Mohali ਦੇ ਘੜੂਆ ’ਚ ਖੁਦਾਈ ਦੌਰਾਨ ਮਿਲੇ ਸਿੱਕੇ ! ਲੋਕਾਂ ਨੇ ਮੁੜ ਸ਼ੁਰੂ ਕੀਤੀ ਖੁਦਾਈ; ਇਤਿਹਾਸਕ ਖਜ਼ਾਨੇ ਦੀ ਦੇਖੋ ਤਸਵੀਰਾਂ

ਦੱਸਿਆ ਜਾ ਰਿਹਾ ਹੈ ਕਿ ਖੁਦਾਈ ਦੌਰਾਨ ਇੱਕ ਪੁਰਾਣਾ ਸਿੱਕਾ ਮਿਲਿਆ, ਜਿਸ ਤੋਂ ਬਾਅਦ ਹੋਰ ਪੁਰਾਣੇ ਸਿੱਕੇ ਮਿਲਣ ਦੀ ਚਰਚਾ ਸ਼ੁਰੂ ਹੋ ਗਈ। ਮੌਕੇ ’ਤੇ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ।

By  Aarti August 26th 2026 09:18 AM -- Updated: August 26th 2026 09:33 AM

Mohali Ancient Coin Treasure : ਇਤਿਹਾਸਕ ਪਿਛੋਕੜ ਵਾਲੇ ਪਿੰਡ ਘੜੂੰਆ ’ਚ ਲਾਇਬ੍ਰੇਰੀ ਦੀ ਉਸਾਰੀ ਲਈ ਕੀਤੀ ਜਾ ਰਹੀ ਖੁਦਾਈ ਦੌਰਾਨ ਪੁਰਾਣੇ ਸਿੱਕੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਸਿੱਕਾ ਮਿਲਣ ਤੋਂ ਬਾਅਦ ਇਲਾਕੇ ’ਚ ਇਸ ਦੀ ਖ਼ਬਰ ਤੇਜ਼ੀ ਨਾਲ ਫੈਲ ਗਈ ਅਤੇ ਲੋਕਾਂ ਵੱਲੋਂ ਮੌਕੇ ’ਤੇ ਹੋਰ ਖੁਦਾਈ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ।

 ਖੁਦਾਈ ਦੌਰਾਨ ਮਿਲੇ ਪੁਰਾਣੇ ਸਿੱਕੇ

ਦੱਸਿਆ ਜਾ ਰਿਹਾ ਹੈ ਕਿ ਖੁਦਾਈ ਦੌਰਾਨ ਇੱਕ ਪੁਰਾਣਾ ਸਿੱਕਾ ਮਿਲਿਆ, ਜਿਸ ਤੋਂ ਬਾਅਦ ਹੋਰ ਪੁਰਾਣੇ ਸਿੱਕੇ ਮਿਲਣ ਦੀ ਚਰਚਾ ਸ਼ੁਰੂ ਹੋ ਗਈ। ਮੌਕੇ ’ਤੇ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ।


ਇਤਿਹਾਸਕ ਖਜ਼ਾਨੇ ਦੀ ਹਰ ਪਾਸੇ ਚਰਚਾ

ਮਾਮਲੇ ਦੀ ਸੂਚਨਾ ਪੁਲਿਸ ਤੱਕ ਵੀ ਪਹੁੰਚੀ, ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਹਾਲਾਂਕਿ ਸਿੱਕੇ ਕਿਸ ਸਮੇਂ ਦੇ ਹਨ ਅਤੇ ਇਨ੍ਹਾਂ ਦੀ ਇਤਿਹਾਸਕ ਮਹੱਤਤਾ ਕੀ ਹੈ, ਇਸ ਬਾਰੇ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ। ਫਿਲਹਾਲ ਘੜੂੰਆ ’ਚ ਮਿਲੇ ਇਨ੍ਹਾਂ ਪੁਰਾਣੇ ਸਿੱਕਿਆਂ ਨੂੰ ਲੈ ਕੇ ਇਲਾਕੇ ’ਚ ਕਾਫੀ ਚਰਚਾ ਛਿੜੀ ਹੋਈ ਹੈ। 

ਇਹ ਵੀ ਪੜ੍ਹੋ  :  Real Estate Scam News : ED ਨੇ ਸਾਬਕਾ ਚੀਫ ਸੈਕਟਰੀ ਅਨੁਰਾਮ ਵਰਮਾ ਨੂੰ ਭੇਜਿਆ ਸੰਮਨ; ਕੰਵਲਪ੍ਰੀਤ ਬਰਾੜ ਨੂੰ ਵੀ ਮੁੜ ਪੇਸ਼ ਹੋਣ ਦੇ ਹੁਕਮ

Related Post