Mumbai Terror Attacks: 14 ਸਾਲਾਂ ਬਾਅਦ ਜ਼ਖ਼ਮ ਅੱਜ ਵੀ ਅੱਲੇ, ਜਾਣੋ ਕਾਲੇ ਦਿਨ ਦੀ ਪੂਰੀ ਕਹਾਣੀ

By  Ravinder Singh November 26th 2022 09:55 AM

Mumbai Terror Attacks: 2008 'ਚ ਮੁੰਬਈ 'ਚ ਹੋਏ ਅੱਤਵਾਦੀ ਹਮਲੇ ਨੂੰ ਅੱਜ 14 ਸਾਲ ਬੀਤ ਚੁੱਕੇ ਹਨ ਪਰ ਇਸ ਹਮਲੇ ਦੀ ਜ਼ਖ਼ਮ ਅਜੇ ਵੀ ਅੱਲੇ ਹਨ। ਇਸ ਘਟਨਾ ਨੂੰ ਯਾਦ ਕਰਕੇ ਪੀੜਤਾਂ ਦੀ ਅੱਜ ਵੀ ਰੂਹ ਕੰਬ ਜਾਂਦੀ ਹੈ। 26/11 ਨੂੰ ਭਾਰਤ ਦੇ ਇਤਿਹਾਸ ਦੇ ਸਭ ਤੋਂ ਕਾਲੇ ਦਿਨਾਂ ਵਿੱਚੋਂ ਇਕ ਗਣਿਆ ਜਾਂਦਾ ਹੈ। ਇਹ ਅੱਤਵਾਦੀਆਂ ਦਾ ਸਭ ਤੋਂ ਘਨੌਣਾ ਕਾਰਾ ਸੀ। ਇਸ ਹਮਲੇ ਵਿੱਚ ਲਸ਼ਕਰ-ਏ-ਤੋਇਬਾ ਦੇ ਦਸ ਅੱਤਵਾਦੀ ਮੁੰਬਈ ਵਿੱਚ ਦਾਖ਼ਲ ਹੋਏ ਤੇ ਚਾਰ ਦਿਨਾਂ ਤੱਕ ਗੋਲੀਬਾਰੀ ਤੇ ਬੰਬ ਧਮਾਕੇ ਕੀਤੇ। ਇਸ ਹਮਲੇ ਵਿਚ 160 ਲੋਕ ਮਾਰੇ ਗਏ ਸਨ ਅਤੇ 300 ਤੋਂ ਵੱਧ ਜ਼ਖਮੀ ਹੋ ਗਏ ਸਨ।


26/11 ਮੁੰਬਈ ਹਮਲੇ ਸਬੰਧੀ ਅਹਿਮ ਤੱਥ

-ਸਾਲ 2008 'ਚ 26/11 ਦੇ ਹਮਲੇ 'ਚ ਹਿੱਸਾ ਲੈਣ ਵਾਲੇ ਅੱਤਵਾਦੀ ਪਾਕਿਸਤਾਨ ਤੋਂ ਭੇਜੇ ਸਨ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਗਈ ਸੀ। ਮੁੰਬਈ ਵਿਚ ਦਾਖ਼ਲ ਹੋਏ ਅਤੇ ਇਨਸਾਨੀਅਤ ਦੀਆਂ ਸਾਰੀਆਂ ਹੱਦ ਪਾਰ ਕਰ ਦਿੱਤੀਆਂ। ਉਨ੍ਹਾਂ ਦਾ ਮਕਸਦ ਦਹਿਸ਼ਤ ਫੈਲਾਉਣਾ ਅਤੇ ਕੰਧਾਰ ਅਗਵਾ ਕਾਂਡ ਦੇ ਕੁਝ ਚੋਟੀ ਦੇ ਅੱਤਵਾਦੀਆਂ ਨੂੰ ਰਿਹਾਅ ਕਰਵਾਉਣਾ ਸੀ।

-ਹਮਲੇ 'ਚ ਸ਼ਾਮਲ ਅੱਤਵਾਦੀਆਂ ਨੇ ਭਾਰਤ-ਬੰਗਲਾਦੇਸ਼ ਸਰਹੱਦ ਤੋਂ ਖਰੀਦੇ ਤਿੰਨ ਸਿਮ ਕਾਰਡਾਂ ਦੀ ਵਰਤੋਂ ਕੀਤੀ। ਇਹ ਵੀ ਰਿਪੋਰਟਾਂ ਆਈਆਂ ਸਨ ਕਿ ਅਮਰੀਕਾ ਦੇ ਨਿਊਜਰਸੀ ਰਾਜ ਵਿੱਚ ਇਕ ਸਿਮ ਕਾਰਡ ਖ਼ਰੀਦਿਆ ਗਿਆ ਸੀ।

-21 ਨਵੰਬਰ 2008 ਨੂੰ ਵਿਉਂਤਬੰਦੀ ਨਾਲ 10 ਅੱਤਵਾਦੀ ਪਾਕਿਸਤਾਨ ਤੋਂ ਗੁਜਰਾਤ ਦੇ ਰਸਤੇ ਇਕ ਕਿਸ਼ਤੀ ਵਿਚ ਭਾਰਤ ਆਏ। ਰਸਤੇ 'ਚ ਉਨ੍ਹਾਂ ਨੇ ਚਾਰ ਮਛੇਰਿਆਂ ਨੂੰ ਵੀ ਮਾਰ ਦਿੱਤਾ ਸੀ ਤੇ ਕਿਸ਼ਤੀ ਦੇ ਕਪਤਾਨ ਨੂੰ ਭਾਰਤ ਵਿੱਚ ਦਾਖਲ ਹੋਣ ਦੀ ਧਮਕੀ ਦਿੱਤੀ।

