ਮਾਂ ਨੇ ਪੈਰੀ ਪੈ ਵਿਆਹ ਤੋਂ ਕੀਤਾ ਮਨ੍ਹਾਂ ਪਰ ਨਾ ਮੰਨੀ ਸੀ ਅਦਾਕਾਰਾ; ਹੁਣ ਖੁਲ੍ਹ ਕੇ ਬਿਆਨ ਕੀਤਾ ਦਰਦ

ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਸੁਚਿਤਰਾ ਨੇ ਕਿਹਾ ਕਿ ਸ਼ੇਖਰ ਕਪੂਰ ਨੇ ਉਸ ਨਾਲ ਧੋਖਾ ਕੀਤਾ, ਪਰ ਉਸ ਨੇ ਇਹ ਵੀ ਕਿਹਾ ਕਿ ਬੇਵਫ਼ਾਈ ਕਾਰਨ ਵਿਆਹ ਨਹੀਂ ਟੁੱਟਦਾ। ਉਸ ਨੇ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਵਿਆਹ ਬੇਵਫ਼ਾਈ ਕਾਰਨ ਟੁੱਟਦੇ ਹਨ, ਉਹ ਬੇਇੱਜ਼ਤੀ ਕਾਰਨ ਟੁੱਟਦੇ ਹਨ'।

By  Jasmeet Singh July 11th 2023 11:54 AM -- Updated: July 11th 2023 12:02 PM

Bollywood News: ਬਾਲੀਵੁੱਡ ਦੇ ਸਭ ਤੋਂ ਸਫਲ ਫਿਲਮ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਵਿੱਚੋਂ ਇੱਕ ਸ਼ੇਖਰ ਕਪੂਰ ਇੱਕ ਵਾਰ ਫਿਰ ਆਪਣੇ ਪਹਿਲੇ ਵਿਆਹ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਏ ਹਨ। ਸ਼ੇਖਰ ਨੇ 1999 'ਚ ਅਭਿਨੇਤਰੀ ਸੁਚਿਤਰਾ ਕ੍ਰਿਸ਼ਣਮੂਰਤੀ ਨਾਲ ਵਿਆਹ ਕੀਤਾ ਅਤੇ 2007 'ਚ ਦੋਹਾਂ ਦਾ ਤਲਾਕ ਹੋ ਗਿਆ। ਦੋਵਾਂ ਦੀ ਇਕ ਬੇਟੀ ਕਾਵੇਰੀ ਹੈ, ਜੋ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।

suchitra shekhar and daughter
ਸੁਚਿਤਰਾ ਅਤੇ ਸ਼ੇਖਰ ਦੀ ਬੇਟੀ ਕਾਵੇਰੀ ਨਾਲ ਪੁਰਾਣੀ ਤਸਵੀਰ

ਸੁਚਿਤਰਾ ਨੇ ਕੌੜੀਆਂ ਯਾਦਾਂ ਦਾ ਸੱਚ ਕੀਤਾ ਸਾਂਝਾ 
ਲਗਭਗ 16 ਸਾਲਾਂ ਬਾਅਦ ਸੁਚਿਤਰਾ ਸ਼ੇਖਰ ਨਾਲ ਉਨ੍ਹਾਂ ਦੇ ਵਿਆਹ ਦੀਆਂ ਕੌੜੀਆਂ ਯਾਦਾਂ ਨੂੰ ਬਿਆਨ ਕੀਤਾ ਹੈ। ਸੁਚਿਤਰਾ ਨੂੰ ਕੁੰਦਨ ਸ਼ਾਹ ਦੀ 1994 ਦੀ ਰੋਮਾਂਟਿਕ ਕਾਮੇਡੀ 'ਕਭੀ ਹਾਂ ਕਭੀ ਨਾ' ਵਿੱਚ ਮੁੱਖ ਅਦਾਕਾਰਾ ਵਜੋਂ ਪਛਾਣਿਆ ਗਿਆ ਸੀ, ਜਿਸ ਵਿੱਚ ਸ਼ਾਹਰੁਖ ਖਾਨ ਨੇ ਮੁੱਖ ਭੂਮਿਕਾ ਨਿਭਾਈ ਸੀ। ਹਾਲਾਂਕਿ ਵਿਆਹ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਤੋਂ ਦੂਰੀ ਬਣਾ ਲਈ।

