India-Pakistan Tension : ਭਾਰਤ-ਪਾਕਿ ਤਣਾਅ ਦੇ ਮਾਹੌਲ ਵਿਚ ਮੁਕਤਸਰ ਪ੍ਰਸ਼ਾਸਨ ਨੇ ਚੁੱਕਿਆ ਵੱਡਾ ਕਦਮ, ਅਨਾਜ ਤੇ ਚਾਰੇ ਦੀ ਜਮਾ ਖੋਰੀ ਉੱਤੇ ਲਾਈ ਪਾਬੰਦੀ
ਹਾਲਾਂਕਿ ਪ੍ਰਸ਼ਾਸਨ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਜ਼ਿਲ੍ਹੇ ਵਿੱਚ ਅਨਾਜ ਜਾਂ ਚਾਰੇ ਦੀ ਕਿਸੇ ਵੀ ਕਿਸਮ ਦੀ ਕਮੀ ਨਹੀਂ ਹੈ ਅਤੇ ਸਾਰਾ ਸਟਾਕ ਉਪਲਬਧ ਹੈ। ਇਨ੍ਹਾਂ ਹਾਲਾਤਾਂ ਵਿੱਚ ਕਿਸੇ ਨੂੰ ਵੀ ਜਰੂਰੀ ਵਸਤਾਂ ਦੀ ਅਣਮੌਜੂਦਗੀ ਦਾ ਫਾਇਦਾ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
India-Pakistan Tension : ਭਾਰਤ ਅਤੇ ਪਾਕਿਸਤਾਨ ਦਰਮਿਆਨ ਬਣੇ ਜੰਗੀ ਤਣਾਅ ਦੇ ਮਾਹੌਲ ਦੇ ਚਲਦੇ ਮੁਕਤਸਰ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਲੋਕਾਂ ਦੀ ਭਲਾਈ ਲਈ ਅਹਿਮ ਫੈਸਲਾ ਲਿਆ ਹੈ। ਪ੍ਰਸ਼ਾਸਨ ਨੇ ਅਨਾਜ ਅਤੇ ਚਾਰੇ ਵਰਗੀਆਂ ਜਰੂਰੀ ਵਸਤਾਂ ਦੀ ਜਮਾ ਖੋਰੀ ਉੱਤੇ ਰੋਕ ਲਗਾ ਦਿੱਤੀ ਹੈ, ਤਾਂ ਜੋ ਕੋਈ ਵਿਅਕਤੀ ਜਾਂ ਵਪਾਰੀ ਲੋਕਾਂ ਦੀ ਲੋੜ ਦੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਮੰਹਗਾਈ ਨਾ ਵਧਾ ਸਕੇ।
ਹਾਲਾਂਕਿ ਪ੍ਰਸ਼ਾਸਨ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਜ਼ਿਲ੍ਹੇ ਵਿੱਚ ਅਨਾਜ ਜਾਂ ਚਾਰੇ ਦੀ ਕਿਸੇ ਵੀ ਕਿਸਮ ਦੀ ਕਮੀ ਨਹੀਂ ਹੈ ਅਤੇ ਸਾਰਾ ਸਟਾਕ ਉਪਲਬਧ ਹੈ। ਇਨ੍ਹਾਂ ਹਾਲਾਤਾਂ ਵਿੱਚ ਕਿਸੇ ਨੂੰ ਵੀ ਜਰੂਰੀ ਵਸਤਾਂ ਦੀ ਅਣਮੌਜੂਦਗੀ ਦਾ ਫਾਇਦਾ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਜੇਕਰ ਕਿਸੇ ਨੂੰ ਜਮਾ ਖੋਰੀ ਹੋਣ ਦਾ ਸ਼ੱਕ ਜਾਂ ਜਾਣਕਾਰੀ ਹੋਵੇ ਤਾਂ ਪ੍ਰਸ਼ਾਸਨ ਵੱਲੋਂ ਜਾਰੀ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ, ਜਿਸ ਰਾਹੀਂ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ। ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼।।