ਇਸ਼ਨਾਨ ਵੇਲੇ ਪਾਣੀ ਚ ਮਿਲਾਉ ਨਿੰਬੂ ਦਾ ਰਸ, ਕਰੇਗਾ ਕੁਦਰਤੀ ਕਲੀਜ਼ਰ ਦਾ ਕੰਮ

By  Jasmeet Singh January 11th 2024 05:00 AM

ਪੀਟੀਸੀ ਨਿਊਜ਼ ਡੈਸਕ: ਨਿੰਬੂ ਦਾ ਰਸ (Lemon Juice) ਕਈ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਤੁਸੀਂ ਇਸ ਦਾ ਰਸ ਪੀ ਸਕਦੇ ਹੋ, ਚਿਹਰੇ ਅਤੇ ਵਾਲਾਂ 'ਤੇ ਲਗਾ ਸਕਦੇ ਹੋ। ਸਰਦੀਆਂ ਵਿੱਚ ਇਸ ਦੀ ਵਰਤੋਂ ਕਰਨ ਨਾਲ ਤੁਸੀਂ ਡੈਂਡਰਫ ਅਤੇ ਖਾਰਸ਼ ਤੋਂ ਬਚ ਸਕਦੇ ਹੋ। ਇਸ ਦੀ ਵਰਤੋਂ ਇਸ ਤੱਕ ਸੀਮਤ ਨਹੀਂ ਹੈ। 

ਨਿੰਬੂ ਦੇ ਰਸ ਦੀ ਵਰਤੋਂ ਤੁਸੀਂ ਨਹਾਉਣ ਵਾਲੇ ਪਾਣੀ 'ਚ ਵੀ ਕਰ ਸਕਦੇ ਹੋ। ਸਰੀਰ ਵਿੱਚ ਵਧੇ ਹੋਏ ਯੂਰਿਕ ਐਸਿਡ ਨੂੰ ਸੰਤੁਲਿਤ ਕਰਨ ਲਈ ਇਸ ਦੇ ਬੀਜਾਂ ਦਾ ਸੇਵਨ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: Anxiety Attacks 'ਤੇ ਕਾਬੂ ਪਾਉਣ ਲਈ ਇਨ੍ਹਾਂ 5 ਨੁਕਤਿਆਂ ਦੀ ਕਰੋ ਵਰਤੋਂ

Nimboo1.jpg

ਇਹ ਵੀ ਪੜ੍ਹੋ: Neem Benefits: ਔਸ਼ਧੀ ਗੁਣਾਂ ਭਰਪੂਰ ਹੈ ਨਿੰਮ, ਹਰ ਸਮੱਸਿਆ ਦਾ ਹੈ ਕੁਦਰਤੀ ਹੱਲ!

ਨਹਾਉਣ ਵਾਲੇ ਪਾਣੀ ਵਿੱਚ ਨਿੰਬੂ ਦੇ ਰਸ ਦੀ ਵਰਤੋਂ ਕਿਵੇਂ ਕਰੀਏ

ਜੇਕਰ ਤੁਸੀਂ ਨਹਾਉਣ ਵਾਲੇ ਪਾਣੀ 'ਚ ਨਿੰਬੂ ਦੇ ਰਸ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਸਰੀਰ ਅਤੇ ਚਿਹਰੇ 'ਤੇ ਮੁਹਾਸੇ ਘੱਟ ਹੋਣਗੇ। ਇਹ ਦਾਦ ਅਤੇ ਖੁਜਲੀ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਇਸ ਦੇ ਰਸ ਨੂੰ ਪਾਣੀ 'ਚ ਮਿਲਾ ਕੇ ਇਸ਼ਨਾਨ ਕਰੋਗੇ ਤਾਂ ਤੁਸੀਂ ਹੋਣ ਵਾਲਿਆਂ ਅਨੇਕਾਂ ਚਮੜੀ ਦੀ ਸਮੱਸਿਆ ਤੋਂ ਬੱਚ ਸਕਦੇ ਹੋ।

ਇਹ ਰਸ ਕਲੀਨਜ਼ਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ 'ਚ ਵਿਟਾਮਿਨ ਸੀ ਹੁੰਦਾ ਹੈ, ਜੋ ਚਮੜੀ ਨੂੰ ਗਹਿਰਾਈ 'ਚ ਜਾ ਕੇ ਸਾਫ਼ ਕਰਦਾ ਹੈ। ਨਿੰਬੂ ਦਾ ਰਸ ਖੁੱਲ੍ਹੇ ਪੋਰਸ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਨਹਾਉਣ ਨਾਲ ਸਰੀਰ ਦੀ ਬਦਬੂ ਵੀ ਦੂਰ ਰਹਿੰਦੀ ਹੈ।

ਇਹ ਵੀ ਪੜ੍ਹੋ: ਸਰਦੀਆਂ 'ਚ Room Heater ਚਲਾਉਂਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Nimboo2.jpg

ਇਹ ਵੀ ਪੜ੍ਹੋ: Long Life Tips: ਲੰਬੀ ਉਮਰ ਚਾਹੁੰਦੇ ਹੋ ਜਿਊਣਾ ਤਾਂ ਅੱਜ ਹੀ ਅਪਣਾਉ ਇਹ ਆਦਤਾਂ

ਨਿੰਬੂ ਇੱਕ ਪੌਸ਼ਟਿਕ ਤੱਤ

ਨਿੰਬੂ ਵਿੱਚ ਏ, ਬੀ ਅਤੇ ਸੀ ਵਿਟਾਮਿਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸ ਵਿੱਚ ਪੋਟਾਸ਼ੀਅਮ, ਆਇਰਨ, ਸੋਡੀਅਮ, ਮੈਗਨੀਸ਼ੀਅਮ, ਤਾਂਬਾ, ਫਾਸਫੋਰਸ ਅਤੇ ਕਲੋਰੀਨ ਹੁੰਦਾ ਹੈ। ਇਸ ਤੋਂ ਇਲਾਵਾ ਪ੍ਰੋਟੀਨ, ਫੈਟ ਅਤੇ ਕਾਰਬੋਹਾਈਡਰੇਟ ਵੀ ਕਾਫੀ ਮਾਤਰਾ 'ਚ ਮੌਜੂਦ ਹੁੰਦੇ ਹਨ।

ਬੇਦਾਅਵਾ: ਇਹ ਸਮੱਗਰੀ, ਸਲਾਹ ਸਮੇਤ, ਸਿਰਫ਼ ਆਮ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਕਿਸੇ ਵੀ ਤਰ੍ਹਾਂ ਯੋਗ ਡਾਕਟਰੀ ਰਾਏ ਦਾ ਬਦਲ ਨਹੀਂ ਹੈ। ਵਧੇਰੇ ਜਾਣਕਾਰੀ ਲਈ ਹਮੇਸ਼ਾਂ ਕਿਸੇ ਮਾਹਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ। 

Related Post