪਾਊਡਰ ਦੀਆਂ ਕੀਮਤਾਂ ਵਿੱਚ ਕਟੌਤੀ ਕਾਰਨ ਰਾਜਾਂ ਵਿੱਚ ਦੁੱਧ ਦੀ ਖਰੀਦ ਦਰ ਵਿੱਚ 3 ਤੋਂ 5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਦੁੱਧ ਦਾ ਪਾਊਡਰ 20-30 ਰੁਪਏ ਪ੍ਰਤੀ ਕਿਲੋ ਘਟ ਕੇ 290-310 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ, ਜਦਕਿ ਮੱਖਣ ਦੀ ਕੀਮਤ 25 ਤੋਂ 30 ਰੁਪਏ ਪ੍ਰਤੀ ਲੀਟਰ ਘਟ ਕੇ 390-405 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

Related Post