Moga Police ਵੱਲੋਂ ਸ਼ੂਟਰ ਗੁਰਵਿੰਦਰ ਗਿੰਦੂ ਦਾ ਕੀਤਾ ਗਿਆ ਐਨਕਾਊਂਟਰ , ਜਵਾਬੀ ਕਾਰਵਾਈ ਚ ਗੋਲੀ ਵੱਜਣ ਕਾਰਨ ਜ਼ਖਮੀ
Moga News : ਮੋਗਾ ਪੁਲਿਸ ਵੱਲੋਂ ਗੁਰਵਿੰਦਰ ਗਿੰਦੂ ਨਾਮ ਦੇ ਸ਼ੂਟਰ ਦਾ ਐਨਕਾਊਂਟਰ ਕੀਤਾ ਗਿਆ ਹੈ। ਜਵਾਬੀ ਕਾਰਵਾਈ 'ਚ ਲੱਤ 'ਚ ਗੋਲੀ ਵੱਜਣ ਕਾਰਨ ਮੁਲਜ਼ਮ ਜ਼ਖਮੀ ਹੋ ਗਿਆ ,ਜਿਸ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਦੇ ਦੱਸਣ ਮੁਤਾਬਕ ਇਹ ਬਦਮਾਸ਼ ਗੈਂਗਸਟਰ ਪ੍ਰਭ ਦਾਸੂਵਾਲ ਗੈਂਗ ਨਾਲ ਸੰਬੰਧਿਤ ਸੀ
Moga News : ਮੋਗਾ ਪੁਲਿਸ ਵੱਲੋਂ ਗੁਰਵਿੰਦਰ ਗਿੰਦੂ ਨਾਮ ਦੇ ਸ਼ੂਟਰ ਦਾ ਐਨਕਾਊਂਟਰ ਕੀਤਾ ਗਿਆ ਹੈ। ਜਵਾਬੀ ਕਾਰਵਾਈ 'ਚ ਲੱਤ 'ਚ ਗੋਲੀ ਵੱਜਣ ਕਾਰਨ ਮੁਲਜ਼ਮ ਜ਼ਖਮੀ ਹੋ ਗਿਆ ,ਜਿਸ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਦੇ ਦੱਸਣ ਮੁਤਾਬਕ ਇਹ ਬਦਮਾਸ਼ ਗੈਂਗਸਟਰ ਪ੍ਰਭ ਦਾਸੂਵਾਲ ਗੈਂਗ ਨਾਲ ਸੰਬੰਧਿਤ ਸੀ।
ਮੋਗਾ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਗੁਰਵਿੰਦਰ ਗਿੰਦੂ ਨਾਮ ਦਾ ਇਹ ਬਦਮਾਸ਼ ਪ੍ਰਭ ਦਾਸੂਵਾਲ ਗੈਂਗਸਟਰ ਦੇ ਗਰੁੱਪ ਦਾ ਗੁਰਗਾ ਹੈ ,ਜਿਸ 'ਫਿਰੌਤੀਆਂ ਅਤੇ ਆਰਮਸ ਐਕਟ ਦੇ ਮਾਮਲੇ ਦਰਜ ਹਨ। ਐਸਐਸਪੀ ਨੇ ਦੱਸਿਆ ਕਿ ਗੁਰਵਿੰਦਰ ਗਿੰਦੂ ਤਰਨਤਾਰਨ ਦਾ ਰਹਿਣਾ ਵਾਲਾ ਹੈ ਅਤੇ ਇਸ ਪਾਸੋਂ ਅੱਜ ਇੱਕ 32 ਬੋਰ ਪਿਸਟਲ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ।
ਉਹਨਾਂ ਕਿਹਾ ਕਿ ਮੋਗਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਮੁਕਦਮੇ ਵਿੱਚ ਲੋੜੀਂਦਾ ਬਦਮਾਸ਼ ਮੋਗਾ ਲੰਡੇਕੇ ਸੂਏ ਦੇ ਕੋਲ ਫਿਰ ਰਿਹਾ ਹੈ ,ਜਿਸ 'ਤੇ ਪੁਲਿਸ ਨੇ ਜਦੋਂ ਰੇਡ ਕੀਤੀ ਤਾਂ ਬਦਮਾਸ਼ ਵੱਲੋਂ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ ਗਈ। ਜਵਾਬੀ ਕਾਰਵਾਈ 'ਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਅਤੇ ਫਾਇਰਿੰਗ ਦੌਰਾਨ ਬਦਮਾਸ਼ ਗੁਰਵਿੰਦਰ ਗਿੰਦੂ ਦੀ ਲੱਤ 'ਤੇ ਗੋਲੀ ਵੱਜੀ, ਜਿਸ ਨਾਲ ਉਹ ਜ਼ਖਮੀ ਹੋ ਗਿਆ ਤੇ ਉਸਨੂੰ ਸਿਵਲ ਹੋਸਪਿਟਲ ਦਾਖਲ ਕਰਵਾਇਆ ਗਿਆ।