-26 ਨਵੰਬਰ 2008 ਨੂੰ, ਅੱਤਵਾਦੀਆਂ ਨੇ ਕਪਤਾਨ ਦੀ ਹੱਤਿਆ ਕਰ ਦਿੱਤੀ ਅਤੇ ਇੱਕ ਸਪੀਡਬੋਟ ਵਿੱਚ ਕੋਲਾਬਾ ਵੱਲ ਚੱਲ ਪਏ। ਇੱਥੇ ਦੱਸ ਦੇਈਏ ਕਿ ਮੁੰਬਈ ਵਿੱਚ ਦਾਖਲ ਹੋਣ ਤੋਂ ਪਹਿਲਾਂ ਅੱਤਵਾਦੀ ਐਲਐਸਜੀ, ਕੋਕੀਨ ਅਤੇ ਸਟੀਰਾਇਡ ਦਾ ਸੇਵਨ ਕਰਦੇ ਸਨ ਤਾਂ ਜੋ ਉਹ ਲੰਬੇ ਸਮੇਂ ਤੱਕ ਸਰਗਰਮ ਰਹਿ ਸਕਣ।


-ਅੱਤਵਾਦੀਆਂ ਨੇ ਮੁੰਬਈ 'ਚ ਦਾਖਲ ਹੁੰਦੇ ਹੀ ਤਾਜ ਹੋਟਲ, ਓਬਰਾਏ ਟ੍ਰਾਈਡੈਂਟ ਤੇ ਨਰੀਮਨ ਹਾਊਸ 'ਤੇ ਹਮਲਾ ਕਰ ਦਿੱਤਾ। ਤਾਜ ਹੋਟਲ ਵਿੱਚ ਛੇ ਦੇ ਕਰੀਬ ਧਮਾਕੇ ਹੋਏ ਸਨ ਅਤੇ ਇਸ ਵਿੱਚ ਕਈ ਲੋਕ ਮਾਰੇ ਗਏ ਸਨ। ਅੱਤਵਾਦੀਆਂ ਨੇ ਲੋਕਾਂ ਨੂੰ 4 ਦਿਨਾਂ ਤੱਕ ਬੰਧਕ ਵੀ ਬਣਾਇਆ ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਥੇ ਕਈਆਂ ਦੀ ਜਾਨ ਚਲੀ ਗਈ।

-ਕਮਾਂਡੋ ਸੁਨੀਲ ਯਾਦਵ ਨੂੰ ਬਚਾਉਂਦੇ ਹੋਏ NSG ਦੇ ਮੇਜਰ ਸੰਦੀਪ ਉਨੀਕ੍ਰਿਸ਼ਨਨ ਸ਼ਹੀਦ ਹੋ ਗਏ ਸਨ।

-ਇਸ ਹਮਲੇ 'ਚ ਸਾਰੇ ਅੱਤਵਾਦੀ ਮਾਰੇ ਗਏ ਸਨ ਪਰ ਮੁਹੰਮਦ ਅਜਮਲ ਆਮਿਰ ਕਸਾਬ ਜ਼ਿੰਦਾ ਫੜਿਆ ਗਿਆ ਸੀ। ਜਿਸ ਨੂੰ 21 ਨਵੰਬਰ 2012 ਨੂੰ ਯਰਵਦਾ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ।

-ਇਸ ਹਮਲੇ ਵਿਚ ਸੇਵਾਮੁਕਤ ਸਿਪਾਹੀ ਤੁਕਾਰਾਮ ਓਮਬਲੇ ਅਤੇ ਮੁੰਬਈ ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ ਨੇ ਇਕੱਲੇ ਬਚੇ ਅੱਤਵਾਦੀ ਅਜਮਲ ਕਸਾਬ ਨੂੰ ਫੜਨ ਲਈ ਆਪਣੀ ਜਾਨ ਦੇ ਦਿੱਤੀ। ਓਮਬਲੇ ਨੂੰ ਡਿਊਟੀ ਦੀ ਲਾਈਨ ਵਿੱਚ ਅਸਾਧਾਰਣ ਬਹਾਦਰੀ ਤੇ ਵੀਰਤਾ ਲਈ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।

-ਜਮਾਤ-ਉਦ-ਦਾਵਾ ਦਾ ਆਗੂ ਹਾਫਿਜ਼ ਸਈਦ 26/11 ਦੇ ਮੁੰਬਈ ਹਮਲਿਆਂ ਦਾ ਸਰਗਨਾ ਸੀ। ਜਿਸ ਨੂੰ ਪਾਕਿਸਤਾਨ ਅੱਜ ਤੱਕ ਬਚਾ ਰਿਹਾ ਹੈ।

ਇਹ ਵੀ ਪੜ੍ਹੋ : Mumbai Terror Attacks: ਰਾਸ਼ਟਰਪਤੀ ਮੁਰਮੂ ਤੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਵੱਲੋਂ 26/11 ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ


Related Post