SSP ਪਟਿਆਲਾ ਦੀ ਕਥਿਤ ਵਾਇਰਲ ਆਡੀਓ ਮਾਮਲੇ ਚ MP ਹਰਸਿਮਰਤ ਕੌਰ ਬਾਦਲ ਨੇ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ ਚ ਕੀਤੀ ਸ਼ਿਕਾਇਤ

MP Harsimrat Kaur Badal : ਪੰਜਾਬ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ SSP ਪਟਿਆਲਾ ਦੀ ਕਥਿਤ ਵਾਇਰਲ ਆਡੀਓ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਨੇ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ 'ਚ ਸ਼ਿਕਾਇਤ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਨਰੇਸ਼ ਗੁਜਰਾਲ ਵੀ ਮੌਜੂਦ ਸਨ। ਸਾਂਸਦ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਸਾਡੀ ਗੱਲ ਧਿਆਨ ਨਾਲ ਸੁਣੀ ਹੈ ਅਤੇ ਜਾਂਚ ਕਰਨਗੇ

By  Shanker Badra December 5th 2025 04:05 PM -- Updated: December 5th 2025 05:18 PM

MP Harsimrat Kaur Badal : ਪੰਜਾਬ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ SSP ਪਟਿਆਲਾ ਦੀ ਕਥਿਤ ਵਾਇਰਲ ਆਡੀਓ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਨੇ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ 'ਚ ਸ਼ਿਕਾਇਤ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਨਰੇਸ਼ ਗੁਜਰਾਲ ਵੀ ਮੌਜੂਦ ਸਨ। ਸਾਂਸਦ ਨੇ  ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਸਾਡੀ ਗੱਲ ਧਿਆਨ ਨਾਲ ਸੁਣੀ ਹੈ ਅਤੇ ਜਾਂਚ ਕਰਨਗੇ। 

ਨਾਲ ਹੀ MP ਹਰਸਿਮਰਤ ਕੌਰ ਬਾਦਲ ਨੇ ਆਡੀਓ ਦੀ ਜਾਂਚ ਕਰਵਾਉਣ ਲਈ ਗ੍ਰਹਿ ਮੰਤਰਾਲੇ ਨੂੰ ਵੀ ਚਿੱਠੀ ਲਿਖੀ ਹੈ। MP ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ SSP ਪਟਿਆਲਾ ਦੀ ਜਿਹੜੀ ਕਥਿਤ ਆਡੀਓ ਵਾਇਰਲ ਹੋਈ ਹੈ , ਸੰਵਿਧਾਨ ਤੇ ਕਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਵਿਰੋਧੀ ਧਿਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਗਿਆ। 

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ MLA ਦੇ ਹਿਸਾਬ ਨਾਲ ਸਭ ਹੋ ਰਿਹਾ ਹੈ। ਸਾਂਸਦ ਨੇ ਕਿਹਾ ਕਿ ਜੇ ਨਾਮਜ਼ਦਗੀ ਪੱਤਰਾਂ ਦੌਰਾਨ ਇਨ੍ਹਾਂ ਧੱਕਾ ਹੋਇਆ ਤਾਂ ਚੋਣਾਂ ਵੇਲੇ ਕਿੰਨਾ ਹੋਵੇਗਾ।  ਇਸ ਤੋਂ ਇਲਾਵਾ MP ਹਰਸਿਮਰਤ ਕੌਰ ਬਾਦਲ ਸੰਸਦ 'ਚ ਪੰਜਾਬ 'ਚ ਆਏ ਹੜ੍ਹਾਂ 'ਤੇ ਬੋਲੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਕਹਿੰਦਾ 12 ਹਜ਼ਾਰ ਕਰੋੜ ਦਿੱਤਾ ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਵਿੱਤ ਮੰਤਰੀ ਕਹਿੰਦਾ ਕੁਝ ਨਹੀਂ ਦਿੱਤਾ। ਸਿੱਧੇ ਤਰੀਕੇ ਨਾਲ ਲੋਕਾਂ ਦੇ ਖਾਤੇ 'ਚ ਪੈਸਾ ਭੇਜਿਆ ਜਾਵੇ। 


Related Post