suchitra and shahrukh
'ਕਭੀ ਹਾਂ ਕਭੀ ਨਾ' ਫਿਲਮ ਤੋਂ ਸ਼ਾਹਰੁਖ ਅਤੇ ਸੁਚਿਤਰਾ ਦਾ ਇੱਕ ਦ੍ਰਿਸ਼

ਸੁਚਿਤਰਾ ਕ੍ਰਿਸ਼ਨਾਮੂਰਤੀ ਅਤੇ ਸ਼ੇਖਰ ਕਪੂਰ ਨੇ 12 ਸਾਲ ਤੱਕ ਵਿਆਹੁਤਾ ਰਹਿਣ ਤੋਂ ਬਾਅਦ ਸਾਲ 1999 ਵਿੱਚ ਇੱਕ ਦੂਜੇ ਤੋਂ ਤਲਾਕ ਲੈ ਲਿਆ ਸੀ। 2020 'ਚ ਦੋਵਾਂ ਵਿਚਾਲੇ ਜਾਇਦਾਦ ਦੇ ਝਗੜੇ ਕਾਰਨ ਇਹ ਜੋੜਾ ਫਿਰ ਤੋਂ ਸੁਰਖੀਆਂ 'ਚ ਆਇਆ ਸੀ ਅਤੇ ਹੁਣ ਇੱਕ ਇੰਟਰਵਿਊ 'ਚ ਸੁਚਿਤਰਾ ਨੇ ਨਿਰਦੇਸ਼ਕ ਨਾਲ ਆਪਣੇ ਵਿਵਾਦਿਤ ਵਿਆਹ ਬਾਰੇ ਗੱਲ ਖੋਲ੍ਹੀ ਹੈ।

ਨਿਰਦੇਸ਼ਕ ਪਤੀ 'ਤੇ ਵਿਆਹ ਦੌਰਾਨ ਦੋਖੇ ਦਾ ਲਾਇਆ ਇਲਜ਼ਾਮ
ਸੁਚਿਤਰਾ ਕ੍ਰਿਸ਼ਣਮੂਰਤੀ ਨੇ ਹਾਲ ਹੀ ਵਿੱਚ ਫਿਲਮ ਨਿਰਮਾਤਾ ਸ਼ੇਖਰ ਕਪੂਰ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਮੰਨਿਆ ਕਿ ਨਿਰਦੇਸ਼ਕ ਨੇ ਉਨ੍ਹਾਂ ਦੇ ਵਿਆਹ ਦੌਰਾਨ ਉਸ ਨਾਲ ਧੋਖਾ ਕੀਤਾ। ਸੁਚਿਤਰਾ ਸ਼ੇਖਰ ਨੂੰ 'ਬੇਵਫ਼ਾ' ਕਹਿੰਦੀ ਹੈ, ਦੱਸਦੀ ਹੈ ਕਿ ਕਿਵੇਂ ਉਹ ਆਪਣੀ ਕਿਸ਼ੋਰ ਉਮਰ ਤੋਂ ਸ਼ੇਖਰ ਨਾਲ ਜਨੂੰਨ 'ਚ ਸੀ ਅਤੇ ਉਹਨਾਂ ਦੇ ਵਿਆਹੁਤਾ ਜੀਵਨ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ। ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਸੁਚਿਤਰਾ ਨੇ ਕਿਹਾ ਕਿ ਸ਼ੇਖਰ ਕਪੂਰ ਨੇ ਉਸ ਨਾਲ ਧੋਖਾ ਕੀਤਾ, ਪਰ ਉਸ ਨੇ ਇਹ ਵੀ ਕਿਹਾ ਕਿ ਬੇਵਫ਼ਾਈ ਕਾਰਨ ਵਿਆਹ ਨਹੀਂ ਟੁੱਟਦਾ। ਉਸ ਨੇ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਵਿਆਹ ਬੇਵਫ਼ਾਈ ਕਾਰਨ ਟੁੱਟਦੇ ਹਨ, ਉਹ ਬੇਇੱਜ਼ਤੀ ਕਾਰਨ ਟੁੱਟਦੇ ਹਨ'।

