Viral Video : 5 ਮਿੰਟਾਂ ਚ ਪੰਜਾਬ ਚ ਹੁੰਦੀ ਹੈ ਨਸ਼ੇ ਦੀ ਹੋਮ ਡਿਲੀਵਰੀ, ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਮਾਨ ਸਰਕਾਰ ਤੇ ਸੁੱਟਿਆ ਵੀਡੀਓ ਬੰਬ

Charanjit Singh Channi Video : ਸੰਸਦ ਮੈਂਬਰ ਨੇ ਇਸ ਦਾ ਦਾਅਵਾ ਕਰਦੇ ਹੋਏ ਦੋ ਵਿਅਕਤੀਆਂ ਦੀ ਇੰਟਰਵਿਊ ਲਈ ਅਤੇ ਨਸ਼ੇ ਦੀ ਡਿਲਿਵਰੀ ਦੀ ਵੀਡੀਓ ਜਾਰੀ ਕੀਤੀ। ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਸ਼ਾ ਤਸਕਰ 10 ਮਿੰਟ ਨਹੀਂ ਸਗੋਂ ਸਿਰਫ਼, ਪੰਜ ਮਿੰਟਾਂ ਦੇ ਅੰਦਰ ਕਿਤੇ ਵੀ ਨਸ਼ੇ ਪਹੁੰਚਾ ਰਹੇ ਹਨ।

By  KRISHAN KUMAR SHARMA February 7th 2026 02:25 PM -- Updated: February 7th 2026 02:46 PM

Charanjit Singh Channi Video : ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਪੋਲ੍ਹ ਖੋਲ ਕੇ ਰੱਖ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਨੇ ਇੱਕ ਕਥਿਤ ਵੀਡੀਓ ਜਾਰੀ ਕੀਤੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਨਸ਼ੇ ਦੀ 5 ਮਿੰਟਾਂ ਵਿੱਚ ਘਰ ਬੈਠੇ ਬਿਠਾਏ ਹੀ ਨਸ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ।

ਵੇਖੋ ਵੀਡੀਓ...

ਸੰਸਦ ਮੈਂਬਰ ਨੇ ਇਸ ਦਾ ਦਾਅਵਾ ਕਰਦੇ ਹੋਏ ਦੋ ਵਿਅਕਤੀਆਂ ਦੀ ਇੰਟਰਵਿਊ ਲਈ ਅਤੇ ਨਸ਼ੇ ਦੀ ਡਿਲਿਵਰੀ ਦੀ ਵੀਡੀਓ ਜਾਰੀ ਕੀਤੀ। ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਸ਼ਾ ਤਸਕਰ 10 ਮਿੰਟ ਨਹੀਂ ਸਗੋਂ ਸਿਰਫ਼, ਪੰਜ ਮਿੰਟਾਂ ਦੇ ਅੰਦਰ ਕਿਤੇ ਵੀ ਨਸ਼ੇ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਲੋਕ, ਨਸ਼ਾ ਤਸਕਰਾਂ ਵਿਰੁੱਧ ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰਵਾਉਂਦੇ ਹਨ, ਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਜੇਕਰ ਫੜ ਵੀ ਲਿਆ ਜਾਂਦਾ ਹੈ ਤਾਂ ਉਸ ਨੂੰ ਬਾਅਦ ਵਿੱਚ ਛੱਡ ਦਿੱਤਾ ਜਾਂਦਾ ਹੈ।

ਇੱਕ ਵਿਅਕਤੀ ਦਾ ਇਹ ਵੀ ਦਾਅਵਾ ਸੀ ਕਿ ਉਸਦੇ ਰਿਸ਼ਤੇਦਾਰ ਦੀ ਮੌਤ ਨਸ਼ੇ ਦੀ ਦੁਰਵਰਤੋਂ ਨਾਲ ਹੋਈ ਸੀ ਅਤੇ ਉਸਨੇ ਤਸਕਰ ਨੂੰ ਫੜਾਇਆ ਵੀ ਸੀ, ਪਰੰਤੂ ਨੌਜਵਾਨ ਦਾ ਸਸਕਾਰ ਕਰਨ ਤੋਂ ਪਹਿਲਾਂ ਹੀ ਤਸਕਰ ਨੂੰ ਛੱਡ ਦਿੱਤਾ ਗਿਆ ਸੀ।

ਉਧਰ, ਆਮ ਆਦਮੀ ਪਾਰਟੀ ਨੇ ਚੰਨੀ ਦੇ ਵੀਡੀਓ ਦਾ ਜਵਾਬ ਇੱਕ ਵੀਡੀਓ ਨਾਲ ਦਿੱਤਾ। ਬੁਲਾਰੇ ਬਲਤੇਜ ਪੰਨੂ ਨੇ ਸਾਬਕਾ ਮੁੱਖ ਮੰਤਰੀ ਚੰਨੀ 'ਤੇ ਨਸ਼ਾ ਵੇਚਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਦਾ ਇਲਜ਼ਾਮ ਲਗਾਇਆ। ਉਨ੍ਹਾਂ ਕਾਂਗਰਸ ਪਾਰਟੀ 'ਤੇ ਵੀ ਸਵਾਲ ਉਠਾਉਂਦੇ ਹੋਏ ਪੁੱਛਿਆ ਕਿ ਕੀ ਇਹ ਨਸ਼ਾ ਵੇਚਣ ਵਾਲਿਆਂ ਦੇ ਨਾਲ ਹੈ ਜਾਂ ਨਸ਼ਿਆਂ ਵਿਰੁੱਧ ਜੰਗ ਦੇ ਨਾਲ ?

ਉਨ੍ਹਾਂ ਕਿਹਾ ਕਿ ਨਸ਼ੇ ਦੀ ਵੀਡੀਓ ਪਾ ਕੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਤਾਰਪੀਡੋ ਕੀਤਾ ਜਾ ਰਿਹਾ ਹੈ ਅਤੇ ਇਹ ਇੱਕ ਸਾਂਸਦ ਵੱਲੋਂ ਕੀਤਾ ਜਾਣਾ, ਬਹੁਤ ਹੀ ਹੈਰਾਨੀ ਵਾਲੀ ਗੱਲ ਹੈ।

Related Post