Mohali ’ਚ ਦਿਨ ਦਿਹਾੜੇ ਕਤਲ; ਅਦਾਲਤ ’ਚ ਤਰੀਕ ਭੁਗਤਣ ਆਏ ਸਖਸ਼ ਨੂੰ ਮਾਰੀ ਗੋਲੀ
ਨੌਜਵਾਨ ’ਤੇ ਬਦਮਾਸਾਂ ਵੱਲੋਂ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵਿਭਾਗ ’ਚ ਹਲਚਲ ਮਚ ਗਈ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ।
Aarti
January 28th 2026 03:59 PM --
Updated:
January 28th 2026 05:51 PM
Mohali Court Firing News : ਮੁਹਾਲੀ ਅਦਾਲਤ ਦੇ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਤਰੀਕ ਭੁਗਤਣ ਦੇ ਲਈ ਅਦਾਲਤ ’ਚ ਆਇਆ ਸੀ ਪਰ ਇਸ ਦੌਰਾਨ ਉਸ ’ਤੇ ਬਦਮਾਸਾਂ ਵੱਲੋਂ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵਿਭਾਗ ’ਚ ਹਲਚਲ ਮਚ ਗਈ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ।
ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਗੁਰੀ ਵਾਸੀ ਪਿੰਡ ਰੁੜਕੀ ਪੁਖਤਾ ਵਜੋਂ ਹੋਈ ਹੈ। ਜੋ ਕਿ ਮੁਹਾਲੀ ਅਦਾਲਤ ’ਚ ਐਨਡੀਪੀਐਸ ਦੇ ਮਾਮਲੇ ’ਚ ਤਰੀਕ ਭੁਗਤਣ ਲਈ ਆਇਆ ਸੀ। ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਗੁਰਲਾਲ ਬਰਾੜ ਕਤਲ ਮਾਮਲੇ ’ਚ ਨਾਮਜ਼ਦ ਵੀ ਸੀ।
ਦੱਸ ਦਈਏ ਕਿ ਗੁਰਲਾਲ ਬਰਾੜ ਪੰਜਾਬ ਯੂਨੀਵਰਸਿਟੀ (SOPU) ਦੇ ਵਿਦਿਆਰਥੀ ਸੰਗਠਨ ਦਾ ਸਾਬਕਾ ਪ੍ਰਧਾਨ ਅਤੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦਾ ਚਚੇਰਾ ਭਰਾ ਸੀ। ਉਸਦੀ 10 ਅਕਤੂਬਰ, 2020 ਨੂੰ ਚੰਡੀਗੜ੍ਹ ਦੇ ਸਿਟੀ ਐਂਪੋਰੀਅਮ ਮਾਲ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਫੋਰੈਂਸਿਕ ਟੀਮਾਂ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ।