ਮਦਰ ਡੇਅਰੀ ਵੱਲੋਂ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ

By  Jasmeet Singh June 9th 2023 04:18 PM

Mother Dairy Edible Oil Price Cut: ਮਦਰ ਡੇਅਰੀ ਨੇ ਗਲੋਬਲ ਸੰਕੇਤਾਂ ਦੇ ਆਧਾਰ 'ਤੇ ਆਪਣੇ ਧਾਰਾ ਬਰੈਂਡ ਦੇ ਖਾਣ ਵਾਲੇ ਤੇਲ ਦੀ ਅਧਿਕਤਮ ਪ੍ਰਚੂਨ ਕੀਮਤ (ਐੱਮ.ਆਰ.ਪੀ.) 'ਚ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਨਵੀਆਂ ਦਰਾਂ ਵਾਲਾ ਸਟਾਕ ਅਗਲੇ ਹਫ਼ਤੇ ਤੋਂ ਬਾਜ਼ਾਰ ਵਿੱਚ ਉਪਲਬਧ ਹੋਵੇਗਾ। ਕੰਪਨੀ ਨੇ ਕਿਹਾ ਕਿ MRP 'ਚ ਕਟੌਤੀ ਗਲੋਬਲ ਬਾਜ਼ਾਰ 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਮੁਤਾਬਕ ਹੋਈ ਹੈ। ਖਾਣਾ ਪਕਾਉਣ ਵਾਲੇ ਤੇਲ ਆਮ ਤੌਰ 'ਤੇ ਰਿਟੇਲਰਾਂ ਦੁਆਰਾ ਤੇਲ/ਪੈਕੇਟਾਂ 'ਤੇ ਛਾਪੀ ਗਈ MRP ਤੋਂ ਘੱਟ ਕੀਮਤ 'ਤੇ ਵੇਚੇ ਜਾਂਦੇ ਹਨ।

ਸਰਕਾਰ ਨੇ ਖਾਣ ਵਾਲੇ ਤੇਲ ਦੀ (MRP) ਵਿੱਚ 8-12 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਲਈ ਕਿਹਾ ਸੀ

ਪਿਛਲੇ ਹਫ਼ਤੇ ਕੇਂਦਰ ਨੇ ਖਾਣ ਵਾਲੇ ਤੇਲ ਉਦਯੋਗ ਦੀਆਂ ਸੰਸਥਾਵਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਆਪਣੇ ਮੈਂਬਰਾਂ ਨੂੰ ਪ੍ਰਮੁੱਖ ਖਾਣ ਵਾਲੇ ਤੇਲ ਦੀ (MRP) ਨੂੰ ਤੁਰੰਤ ਪ੍ਰਭਾਵ ਨਾਲ 8-12 ਰੁਪਏ ਪ੍ਰਤੀ ਲੀਟਰ ਘਟਾਉਣ ਦੀ ਸਲਾਹ ਦੇਣ। ਧਾਰਾ ਖਾਣ ਵਾਲੇ ਤੇਲ ਦੇ ਸਾਰੇ ਰੂਪਾਂ ਦੀ ਅਧਿਕਤਮ ਪ੍ਰਚੂਨ ਕੀਮਤ (MRP) ਵਿੱਚ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਜਾ ਰਹੀ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਸੰਸ਼ੋਧਿਤ (MRP) ਵਾਲਾ ਸਟਾਕ ਇੱਕ ਹਫ਼ਤੇ ਦੇ ਅੰਦਰ ਬਾਜ਼ਾਰ ਵਿੱਚ ਆਉਣ ਦੀ ਉਮੀਦ ਹੈ।

ਇਹ ਹਨ ਨਵੀਆਂ ਕੀਮਤਾਂ

ਧਾਰਾ ਰਿਫਾਇੰਡ ਸੋਇਆਬੀਨ ਆਇਲ ਦੀ ਨਵੀਂ ਕੀਮਤ 140 ਰੁਪਏ ਪ੍ਰਤੀ ਲੀਟਰ ਹੋਵੇਗੀ, ਜਦੋਂ ਕਿ ਧਾਰਾ ਰਿਫਾਇੰਡ ਰਾਈਸ ਬਰਾਨ ਆਇਲ ਦੀ (MRP) 160 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਧਾਰਾ ਰਿਫਾਇੰਡ ਵੈਜੀਟੇਬਲ ਆਇਲ ਦੀ ਨਵੀਂ (MRP) ਹੁਣ 200 ਰੁਪਏ ਪ੍ਰਤੀ ਲੀਟਰ ਹੋਵੇਗੀ। ਧਾਰਾ ਕੱਚੀ ਘਣੀ ਸਰ੍ਹੋਂ ਦਾ ਤੇਲ 160 ਰੁਪਏ ਪ੍ਰਤੀ ਲੀਟਰ ਦੀ MRP 'ਤੇ ਉਪਲਬਧ ਹੋਵੇਗਾ, ਜਦਕਿ ਧਾਰਾ ਸਰ੍ਹੋਂ ਦਾ ਤੇਲ 158 ਰੁਪਏ ਪ੍ਰਤੀ ਲੀਟਰ 'ਤੇ ਉਪਲਬਧ ਹੋਵੇਗਾ।

ਇਹ ਵੀ ਪੜ੍ਹੋ: ਗਾਇਕ ਅੰਮ੍ਰਿਤ ਮਾਨ ਦੇ ਪਿਤਾ ਦੀਆਂ ਵਧੀਆਂ ਮੁਸ਼ਕਲਾਂ, ਜਾਅਲੀ SC ਸਰਟੀਫਿਕੇਟ 'ਤੇ ਸਰਕਾਰੀ ਨੌਕਰੀ ਕਰਨ ਦੇ ਇਲਜ਼ਾਮ

Related Post