Nabha Jail Break Case: ਪਟਿਆਲਾ ਸੈਸ਼ਨ ਕੋਰਟ ਨੇ ਸਾਢੇ 7 ਸਾਲ ਬਾਅਦ ਸੁਣਾਇਆ ਫੈਸਲਾ, 22 ਨੂੰ ਕੀਤਾ ਦੋਸ਼ੀ ਕਰਾਰ, 6 ਬਰੀ

ਪਟਿਆਲਾ ਦੇ ਵਧੀਕ ਸੈਸ਼ਨ ਜੱਜ ਐੱਚ.ਐੱਸ.ਗਰੇਵਾਲ ਦੀ ਅਦਾਲਤ 'ਚ ਚੱਲ ਰਹੇ ਨਾਭਾ ਜੇਲ ਬ੍ਰੇਕ ਮਾਮਲੇ 'ਚ ਮੰਗਲਵਾਰ ਨੂੰ ਆਪਣਾ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ 22 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 6 ਨੂੰ ਬਰੀ ਕਰ ਦਿੱਤਾ ਹੈ।

By  Aarti March 22nd 2023 02:24 PM

Nabha Jail Break Case: ਪਟਿਆਲਾ ਦੇ ਵਧੀਕ ਸੈਸ਼ਨ ਜੱਜ ਐੱਚ.ਐੱਸ.ਗਰੇਵਾਲ ਦੀ ਅਦਾਲਤ 'ਚ ਚੱਲ ਰਹੇ ਨਾਭਾ ਜੇਲ ਬ੍ਰੇਕ ਮਾਮਲੇ 'ਚ ਮੰਗਲਵਾਰ ਨੂੰ ਆਪਣਾ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ 22 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 6 ਨੂੰ ਬਰੀ ਕਰ ਦਿੱਤਾ ਹੈ। 

ਦੱਸ ਦਈਏ ਕਿ ਸਾਲ 2016 ਵਿੱਚ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਦੇ ਗੇਟ ਅੱਗੇ ਲਗਜ਼ਰੀ ਗੱਡੀਆਂ ਵਿੱਚ ਸਵਾਰ ਕੁਝ ਵਿਅਕਤੀਆਂ ਨੇ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸੀ ਅਤੇ ਇਸ ਹਮਲੇ ਦੌਰਾਨ ਜੇਲ੍ਹ ਵਿੱਚ ਬੰਦ ਕੈਦੀ ਗੱਡੀਆਂ ਵਿੱਚ ਛੱਡ ਕੇ ਭੱਜ ਗਏ।

ਬਾਅਦ ਵਿੱਚ ਪੁਲਿਸ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਅਤੇ ਇਹ ਕੇਸ ਕਰੀਬ ਸਾਢੇ 7 ਸਾਲ ਅਦਾਲਤ ਵਿੱਚ ਚੱਲਿਆ। ਇਸ ਦੀ ਕਾਰਵਾਈ ਮਾਨਯੋਗ ਹਾਈਕੋਰਟ ਦੇ ਹੁਕਮਾਂ 'ਤੇ ਰੋਜ਼ਾਨਾ ਚੱਲਦੀ ਰਹੀ ਅਤੇ ਉਸ ਤੋਂ ਬਾਅਦ ਅੱਜ ਇਸ ਮਾਮਲੇ 'ਤੇ ਆਪਣਾ ਹੁਕਮ ਦਿੰਦਿਆਂ 22 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ 6 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਗਿਆ। ਦੱਸ ਦਈਏ ਕਿ ਪੁਲਿਸ ਨੇ ਨਵੰਬਰ 2016 ਵਿੱਚ ਥਾਣਾ ਕੋਤਵਾਲੀ ਨਾਭਾ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।

