ਹਾਰਦਿਕ ਪਾਂਡਿਆ ਤੇ ਵਿਵਾਦ ਪੋਸਟ chapri kalu ਨੂੰ ਮੁਹੰਮਦ ਸ਼ਮੀ ਨੇ ਕੀਤਾ ਲਾਈਕ, ਜਾਣੋ ਕੀ ਹੈ ਪੂਰਾ ਮਾਮਲਾ
Mohammad Shami controversy: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਸੋਸ਼ਲ ਮੀਡੀਆ 'ਤੇ ਇੱਕ ਵਾਰ ਮੁੜ ਸੁਰਖੀਆਂ 'ਚ ਆਏ ਹਨ। ਸਟਾਰ ਤੇਜ਼ ਗੇਂਦਬਾਜ਼ ਨੇ ਹਾਰਦਿਕ ਪਾਂਡਿਆ ਨੂੰ ਆਈਸੀਸੀ ਵਿਸ਼ਵ ਕੱਪ 2023 ਨੂੰ ਖੁਝਾਉਣ ਅਤੇ ਇੰਡੀਅਨ ਪ੍ਰੀਮੀਅਰ ਲੀਗ (IPL) 2024 ਲਈ ਫਿੱਟ ਰਹਿਣ ਲਈ ਟਰੋਲ ਕਰਦੇ ਇੱਕ ਟਵੀਟ ਨੂੰ ਲਾਈਕ ਕੀਤਾ ਹੈ। ਵਿਵਾਦਤ ਟਵੀਟ ਵਿੱਚ ਹਾਰਦਿਕ ਪਾਂਡਿਆ ਲਈ 'ਛਪਰੀ ਕਾਲੂ' ਸ਼ਬਦ ਦੀ ਵਰਤੋਂ ਕੀਤੀ ਗਈ ਹੈ।
ਦੱਸ ਦਈਏ ਕਿ ICC ਵਿਸ਼ਵ ਕੱਪ 2023 ਦੌਰਾਨ ਹਾਰਦਿਕ ਪਾਂਡਿਆ ਅੱਧ-ਵਿਚਾਲੇ ਜ਼ਖ਼ਮੀ ਹੋ ਗਿਆ ਸੀ। ਬੰਗਲਾਦੇਸ਼ ਵਿਰੁੱਧ ਖੇਡ ਦੌਰਾਨ ਉਸ ਨੂੰ ਗਿੱਟੇ 'ਤੇ ਸੱਟ ਲੱਗੀ ਸੀ ਅਤੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ। ਇਹ ਆਲਰਾਊਂਡਰ ਉਦੋਂ ਤੋਂ ਹੀ ਕ੍ਰਿਕਟ ਟੀਮ ਦੇ ਹਰ ਮੈਚ ਤੋਂ ਬਾਹਰ ਚੱਲ ਰਿਹਾ ਹੈ ਅਤੇ ਆਈਪੀਐਲ 2024 ਵਿੱਚ ਵਾਪਸੀ ਕਰਨ ਲਈ ਆਪਣੀ ਫਿਟਨੈਸ ਲਈ ਸਖ਼ਤ ਮਿਹਨਤ ਕਰ ਰਿਹਾ ਹੈ।
ਬੁੱਧਵਾਰ (13 ਮਾਰਚ) ਨੂੰ ਇੱਕ ਟਵਿੱਟਰ ਯੂਜਰ ਨੇ ਸੱਟ ਨਾਲ ਜੂਝਣ ਦੇ ਬਾਵਜੂਦ ਵਿਸ਼ਵ ਕੱਪ ਦੌਰਾਨ ਟੀਮ ਪ੍ਰਤੀ ਬਹੁਤ ਵਚਨਬੱਧਤਾ ਦਿਖਾਉਣ ਲਈ ਮੁਹੰਮਦ ਸ਼ਮੀ ਦੀ ਤਾਰੀਫ ਕੀਤੀ। ਇਸ ਦੌਰਾਨ ਹੀ ਪ੍ਰਸ਼ੰਸਕ ਨੇ ਹਾਰਦਿਕ ਪਾਂਡਿਆ 'ਤੇ ਵੀ ਟਿੱਪਣੀ ਕੀਤੀ ਅਤੇ ਆਈਪੀਐਲ ਲਈ ਫਿੱਟ ਹੋਣ ਲਈ ਸੱਟ ਲੱਗਣ ਦੀ ਝੂਠੀ ਆਲੋਚਨਾ ਕੀਤੀ।
ਪ੍ਰਸ਼ੰਸਕ ਦੇ ਇਸ ਟਵੀਟ ਨੂੰ ਮੁਹੰਮਦ ਸ਼ਮੀ ਨੇ ਵੀ ਪਸੰਦ ਕੀਤਾ ਅਤੇ ਲਾਈਕ ਕਰ ਦਿੱਤਾ, ਜਿਸ ਤੋਂ ਬਾਅਦ ਪ੍ਰਸ਼ੰਸਕ ਦਾ ਟਵੀਟ ਕੁਝ ਹੀ ਸਕਿੰਟਾਂ 'ਚ ਇੰਟਰਨੈੱਟ 'ਤੇ ਵਾਇਰਲ ਹੋ ਗਿਆ।
ਦੱਸ ਦਈਏ ਕਿ ਵਿਸ਼ਵ ਕੱਪ 2023 ਦੌਰਾਨ ਮੁਹੰਮਦ ਸ਼ਮੀ ਆਪਣੇ ਪੈਰ ਦੀ ਸੱਟ ਨਾਲ ਨਾਲ ਜੂਝ ਰਿਹਾ ਸੀ। ਹਾਲਾਂਕਿ ਉਸਨੇ ਟੀਮ ਲਈ ਖੇਡਣਾ ਯਕੀਨੀ ਬਣਾਇਆ ਕਿ ਟੀਮ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਤੇਜ਼ ਗੇਂਦਬਾਜ਼ ਨੇ ਇਸ ਦੌਰਾਨ ਦਰਦ ਘੱਟ ਕਰਨ ਲਈ ਟੀਕੇ ਵੀ ਲਾਏ ਸਨ।