ਆਂਧਰਾ ਪ੍ਰਦੇਸ਼ ਤੋਂ ਲਾਪਤਾ ਬੱਚਾ ਅੰਮ੍ਰਿਤਸਰ ਚ ਭਟਕਦਾ ਮਿਲਿਆ, ਅਧਿਆਪਕ ਤੋਂ ਡਰਦੇ ਨੇ ਚੁੱਕਿਆ ਸੀ ਕਦਮ, ਮਾਪੇ ਹੋਏ ਭਾਵੁਕ

Andhra Pradesh Missing Boy Found in Punjab : ਬੱਚੇ ਦੇ ਪਰਿਵਾਰ ਨੇ ਦੱਸਿਆ ਕਿ ਸਕੂਲ ਵਿੱਚ ਉਸ ਦੇ ਹੱਥੋਂ ਲੈਪਟਾਪ ਜਾਂ ਟੈਬਲੇਟ ਡਿੱਗ ਕੇ ਟੁੱਟ ਗਿਆ ਸੀ। ਇਸ ਕਾਰਨ ਅਧਿਆਪਕ ਵੱਲੋਂ ਉਸ ਨੂੰ ਡਾਂਟਿਆ ਗਿਆ। ਡਰ ਦੇ ਕਾਰਨ ਬੱਚਾ ਘਰ ਵਾਪਸ ਆਇਆ ਅਤੇ ਬਿਨਾਂ ਦੱਸੇ ਘਰੋਂ ਨਿਕਲ ਗਿਆ ਸੀ।

By  KRISHAN KUMAR SHARMA August 9th 2026 05:15 PM -- Updated: August 9th 2026 05:23 PM

Andhra Pradesh Missing Child Found in Punjab : ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਲਾਪਤਾ ਹੋਇਆ 15 ਸਾਲਾ ਬੱਚਾ ਰੇਲਵੇ ਚਾਈਲਡ ਹੈਲਪ ਡੈਸਕ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਤਿੰਨ ਦਿਨਾਂ ਬਾਅਦ ਆਪਣੇ ਮਾਪਿਆਂ ਨਾਲ ਮਿਲ ਗਿਆ। ਬੱਚਾ ਘਰ ਤੋਂ ਨਿਕਲ ਕੇ ਲਗਭਗ 2500 ਕਿਲੋਮੀਟਰ ਦੂਰ ਅੰਮ੍ਰਿਤਸਰ (Amritsar News) ਪਹੁੰਚ ਗਿਆ ਸੀ। ਭਾਸ਼ਾ ਵੱਖਰੀ ਹੋਣ ਕਾਰਨ ਬੱਚੇ ਦੀ ਪਛਾਣ ਅਤੇ ਪਰਿਵਾਰ ਦੀ ਭਾਲ ਕਰਨਾ ਟੀਮ ਲਈ ਚੁਣੌਤੀਪੂਰਨ ਰਿਹਾ, ਪਰ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਪਰਿਵਾਰ ਨਾਲ ਸੰਪਰਕ ਕਾਇਮ ਕਰ ਲਿਆ ਗਿਆ।

ਵਿਸ਼ਾਖਾਪਟਨਮ ਦਾ ਲਾਪਤਾ ਅੰਮ੍ਰਿਤਸਰ 'ਚ ਮਿਲਿਆ (Visakhapatnam missing boy found in Amritsar)

ਭਲਾਈ ਕਮੇਟੀ ਅੰਮ੍ਰਿਤਸਰ ਦੇ ਐਡਵੋਕੇਟ ਐਮ.ਕੇ. ਸ਼ਰਮਾ ਨੇ ਦੱਸਿਆ ਕਿ 6 ਅਗਸਤ 2026 ਨੂੰ ਰੇਲਵੇ ਪੁਲਿਸ ਵੱਲੋਂ ਸੂਚਨਾ ਮਿਲੀ ਸੀ ਕਿ ਰੇਲਵੇ ਸਟੇਸ਼ਨ ’ਤੇ ਇੱਕ 15 ਸਾਲਾ ਬੱਚਾ ਲਾਪਤਾ ਹਾਲਤ ਵਿੱਚ ਮਿਲਿਆ ਹੈ। ਸੂਚਨਾ ਮਿਲਦੇ ਹੀ ਰੇਲਵੇ ਚਾਈਲਡ ਹੈਲਪ ਡੈਸਕ ਦੇ ਕਰਮਚਾਰੀਆਂ ਨੂੰ ਮੌਕੇ ’ਤੇ ਭੇਜਿਆ ਗਿਆ ਅਤੇ ਬੱਚੇ ਨੂੰ ਰੈਸਕਿਊ ਕਰਕੇ ਸੁਰੱਖਿਅਤ ਢੰਗ ਨਾਲ ਆਪਣੇ ਕਬਜ਼ੇ ਵਿੱਚ ਲਿਆ ਗਿਆ।

ਇਹ ਵੀ ਪੜ੍ਹੋ... Himanshi Khurana Murder Case ’ਚ ਕੈਨੇਡੀਅਨ ਸਾਥੀ ਦੀ ਹੋਈ ਗ੍ਰਿਫਤਾਰੀ, 7 ਮਹੀਨੇ ਤੋਂ ਸੀ ਫਰਾਰ