suchitra mom and dad
(ਖੱਬੇ) ਸੁਚਿਤਰਾ ਦੇ ਮਾਤਾ ਅਤੇ ਪਿਤਾ; (ਸੱਜੇ) ਆਪਣੀ ਮਾਂ ਨਾਲ ਸੁਚਿਤਰਾ ਦੀ ਤਸਵੀਰ
ਮਾਤਾ ਪਿਤਾ ਨੂੰ ਝੂਠ ਬੋਲ ਕੀਤੀ ਸੀ ਅਦਾਕਾਰੀ ਦੀ ਸ਼ੁਰੂਆਤ 
ਉਸ ਨੇ ਕਿਹਾ, 'ਮੇਰੇ ਪਤੀ ਨਹੀਂ ਚਾਹੁੰਦੇ ਸਨ ਕਿ ਮੈਂ ਐਕਟਿੰਗ ਕਰਾਂ। ਪਰ ਮੇਰੇ ਲਈ ਇਹ ਕੋਈ ਵੱਡੀ ਗੱਲ ਨਹੀਂ ਸੀ। ਮੈਂ ਇੱਕ ਗੈਰ ਫਿਲਮੀ ਪਰਿਵਾਰ ਤੋਂ ਹਾਂ। ਜਦੋਂ ਮੈਂ ਸਕੂਲ ਅਤੇ ਕਾਲਜ ਵਿੱਚ ਸੀ ਤਾਂ ਮੈਨੂੰ ਫਿਲਮਾਂ ਦੇ ਆਫਰ ਆਉਣ ਲੱਗੇ। ਕਾਲਜ 'ਚ ਮੈਨੂੰ 'ਕਭੀ ਹਾਂ ਕਭੀ ਨਾ' ਕਰਨ ਦਾ ਆਫਰ ਮਿਲਿਆ। ਜਦੋਂ ਮੈਂ ਕਾਲਜ ਵਿੱਚ ਸੀ, ਮੈਂ ਮਲਿਆਲਮ ਫਿਲਮ ਕੀਤੀ ਸੀ। ਮੇਰੇ ਮਾਤਾ-ਪਿਤਾ ਬਹੁਤ ਸਖਤ ਸਨ, ਉਹ ਨਹੀਂ ਚਾਹੁੰਦੇ ਸਨ ਕਿ ਮੈਂ ਐਕਟਿੰਗ ਕਰਾਂ। ਪਰ ਮੈਂ ਉਨ੍ਹਾਂ ਨਾਲ ਝੂਠ ਬੋਲਿਆ ਅਤੇ ਫਿਲਮ ਦੀ ਸ਼ੂਟਿੰਗ ਲਈ ਕੋਚੀ ਚਲੀ ਗਈ। ਇਸ ਤੋਂ ਬਾਅਦ ਮੈਂ ਕਈ ਫਿਲਮਾਂ ਕੀਤੀਆਂ ਜੋ ਸੁਪਰਹਿੱਟ ਰਹੀਆਂ।'

