Missing dog : ਪਰਿਵਾਰ ਦਾ ਕੁੱਤਾ ਹੋ ਗਿਆ ਗੁੰਮ ,ਲੱਭਣ ਲਈ ਸੜਕਾਂ ਤੇ ਨਿਕਲੇ ਪਰਿਵਾਰਿਕ ਮੈਂਬਰ ,ਲੱਭਣ ਵਾਲੇ ਦਿੱਤਾ ਜਾਵੇਗਾ ਇਨਾਮ

ਲੁਧਿਆਣਾ ਦੇ ਇੱਕ ਪਰਿਵਾਰ ਦਾ ਕੁੱਤਾ ਟਾਈਗਰ ਗੁੰਮ ਹੋਣ 'ਤੇ ਉਹ ਉਸ ਨੂੰ ਪਿਛਲੇ ਚਾਰ ਦਿਨਾਂ ਤੋਂ ਲੱਭਣ ਲਈ ਸੜਕਾਂ 'ਤੇ ਘੁੰਮ ਉਸਦੀ ਤਲਾਸ਼ ਕਰ ਰਹੇ ਹਨ। ਉਹਨਾਂ ਨੇ ਹੱਥਾਂ ਦੇ ਵਿੱਚ ਗੁਮਸ਼ੁਦਗੀ ਦੇ ਪੋਸਟਰ ਫੜੇ ਹਨ ਅਤੇ ਲੋਕਾਂ ਤੋਂ ਕੁੱਤੇ ਬਾਰੇ ਪੁੱਛਿਆ ਜਾ ਰਿਹਾ ਹੈ

By  Shanker Badra May 2nd 2025 08:04 PM

Missing dog : ਅਕਸਰ ਹੀ ਕਿਹਾ ਜਾਂਦਾ ਹੈ ਕਿ ਵਫਾਦਾਰ ਜਾਨਵਰ ਕੁੱਤੇ ਨਾਲ ਜਿਸ ਦਾ ਪਿਆਰ ਹੋਵੇ ,ਉਹ ਕਦੇ ਨਹੀਂ ਭੁਲਾਇਆ ਜਾਂਦਾ ਪਰ ਅਜਿਹਾ ਹੀ ਲੁਧਿਆਣਾ ਦੇ ਇੱਕ ਪਰਿਵਾਰ ਨਾਲ ਦੇਖਣ ਨੂੰ ਮਿਲਿਆ ਹੈ। ਜਿਨ੍ਹਾਂ ਦਾ ਕੁੱਤਾ ਟਾਈਗਰ ਗੁੰਮ ਹੋਣ 'ਤੇ ਉਹ ਉਸ ਨੂੰ ਪਿਛਲੇ ਚਾਰ ਦਿਨਾਂ ਤੋਂ ਲੱਭਣ ਲਈ ਸੜਕਾਂ 'ਤੇ ਘੁੰਮ ਉਸਦੀ ਤਲਾਸ਼ ਕਰ ਰਹੇ ਹਨ। ਉਹਨਾਂ ਨੇ ਹੱਥਾਂ ਦੇ ਵਿੱਚ ਗੁਮਸ਼ੁਦਗੀ ਦੇ ਪੋਸਟਰ ਫੜੇ ਹਨ ਅਤੇ ਲੋਕਾਂ ਤੋਂ ਕੁੱਤੇ ਬਾਰੇ ਪੁੱਛਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਇਨਾਮ ਵੀ ਰੱਖਿਆ ਹੈ ਤਾਂ ਕਿ ਉਹਨਾਂ ਦੇ ਪੁੱਤਾਂ ਵਾਂਗੂ ਪਾਲਿਆ ਕੁੱਤਾ ਉਹਨਾਂ ਨੂੰ ਮਿਲ ਜਾਵੇ। ਉਧਰ ਕੁੱਤੇ ਦੀ ਮਾਲਕਾ ਅਨੁਰਾਧਾ ਨੇ ਕਿਹਾ ਕਿ ਉਹ ਟਰਾਂਸਪੋਰਟ ਨਗਰ ਦੇ ਰਹਿਣ ਵਾਲੇ ਹਨ ਅਤੇ 27 ਤਰੀਕ ਨੂੰ ਉਨ੍ਹਾਂ ਦਾ ਕੁੱਤਾ ਗੁੰਮ ਹੋਇਆ ਸੀ।

ਉਨ੍ਹਾਂ ਕਿਹਾ ਕਿ ਉਹ ਕਿਸੇ ਦੇ ਪਿੱਛੇ ਚਲਾ ਗਿਆ ਤੇ ਵਾਪਸ ਨਹੀਂ ਆਇਆ,ਜਿਸ ਦੀ ਕਾਫੀ ਭਾਲ ਕੀਤੀ। ਉਹਨਾਂ ਕਿਹਾ ਕਿ ਇਸ ਸਬੰਧੀ ਉਹ ਸੜਕਾਂ 'ਤੇ ਪੋਸਟਰ ਲੈ ਕੇ ਕੁੱਤੇ ਨੂੰ ਲੱਭਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਦੀ ਤਰ੍ਹਾਂ ਟਾਈਗਰ ਨਾਮਕ ਕੁੱਤਾ ਸੀ। ਉਹਨਾਂ ਕਿਹਾ ਕਿ ਉਸ ਨੂੰ ਲੱਭਣ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਸ ਨੂੰ ਲੱਭਣ ਵਾਲੇ ਲਈ 2100 ਦਾ ਇਨਾਮ ਵੀ ਦਿੱਤਾ ਜਾਵੇਗਾ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਚੀਨ ਦੇ ਹੇਨਾਨ ਸੂਬੇ ਦੇ ਯਾਂਗ ਨਾਂ ਦੇ ਵਿਅਕਤੀ ਨੇ ਆਪਣੇ ਗੁੰਮ ਹੋਏ ਕੁੱਤੇ ਨੂੰ ਲੱਭਣ ਵਾਲੇ ਨੂੰ 1.4 ਮਿਲੀਅਨ ਡਾਲਰ ਯਾਨੀ ਕਰੀਬ 11 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਸਿਰਫ ਸੁਰਾਗ ਦੇਣ ਵਾਲਿਆਂ ਨੂੰ ਹੀ 2 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਉਸ ਦੇ ਐਲਾਨ ਕਰਦੇ ਹੀ ਇਹ ਖਬਰ ਅੱਗ ਵਾਂਗ ਫੈਲ ਗਈ ਅਤੇ ਕਈ ਲੋਕ ਕੁੱਤੇ ਦੀ ਭਾਲ ਕਰਨ ਜੁਟ ਗਏ। 

Related Post