ਦੱਸ ਦਈਏ ਕਿ ਗੈਂਗਸਟਰ ਗੁਰਪ੍ਰੀਤ ਸੇਖੋਂ ਅਤੇ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੇ ਨਾਲ ਫਰਾਰ ਹੋਏ ਸਾਰੇ ਕੈਦੀ ਹਰ ਐਤਵਾਰ ਨੂੰ ਲੱਗਣ ਵਾਲੇ ਲੰਗਰ ਦੇ ਨਾਂ 'ਤੇ ਨਿਰਧਾਰਤ ਸਮੇਂ 'ਤੇ ਮੁੱਖ ਗੇਟ 'ਤੇ ਇਕੱਠੇ ਹੋਏ ਸੀ। ਇਸ ਦੌਰਾਨ ਪੁਲਿਸ ਦੀ ਵਰਦੀ 'ਚ ਆਏ ਲੋਕਾਂ ਨੇ ਜੇਲ 'ਤੇ ਹਮਲਾ ਕਰ ਦਿੱਤਾ ਅਤੇ 6 ਕੈਦੀ ਫਰਾਰ ਹੋ ਗਏ। ਜਾਂਚ ਤੋਂ ਬਾਅਦ ਥਾਣਾ ਕੋਤਵਾਲੀ ਨਾਭਾ ਦੀ ਪੁਲਿਸ ਨੇ ਕੁੱਲ 30 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਕੈਦੀਆਂ ਦੀ ਪਛਾਣ ਕੁਲਦੀਪ ਸਿੰਘ ਵਾਸੀ ਭਵਾਨੀਗੜ੍ਹ ਅਤੇ ਨਿਰਮਲ ਖਾਨ ਵਾਸੀ ਅਸ਼ੋਕ ਵਿਹਾਰ ਨਾਭਾ ਵਜੋਂ ਹੋਈ ਹੈ। ਇਹ ਦੋਵੇਂ ਗੌਂਡਰ ਅਤੇ ਸੇਖੋਂ ਦੇ ਨਵੇਂ ਸਾਥੀ ਹਨ।

ਕੇਸੀਐਫ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਜਾਂਚ ਵਿੱਚ ਪਤਾ ਲੱਗਿਆ ਕਿ ਪਲਵਿੰਦਰ ਪਿੰਦਾ ਨੇ ਨਾਭਾ ਜੇਲ੍ਹ ਦਾ ਨਕਸ਼ਾ ਬਣਾਇਆ ਸੀ। ਪ੍ਰੇਮਾ ਨੇ ਆਦਮੀਆਂ ਨੂੰ ਇਕੱਠਾ ਕੀਤਾ, ਗੱਡੀਆਂ ਦਿੱਤੀਆਂ, ਮਨੀ ਨੇ ਹਥਿਆਰਾਂ ਦਾ ਪ੍ਰਬੰਧ ਕੀਤਾ, ਅਸਲਮ ਨੇ ਉਨ੍ਹਾਂ ਨੂੰ ਲੁਕਾਉਣ ਦੀ ਜ਼ਿੰਮੇਵਾਰੀ ਲਈ ਸੀ।

ਜੇਲ੍ਹ ਬ੍ਰੇਕ ਕਾਂਡ ਨੂੰ ਕੁੱਲ 12 ਲੋਕਾਂ ਨੇ ਅੰਜਾਮ ਦਿੱਤਾ ਸੀ। ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੋਵੇਂ ਘਟਨਾ ਤੋਂ ਬਾਅਦ ਰਾਜਸਥਾਨ-ਪੰਜਾਬ ਸਰਹੱਦ 'ਤੇ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੇ ਹਿੰਦੂ ਮੱਲ ਕੋਟ ਨੇੜੇ ਪੱਕੀ ਪਿੰਡ ਦੇ ਇੱਕ ਘਰ ਵਿੱਚ ਲੁਕੇ ਹੋਏ ਸਨ, ਜਿੱਥੇ ਉਨ੍ਹਾਂ ਦਾ 2018 ਵਿੱਚ ਪੰਜਾਬ ਪੁਲਿਸ ਨਾਲ ਮੁਕਾਬਲਾ ਹੋਇਆ ਸੀ। ਹਾਲਾਂਕਿ ਸਾਲ 2018 'ਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਦੀ ਜੇਲ 'ਚ ਮੌਤ ਹੋ ਗਈ ਸੀ। ਜਿਨ੍ਹਾਂ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਦਿਲ ਦਾ ਦੌਰਾ ਪਿਆ ਸੀ।

ਇਹ ਵੀ ਪੜ੍ਹੋ: Navjot Singh Sidhu: 1 ਅਪ੍ਰੈਲ ਤੱਕ ਹੋ ਸਕਦੀ ਹੈ ਨਵਜੋਤ ਸਿੰਘ ਸਿੱਧੂ ਦੀ ਰਿਹਾਈ : ਨਵਜੋਤ ਕੌਰ ਸਿੱਧੂ

Related Post