ਅੰਮ੍ਰਿਤਸਰ ਤੋਂ ਲੰਡਨ ਲਈ ਨਵੀਂ ਫਲਾਈਟ ਨੂੰ ਲੈ ਕੇ ਟਵਿੱਟਰ ਵਾਰ, ਰਾਘਵ ਚੱਢਾ ਦੇ ਦਾਅਵੇ ’ਤੇ ਔਜਲਾ ਦਾ ਹਮਲਾ

ਰਾਜ ਸਭਾ ਵਿੱਚ ਪੰਜਾਬ ਤੋਂ ਸੰਸਦ ਮੈਂਬਰ ਰਾਘਵ ਚੱਢਾ ਨੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਸਰ-ਲੰਡਨ ਫਲਾਈਟ ਆਮ ਆਦਮੀ ਪਾਰਟੀ ਦੇ ਯਤਨਾਂ ਨਾਲ ਸ਼ੁਰੂ ਹੋਈ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ।

By  Aarti January 16th 2023 12:25 PM -- Updated: January 16th 2023 12:57 PM

ਚੰਡੀਗੜ੍ਹ: ਰਾਜ ਸਭਾ ਵਿੱਚ ਪੰਜਾਬ ਤੋਂ ਸੰਸਦ ਮੈਂਬਰ ਰਾਘਵ ਚੱਢਾ ਨੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਸਰ-ਲੰਡਨ ਫਲਾਈਟ ਆਮ ਆਦਮੀ ਪਾਰਟੀ ਦੇ ਯਤਨਾਂ ਨਾਲ ਸ਼ੁਰੂ ਹੋਈ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ।

ਦੱਸ ਦਈਏ ਕਿ ਸਾਂਸਦ ਰਾਘਵ ਚੱਢਾ ਦੇ ਬਿਆਨ ਦਾ ਵਿਰੋਧੀ ਪਾਰਟੀ ਦੇ ਲੋਕ ਸਭਾ ਮੈਂਬਰ ਸਾਂਸਦ ਗੁਰਜੀਤ ਸਿੰਘ ਔਜਲਾ ਅਤੇ ਸਮਾਜਿਕ ਸੰਸਥਾ ਫਲਾਈ ਇਨੀਸ਼ੀਏਟਿਵ ਦੇ ਅੰਤਰਰਾਸ਼ਟਰੀ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। 


ਇਸ ਬਿਆਨ ਤੋਂ ਬਾਅਦ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਸ਼੍ਰੀਮਾਨ ਜੀ ਕਿਉਂ ਲੋਕਾਂ ਨੂੰ ਕੁਰਾਹੇ ਪਾ ਰਹੇ ਹੋ। ਅੰਮ੍ਰਿਤਸਰ ਤੋਂ ਲੰਡਨ ਲਈ ਕੋਈ ਨਵੀਂ ਉਡਾਣ ਸ਼ੁਰੂ ਨਹੀਂ ਹੋ ਰਹੀ ਹੈ। ਤੁਹਾਡੀ ਜਾਣਕਾਰੀ ਲਈ, ATQ 2018 ਤੋਂ ਯੂਕੇ (ਬਰਮਿੰਘਮ ਅਤੇ ਲੰਡਨ) ਨਾਲ ਜੁੜਿਆ ਹੋਇਆ ਹੈ। ਪਹਿਲਾਂ ਲੰਡਨ ਸਟੈਨਸਟੇਡ ਫਿਰ ਹੀਥਰੋ ਅਤੇ ਹੁਣ ਸਲਾਟਾਂ ਦੀ ਘਾਟ ਕਾਰਨ ਇਹ ਫਲਾਈਟ ਗੈਟਵਿਕ ਵਿਖੇ ਉਤਰੇਗੀ।


ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਘਵ ਚੱਢਾ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰ ਰਹੇ ਹਨ। ਰਾਘਵ ਚੱਢਾ ਦੇ ਜਨਮ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਇੰਗਲੈਂਡ ਫਲਾਇਟ ਜਾ ਰਹੀ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਕਿਹਾ ਸੀ ਕਿ ਅੰਮ੍ਰਿਤਸਰ ਤੋਂ ਹੀਥਰੋ ਤੱਕ ਫਲਾਇਟ ਚਲਾਈ ਜਾਵੇ ਉਸ ਸਮੇਂ ਤੋਂ ਇਹ ਉਡਾਣ ਚੱਲ ਰਹੀ ਹੈ। ਹਫਤੇ ’ਚ ਤਿੰਨ ਦਿਨ ਅੰਮ੍ਰਿਤਸਰ ਤੋਂ ਲੰਡਨ ਉਡਾਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਝੂਠ ਬੋਲ ਰਹੇ ਹਨ ਅਤੇ ਟਵੀਟ ਕਰ ਰਹੇ ਹਨ ਕਿ ਉਨ੍ਹਾਂ ਨੇ ਉਡਾਣ ਸ਼ੁਰੂ ਕਰਵਾਈ ਹੈ। ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। 

ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਡਰ ਕਾਰਨ ਪੰਜਾਬ ਨੂੰ ਛੱਡ ਕੇ ਜਾ ਰਹੇ ਹਨ। ਇੰਡਸਟ੍ਰੀ ਛੱਡ ਕੇ ਜਾ ਰਹੀ ਹੈ। ਜ਼ੀਰਾ ਸ਼ਰਾਬ ਫੈਕਟਰੀ ਦਾ ਮਾਮਲਾ ਪਿਛਲੇ ਪੰਜ ਮਹੀਨਿਆਂ ਤੋਂ ਚੱਲ ਰਿਹਾ ਹੈ ਉਹ ਅਜੇ ਤੱਕ ਹੱਲ ਕਿਉਂ ਨਹੀਂ ਹੋਇਆ। ਪੰਜਾਬ ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਗੈੰਗਸਟਰ ਤੁਹਾਡੀ ਪਕੜ ਤੋਂ ਭੱਜ ਜਾਂਦੇ ਹਨ ਅਤੇ ਦਿੱਲੀ ਦੇ ਸਪੈਸ਼ਲ ਸੈੱਲ ਉਨ੍ਹਾਂ ਨੂੰ ਕਾਬੂ ਕਰ ਰਹੀ ਹੈ  ਸਰਕਾਰ ਅਧਿਕਾਰੀਆਂ ਨੂੰ ਸਸਪੈਂਜ ਕਰਨ ਦੀ ਥਾਂ ਉਨ੍ਹਾਂ ਦੀ ਗੱਲ ਸੁਣੇ। 

ਦੂਜੇ ਪਾਸੇ ਸਮਾਜਿਕ ਸੰਸਥਾ ਫਲਾਈ ਇਨੀਸ਼ੀਏਟਿਵ ਦੇ ਅੰਤਰਰਾਸ਼ਟਰੀ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਹ ਫਲਾਈਟ 2018 ਤੋਂ ਸ਼ੁਰੂ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ ਦਾ ਵਿਸ਼ਵ ਦੇ ਨੰਬਰ 1 ਹਵਾਈ ਅੱਡੇ ਹੀਥਰੋ ਨਾਲ 25 ਮਾਰਚ 2025 ਤੋਂ ਸੰਪਰਕ ਟੁੱਟ ਰਿਹਾ ਹੈ। ਇਹ ਇੱਕ ਤਰ੍ਹਾਂ ਨਾਲ ਡਿਮੋਸ਼ਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਹੀਥਰੋ ਤੋਂ ਪੂਰੀ ਦੁਨੀਆ ਲਈ ਕਨੈਕਟਿੰਗ ਫਲਾਈਟਾਂ ਮਿਲਦੀਆਂ ਹਨ ਹੁਣ ਗੈਟਵਿਕ ਤੋਂ ਅਜਿਹਾ ਨਹੀਂ ਹੋਵੇਗਾ। ਜਿਸ ਕਾਰਨ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਹੈ।  

ਗੁਮਟਾਲਾ ਨੇ ਦੱਸਿਆ ਕਿ ਅੰਮ੍ਰਿਤਸਰ ਦਾ ਵਿਸ਼ਵ ਦੇ ਨੰਬਰ 1 ਹਵਾਈ ਅੱਡੇ ਹੀਥਰੋ ਨਾਲ 25 ਮਾਰਚ, 2025 ਤੋਂ ਸੰਪਰਕ ਟੁੱਟ ਰਿਹਾ ਹੈ। ਸਮੇਂ ਦੀ ਘਾਟ ਕਾਰਨ ਹੁਣ ਅੰਮ੍ਰਿਤਸਰ-ਗੈਟਵਿਕ ਵਿਚਕਾਰ ਫਲਾਈਟ ਚਲਾਈ ਜਾਵੇਗੀ। ਇਹ ਇੱਕ ਤਰ੍ਹਾਂ ਦੀ ਡਿਮੋਸ਼ਨ ਹੈ। ਜਿੱਥੇ ਹੀਥਰੋ ਤੋਂ ਪੂਰੀ ਦੁਨੀਆ ਲਈ ਕਨੈਕਟਿੰਗ ਫਲਾਈਟਾਂ ਮਿਲਦੀਆਂ ਸਨ, ਪਰ ਹੁਣ ਗੈਟਵਿਕ ਤੋਂ ਅਜਿਹਾ ਨਹੀਂ ਹੋਵੇਗਾ। ਜਿਸ ਕਾਰਨ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ ਇਸ ਸਬੰਧੀ ਕ੍ਰੇਡਿਟ ਲਿਆ ਜਾ ਰਿਹਾ ਹੈ। ਪਰ ਜਿਹੜੇ ਕੰਮ ਕਰਨ ਵਾਲੇ ਹਨ ਉਨ੍ਹਾਂ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਪੰਜਾਬ ’ਚ ਭਾਰਤ ਜੋੜੋ ਯਾਤਰਾ ਦਾ ਪੰਜਵਾਂ ਦਿਨ, ਦੁਪਹਿਰ 12 ਵਜੇ ਤੱਕ ਆਦਮਪੁਰ ਪਹੁੰਚੇਗੀ ਯਾਤਰਾ

Related Post