Sidhu Moosewala ਦੇ ਮਾਪਿਆਂ ਦੇ ਧਰਨੇ ਅਤੇ ਬਿਆਨਾਂ ਦਾ ਗੀਤਕਾਰ ਬੰਟੀ ਬੈਂਸ ਨੇ ਦਿੱਤਾ ਜਵਾਬ
Bunty Bains Answer to Sidhu moosewala Parents : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਆਪਣੇ ਛੋਟੇ ਪੁੱਤਰ ਸ਼ੁਭ ਨੂੰ ਲੈ ਕੇ ਬੁੱਧਵਾਰ ਨੂੰ ਐਸਐਸਪੀ ਦਫ਼ਤਰ ਦੇ ਬਾਹਰ ਧਰਨੇ ‘ਤੇ ਬੈਠ ਗਏ ਸਨ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਪਰਿਵਾਰ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪੰਜਾਬੀ ਗੀਤਕਾਰ ਬੰਟੀ ਬੈਂਸ 'ਤੇ ਗੰਭੀਰ ਆਰੋਪ ਲਗਾਏ ਸਨ ਅਤੇ ਕਿਹਾ ਕਿ ਬੰਟੀ ਬੈਂਸ ਖਿਲਾਫ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ
Bunty Bains Answer to Sidhu moosewala Parents : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਆਪਣੇ ਛੋਟੇ ਪੁੱਤਰ ਸ਼ੁਭ ਨੂੰ ਲੈ ਕੇ ਬੁੱਧਵਾਰ ਨੂੰ ਐਸਐਸਪੀ ਦਫ਼ਤਰ ਦੇ ਬਾਹਰ ਧਰਨੇ ‘ਤੇ ਬੈਠ ਗਏ ਸਨ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਪਰਿਵਾਰ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪੰਜਾਬੀ ਗੀਤਕਾਰ ਬੰਟੀ ਬੈਂਸ 'ਤੇ ਗੰਭੀਰ ਆਰੋਪ ਲਗਾਏ ਸਨ ਅਤੇ ਕਿਹਾ ਕਿ ਬੰਟੀ ਬੈਂਸ ਖਿਲਾਫ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ। ਹਾਲਾਂਕਿ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਉਨ੍ਹਾਂ ਦੀ ਸ਼ਿਕਾਇਤ 'ਤੇ ਕਾਰਵਾਈ ਹੋਵੇਗੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ।
ਗੀਤਕਾਰ ਬੰਟੀ ਬੈਂਸ ਨੇ ਦਿੱਤਾ ਜਵਾਬ
ਇਨ੍ਹਾਂ ਇਲਜ਼ਾਮਾਂ ਦੇ ਵਿਚਕਾਰ ਗੀਤਕਾਰ ਬੰਟੀ ਬੈਂਸ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਸਪੱਸ਼ਟੀਕਰਨ ਦਿੱਤਾ ਹੈ। ਬੰਟੀ ਬੈਂਸ ਨੇ ਲਿਖਿਆ ਕਿ ਉਸ ਨੂੰ ਐਫ.ਆਈ.ਆਰ. (FIR) ਵਿੱਚੋਂ ਇਸ ਲਈ ਬਾਹਰ ਨਹੀਂ ਕੀਤਾ ਗਿਆ ਕਿ ਉਹ ਕਿਸੇ ਦਾ ਚਹੇਤਾ ਹੈ, ਸਗੋਂ ਇਸ ਲਈ ਕੀਤਾ ਗਿਆ ਕਿਉਂਕਿ ਉਹ ਸਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਉਸ ਨੂੰ ਕਲੀਨ ਚਿੱਟ ਮਿਲੀ ਹੈ। ਉਸ ਨੇ ਅੱਗੇ ਕਿਹਾ ਕਿ ਉਹ ਅੱਜ ਵੀ ਇਸ ਮਾਮਲੇ 'ਚ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਹੈ ਅਤੇ ਜਦੋਂ ਵੀ ਕਿਤੇ ਬੁਲਾਇਆ ਜਾਵੇਗਾ, ਉਹ ਹਾਜ਼ਰ ਹੋਵੇਗਾ।

ਜੂਨ 2025 ਦੇ ਵਿੱਚ ਵਨ ਡੀਜੀਟਲ ਕੰਪਨੀ ਦੇ ਖਿਲਾਫ ਦਿੱਤੀ ਸੀ ਸ਼ਿਕਾਇਤ
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਜੂਨ 2025 ਦੇ ਵਿੱਚ ਵਨ ਡੀਜੀਟਲ ਕੰਪਨੀ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ, ਜਿਸ ਦੇ ਵਿੱਚ ਪੰਜਾਬ ਦੇ ਨਾਮੀ ਗੀਤਕਾਰ ਅਤੇ ਦੋ ਹੋਰ ਵਿਅਕਤੀਆਂ ਦਾ ਜ਼ਿਕਰ ਕੀਤਾ ਗਿਆ ਸੀ, ਜਿਨਾਂ ਦੇ ਵਿੱਚ ਕੁੱਲ ਤਿੰਨ ਵਿਅਕਤੀਆਂ ਤੇ ਸ਼ਿਕਾਇਤ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਾ ਹੋਣ ਦੇ ਚਲਦੇ ਬੀਤੇ ਦਿਨੀਂ ਸਿੱਧੂ ਮੂਸੇਵਾਲੇ ਦੇ ਮਾਪੇ ਮਾਨਸਾ ਦੇ ਐਸਐਸਪੀ ਦਫਤਰ ਦੇ ਵਿੱਚ ਪਹੁੰਚੇ ਸਨ।
ਉਨ੍ਹਾਂ ਕਿਹਾ "ਕਿ ਉਨ੍ਹਾਂ ਦੇ ਪੁੱਤਰ ਦੀ ਜੋ ਕੰਪਨੀਆਂ ਦੇ ਵਿੱਚ ਰੈਵੀਨਿਊ ਸੀ ,ਉਹ ਉਨ੍ਹਾਂ ਨੂੰ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਸਰਕਾਰ ਉਨ੍ਹਾਂ ਲੋਕਾਂ ਦਾ ਪੱਖ ਪੂਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੰਟੀ ਬੈਂਸ ਦੇ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ। ਬਲਕੌਰ ਸਿੰਘ ਤੇ ਚਰਨ ਕੌਰ ਨੇ ਕਿਹਾ ਕਿ ਪਹਿਲਾਂ ਸਾਡਾ ਪੁੱਤ ਮਰਵਾ ਦਿੱਤਾ ਤੇ ਹੁਣ ਉਸ ਦੀ ਕਮਾਈ ਵੀ ਖਾਈ ਜਾ ਰਹੇ ਹਨ, ਅਸੀਂ ਆਪਣਾ ਟੱਬਰ ਕਿਵੇਂ ਪਾਲਾਂਗੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇਨ੍ਹਾਂ ਨੂੰ ਰਿਸ਼ਵਤ ਦੇਣ ਲਈ ਪੈਸੇ ਨਹੀਂ ਹਨ।ਜਦੋਂ ਤੱਕ ਉਨ੍ਹਾਂ ਨੂੰ ਨਿਆਂ ਨਹੀਂ ਮਿਲਦਾ, ਉਹ ਆਪਣੀ ਲੜਾਈ ਜਾਰੀ ਰੱਖਣਗੇ।