MLA Sukhpal Singh Khaira ਨੇ ਗੱਡੀਆਂ ਦੀ ਖਰੀਦ ਦੇ ਮਾਮਲੇ ’ਤੇ ਘੇਰੀ ਮਾਨ ਸਰਕਾਰ; ਕਿਹਾ- ਛੋਟ ਦਾ ਕਿਉਂ ਨਹੀਂ ਲਿਆ ਫਾਇਦਾ, ਕਿੱਥੇ ਹੈ 14.50 ਕਰੋੜ ਰੁਪਏ
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਐਕਸ ’ਤੇ ਮਾਨ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਜੇਕਰ ਕੰਪਨੀ ਵੱਲੋਂ ਛੋਟ ਦਿੱਤੀ ਗਈ ਸੀ ਤਾਂ ਪੰਜਾਬ ਸਰਕਾਰ ਨੇ ਇਹ ਛੋਟ ਕਿਉਂ ਨਹੀਂ ਲਈ। ਜੇਕਰ ਸਰਕਾਰ ਨੇ ਛੋਟ ਲੈ ਲਈ ਹੁੰਦੀ ਤਾਂ 14.50 ਕਰੋੜ ਰੁਪਏ ਦੀ ਬਚਤ ਹੋਣੀ ਸੀ।
ਪੰਜਾਬ ’ਚ ਗੱਡੀਆਂ ਦੀ ਖਰੀਦ ਨੂੰ ਲੈ ਕੇ ਸਿਆਸਤ ਭਖ ਚੁੱਕੀ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸੇ ਤਹਿਤ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਗਿਆ। ਉਨ੍ਹਾਂ ਨੇ ਇਸ ਮਾਮਲੇ ’ਤੇ ਜਾਂਚ ਦੀ ਮੰਗ ਕੀਤੀ ਹੈ।
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਐਕਸ ’ਤੇ ਮਾਨ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਜੇਕਰ ਕੰਪਨੀ ਵੱਲੋਂ ਛੋਟ ਦਿੱਤੀ ਗਈ ਸੀ ਤਾਂ ਪੰਜਾਬ ਸਰਕਾਰ ਨੇ ਇਹ ਛੋਟ ਕਿਉਂ ਨਹੀਂ ਲਈ। ਜੇਕਰ ਸਰਕਾਰ ਨੇ ਛੋਟ ਲੈ ਲਈ ਹੁੰਦੀ ਤਾਂ 14.50 ਕਰੋੜ ਰੁਪਏ ਦੀ ਬਚਤ ਹੋਣੀ ਸੀ।
ਸੁਖਪਾਲ ਖਹਿਰਾ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਕੀ ਕਿਸੇ ਹੋਰ ਨੇ ਇਸ ਸੌਦੇ ਰਾਹੀਂ ਛੋਟ ਦੀ ਰਕਮ ਨਕਦ ’ਚ ਵਾਪਸ ਲਈ ਹੈ। ਮੈ DGP ਪੰਜਾਬ ਨੂੰ ਇਸ ਸ਼ੱਕੀ ਤਰੀਕੇ ਨਾਲ ਹੋਈ ਖਰੀਦ ਦੀ ਜਾਂਚ ਕਰਨ ਦੀ ਮੰਗ ਕਰਦਾ ਹਾਂ। ਪੰਜਾਬ ਦੇ ਲੋਕਾਂ ਨੂੰ ਸੱਚਣ ਜਾਣਨ ਦਾ ਅਧਿਕਾਰ, ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਵੇ।
ਇਹ ਵੀ ਪੜ੍ਹੋ : Punjab Govt Jobs : ਪੰਜਾਬ ਦੇ ਨੌਜਵਾਨਾਂ ਲਈ ਸੁਨਹਿਰਾ ਮੌਕਾ; ਵੱਖ-ਵੱਖ ਵਿਭਾਗਾਂ ’ਚ ਗਰੁੱਪ B ਦੀਆਂ ਨਿਕਲੀਆਂ ਅਸਾਮੀਆਂ