ਸੁਚਿਤਰਾ ਅਤੇ ਸ਼ੇਖਰ ਦੀ ਪੁਰਾਣੀ ਤਸਵੀਰ
'ਨਿਰਦੇਸ਼ਕ ਪਤੀ ਨਹੀਂ ਚਾਹੁੰਦੇ ਸਨ ਮੈਂ ਐਕਟਿੰਗ ਕਰਾਂ'
ਅਦਾਕਾਰਾ ਨੇ ਅੱਗੇ ਕਿਹਾ, 'ਪਰ ਉਦੋਂ ਮੇਰੇ ਪਤੀ (ਸ਼ੇਖਰ)ਨੇ ਸਪੱਸ਼ਟ ਕੀਤਾ ਸੀ ਕਿ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਪਤਨੀ ਕੰਮ ਕਰੇ। ਮੈਂ ਉਸ ਵਿਅਕਤੀ ਦੀ ਸੋਚ ਨੂੰ ਸਮਝਣ ਲਈ ਬਹੁਤ ਭੋਲੀ ਸੀ, ਜੋ ਤੁਹਾਨੂੰ ਕੰਮ ਨਾ ਕਰਨ ਲਈ ਕਹਿ ਰਿਹਾ ਸੀ। ਪਰ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪਿਆ, ਮੇਰੇ ਕੋਲ ਅਭਿਲਾਸ਼ਾ ਨਾਲੋਂ ਜ਼ਿਆਦਾ ਪ੍ਰਤਿਭਾ ਸੀ। ਇਸ ਲਈ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਜ਼ਿੰਦਗੀ ਵਿਚ ਕੁਝ ਵੀ ਕਦੇ ਰੁਕ ਜਾਵੇਗਾ, ਹਾਲਾਂਕਿ ਇਹ ਹੋਇਆ।' ਸੁਚਿਤਰਾ ਨੇ ਇਹ ਵੀ ਕਿਹਾ ਕਿ ਉਸ ਦੇ ਮਾਤਾ-ਪਿਤਾ ਸ਼ੇਖਰ ਨਾਲ ਉਸ ਦੇ ਵਿਆਹ ਦੇ ਵਿਰੁੱਧ ਸਨ ਕਿਉਂਕਿ ਸੁਚਿਤਰਾ ਅਤੇ ਸ਼ੇਖਰ ਦੀ ਉਮਰ ਵਿਚ ਬਹੁਤ ਅੰਤਰ ਸੀ।

ਸੁਚਿਤਰਾ ਦੀ ਆਪਣੀ ਮਾਂ ਨਾਲ ਤਸਵੀਰ
ਮਾਂ ਨੇ ਇਸ ਵਿਆਹ ਤੋਂ ਕੀਤਾ ਸੀ ਸੁਚੇਤ 
ਸੁਚਿਤਰਾ ਨੇ ਦੱਸਿਆ, 'ਮੇਰੇ ਮਾਤਾ-ਪਿਤਾ ਇਸ ਵਿਆਹ ਦੇ ਖਿਲਾਫ ਸਨ ਕਿਉਂਕਿ ਸ਼ੇਖਰ ਉਸ ਸਮੇਂ ਮੇਰੀ ਮਾਂ ਦੀ ਉਮਰ ਦਾ ਸੀ ਅਤੇ ਉਹ ਤਲਾਕਸ਼ੁਦਾ ਸੀ ਅਤੇ ਫਿਲਮ ਇੰਡਸਟਰੀ ਤੋਂ ਸੀ। ਮੇਰੀ ਮਾਂ ਮੇਰੇ ਪੈਰੀਂ ਪੈ ਗਈ ਅਤੇ ਮੈਨੂੰ ਇਹ ਵਿਆਹ ਨਾ ਕਰਨ ਲਈ ਬੇਨਤੀ ਕੀਤੀ ਸੀ। ਪਰ ਮੈਨੂੰ ਪਤਾ ਸੀ ਕਿ ਮੈਨੂੰ ਕੀ ਚਾਹੀਦਾ ਅਤੇ ਮੈਂ ਵਿਆਹ ਲਈ ਰਾਜ਼ੀ ਹੋ ਗਈ।'

ਇਹ ਵੀ ਪੜ੍ਹੋ: Punjab Weather Live: ਬਿਆਸ-ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਿਆ, ਪਟਿਆਲਾ ਸਥਿਤੀ ਗੰਭੀਰ

Related Post