ਬੱਚੇ ਨੂੰ ਕਾਊਂਸਲਿੰਗ ਦੌਰਾਨ ਪਤਾ ਲੱਗਿਆ ਕਿ ਉਹ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਖੇਤਰ ਨਾਲ ਸਬੰਧਤ ਹੈ। ਬੱਚਾ ਤੇਲਗੂ ਭਾਸ਼ਾ ਬੋਲਦਾ ਸੀ, ਜਿਸ ਕਾਰਨ ਉਸ ਨਾਲ ਗੱਲਬਾਤ ਕਰਨ ਅਤੇ ਪੂਰਾ ਪਤਾ ਹਾਸਲ ਕਰਨ ਵਿੱਚ ਭਾਸ਼ਾ ਦੀ ਸਮੱਸਿਆ ਆਈ। ਇਸ ਦੇ ਬਾਵਜੂਦ ਟੀਮ ਨੇ ਬੱਚੇ ਨਾਲ ਲਗਾਤਾਰ ਗੱਲਬਾਤ ਕਰਕੇ ਉਸ ਦੇ ਘਰ ਅਤੇ ਇਲਾਕੇ ਸਬੰਧੀ ਜਾਣਕਾਰੀ ਇਕੱਠੀ ਕੀਤੀ।

ਬੱਚੇ ਨੂੰ ਮਾਪਿਆਂ ਸਪੁਰਦ ਕੀਤਾ

ਐਡਵੋਕੇਟ ਸ਼ਰਮਾ ਨੇ ਦੱਸਿਆ ਕਿ ਬੱਚੇ ਦੀ ਸੁਰੱਖਿਆ ਅਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਉਸ ਨੂੰ ਚਿਲਡਰਨ ਹੋਮ ਫਾਰ ਬੁਆਇਜ਼ ਭੇਜਿਆ ਗਿਆ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਪ੍ਰਸ਼ਾਸਨ, ਪੁਲਿਸ ਅਤੇ ਸਥਾਨਕ ਚਾਈਲਡ ਵੈਲਫੇਅਰ ਕਮੇਟੀ ਨਾਲ ਸੰਪਰਕ ਕੀਤਾ ਗਿਆ। ਲਗਾਤਾਰ ਤਾਲਮੇਲ ਤੋਂ ਬਾਅਦ ਬੱਚੇ ਦੇ ਮਾਪਿਆਂ ਦਾ ਪਤਾ ਲਗਾਇਆ ਗਿਆ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਪਹੁੰਚਣ ਲਈ ਕਿਹਾ ਗਿਆ।

ਇਹ ਵੀ ਪੜ੍ਹੋ... 50000 ਰੁਪਏ ਮਹੀਨਾ ਪੈਨਸ਼ਨ ! ਇਸ ਸਰਕਾਰੀ ਯੋਜਨਾ 'ਚ ਮਿਲ ਸਕਦਾ ਹੈ ਵੱਡਾ ਲਾਭ, ਜਾਣੋ ਕਿੰਨਾ ਕਰਨਾ ਹੋਵੇਗਾ ਨਿਵੇਸ਼ ?

ਐਤਵਾਰ ਨੂੰ ਬੱਚੇ ਦੇ ਮਾਪੇ ਅੰਮ੍ਰਿਤਸਰ ਪਹੁੰਚੇ। ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕਰਨ ਅਤੇ ਬੱਚੇ ਦੀ ਸਹਿਮਤੀ ਲੈਣ ਤੋਂ ਬਾਅਦ ਉਸ ਨੂੰ ਉਸ ਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ। ਐਡਵੋਕੇਟ ਸ਼ਰਮਾ ਨੇ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਛੁੱਟੀ ਜਾਂ ਐਤਵਾਰ ਦੀ ਪਰਵਾਹ ਕੀਤੇ ਬਿਨਾਂ ਬੱਚਿਆਂ ਨੂੰ ਜਲਦ ਤੋਂ ਜਲਦ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣਾ ਪਹਿਲੀ ਤਰਜੀਹ ਹੈ।

ਬੱਚੇ ਨੇ ਅਧਿਆਪਕ ਦੇ ਝਿੜਕੇ ਜਾਣ ਕਾਰਨ ਚੁੱਕਿਆ ਸੀ ਕਦਮ

ਬੱਚੇ ਦੇ ਪਰਿਵਾਰ ਨੇ ਦੱਸਿਆ ਕਿ ਸਕੂਲ ਵਿੱਚ ਉਸ ਦੇ ਹੱਥੋਂ ਲੈਪਟਾਪ ਜਾਂ ਟੈਬਲੇਟ ਡਿੱਗ ਕੇ ਟੁੱਟ ਗਿਆ ਸੀ। ਇਸ ਕਾਰਨ ਅਧਿਆਪਕ ਵੱਲੋਂ ਉਸ ਨੂੰ ਡਾਂਟਿਆ ਗਿਆ ਅਤੇ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਗੱਲ ਕਹੀ ਗਈ। ਡਰ ਦੇ ਕਾਰਨ ਬੱਚਾ ਘਰ ਵਾਪਸ ਆਇਆ, ਸਕੂਲ ਦੀ ਵਰਦੀ ਉਤਾਰ ਕੇ ਹੋਰ ਕੱਪੜੇ ਪਾਏ ਅਤੇ ਪਰਿਵਾਰ ਨੂੰ ਬਿਨਾਂ ਦੱਸੇ ਘਰੋਂ ਨਿਕਲ ਗਿਆ ਸੀ। ਪਰਿਵਾਰ ਨੇ ਵਿਸ਼ਾਖਾਪਟਨਮ ਵਿੱਚ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ... SBI Clerk Jobs 2026 : ਭਾਰਤੀ ਸਟੇਟ ਬੈਂਕ ਨੇ ਕੱਢੀਆਂ ਬੰਪਰ ਭਰਤੀਆਂ, ਯੋਗਤਾ ਸ਼ਰਤਾਂ ਤੋਂ ਲੈ ਕੇ ਇਥੇ ਜਾਣੋ Online Apply ਦਾ ਢੰਗ

Related Post