ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਸਾਬਕਾ ਫੌਜੀ ਤੋਂ ਲੁੱਟੀ ਸਵਿਫਟ ਕਾਰ, 16000 ਨਕਦੀ ਅਤੇ ਕੀਮਤੀ ਮੋਬਾਇਲ ਲੈ ਕੇ ਹੋਏ ਫ਼ਰਾਰ

By  Shameela Khan October 5th 2023 08:24 PM -- Updated: October 5th 2023 08:48 PM

ਗੁਰਦਾਸਪੁਰ: ਝੰਡੇ ਚੱਕ ਬਾਈਪਾਸ ਨੇੜੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਮਨਿਆਰੀ ਦੀ ਦੁਕਾਨ ਬੰਦ ਕਰਕੇ ਘਰ ਪਰਤ ਰਹੇ ਸਾਬਕਾ ਫੌਜੀ 'ਤੇ ਪਿਸਤੌਲ ਅਤੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਸਵਿਫਟ ਕਾਰ, ਮਹਿੰਗੇ ਮੋਬਾਇਲ ਫੋਨ ਅਤੇ 16 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਅਤੇ ਫਿਰ ਪੁਲਿਸ ਨੂੰ ਇਸ ਮਾਮਲੇ ਦੀ ਸਾਰੀ ਸੂਚਨਾ ਦਿੱਤੀ ਗਈ।

ਪੀੜਿਤ ਸਾਬਕਾ ਫੌਜੀ ਅਤੇ ਦੁਕਾਨਦਾਰ ਵਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ, "ਮੈਂ ਆਦਰਸ਼ ਕਾਲੋਨੀ ਦੀਨਾਨਗਰ ਸਥਿਤ ਮਨਿਆਰੀ ਦੀ ਦੁਕਾਨ 'ਤੇ ਕੰਮ ਕਰਦਾ ਹਾਂ ਅਤੇ ਬੀਤੀ ਰਾਤ ਮੈਂ ਦੁਕਾਨ ਬੰਦ ਕਰਕੇ ਘਰੋਂ ਸਬਜ਼ੀ ਖਰੀਦਣ ਆਇਆ ਸੀ ਤਾਂ ਦੀਨਾਨਗਰ ਦੇ ਰਵੀ ਨਾਲ ਮੇਰੀ ਦੀ ਮੁਲਾਕਾਤ ਹੋਈ। ਜਿਸਤੋਂ ਬਾਅਦ ਪੈਲੇਸ ਅਤੇ ਝਾਂਡੇ ਚੱਕ ਬਾਈਪਾਸ ਨੇੜੇ ਇੱਕ ਰੇਹੜੀ ਵਾਲੇ ਤੋਂ ਸਬਜ਼ੀ ਖਰੀਦ ਕੇ ਜਦੋਂ ਮੈਂ ਵਾਪਸ ਜਾਣ ਲੱਗਾ ਤਾਂ ਮੋਟਰਸਾਈਕਲ 'ਤੇ ਆਏ ਦੋ ਲੁਟੇਰਿਆਂ ਨੇ ਮੈਨੂੰ ਰੋਕ ਕੇ ਮੋਟਰਸਾਈਕਲ ਨੂੰ ਕਾਰ ਦੇ ਅੱਗੇ ਲਾ ਕੇ ਹਮਲਾ ਕਰ ਦਿੱਤਾ ਅਤੇ ਕਾਰ 'ਚੋਂ ਉਤਰਨ ਦਾ ਇਸ਼ਾਰਾ ਕੀਤਾ। ਲੁਟੇਰਿਆਂ ਦੇ ਹੱਥਾਂ 'ਚ ਤੇਜ਼ਧਾਰ ਹਥਿਆਰ ਵੀ ਸਨ। ਜਿਸ ਦਾ ਮੈਂ ਵਿਰੋਧ ਵੀ ਕੀਤਾ ਤਾਂ ਉਨ੍ਹਾਂ ਨੇ ਹਥਿਆਰਾਂ ਨਾਲ ਮੇਰੇ 'ਤੇ ਹਮਲਾ ਕਰ ਦਿੱਤਾ ਅਤੇ ਮੈਨੂੰ ਜ਼ਖਮੀ ਕਰ ਦਿੱਤਾ।"

ਉਸਨੇ ਅੱਗੇ ਦੱਸਿਆ ਕਿ ਮੇਰੇ  ਵਿਰੋਧ ਕਰਨ ਪਰ ਬਾਅਦ 'ਚ ਉਨ੍ਹਾਂ ਨੇ ਪਿਸਤੌਲ ਕੱਢ ਕੇ ਉਸਦੀ ਸਵਿਫਟ ਕਾਰ, 16000 ਰੁਪਏ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਖੋਹ ਲਏ ਅਤੇ ਮੋਬਾਈਲ ਫ਼ੋਨ ਲੈ ਕੇ ਪਠਾਨਕੋਟ ਵੱਲ ਭੱਜ ਗਏ। ਉਸਦੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਥਾਣਾ ਦੀਨਾਨਗਰ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ। 

Related Post