Gurdaspur News : ਸ਼ਹੀਦ ਜਵਾਨ ਦਲਜੀਤ ਸਿੰਘ ਦਾ ਅੰਤਿਮ ਸਸਕਾਰ ਅੱਜ, ਕੁੱਝ ਦਿਨਾਂ ਬਾਅਦ ਛੁੱਟੀ ਆ ਕੇ ਬਣਾਉਣਾ ਸੀ ਨਵਾਂ ਘਰ

Gurdaspur News : ਜੰਮੂ ਕਸ਼ਮੀਰ 'ਚ ਲੈਂਡ ਸਲਾਈਡ ਦੀ ਚਪੇਟ ਵਿੱਚ ਆਉਣ ਕਰਕੇ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦਾ ਫੌਜੀ ਜਵਾਨ ਦਲਜੀਤ ਸਿੰਘ ਸ਼ਹੀਦ ਹੋ ਗਿਆ, ਜੋ ਕਿ ਲੱਦਾਖ ਵਿੱਚ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਕੱਲ ਸਵੇਰੇ ਪਠਾਨਕੋਟ ਦੇ ਲੈਫਟੀਨੈਂਟ ਕਰਨਲ ਭਾਨੂੰ ਪ੍ਰਤਾਪ ਸਿੰਘ ਅਤੇ ਨਾਇਕ ਦਲਜੀਤ ਸਿੰਘ ਫਾਇਰਿੰਗ ਰੇਂਜ 'ਤੇ ਜਾ ਰਹੇ ਸਨ। ਇਸੇ ਦੌਰਾਨ ਇੱਕ ਪਹਾੜ ਖਿਸਕ ਗਿਆ ਅਤੇ ਉਹਨਾਂ ਦੀ ਗੱਡੀ ਉੱਪਰ ਜਾ ਡਿੱਗਿਆ

By  Shanker Badra July 31st 2025 01:15 PM -- Updated: July 31st 2025 01:30 PM

Gurdaspur News : ਜੰਮੂ ਕਸ਼ਮੀਰ 'ਚ ਲੈਂਡ ਸਲਾਈਡ ਦੀ ਚਪੇਟ ਵਿੱਚ ਆਉਣ ਕਰਕੇ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦਾ ਫੌਜੀ ਜਵਾਨ ਦਲਜੀਤ ਸਿੰਘ ਸ਼ਹੀਦ ਹੋ ਗਿਆ, ਜੋ ਕਿ ਲੱਦਾਖ ਵਿੱਚ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਕੱਲ ਸਵੇਰੇ ਪਠਾਨਕੋਟ ਦੇ ਲੈਫਟੀਨੈਂਟ ਕਰਨਲ ਭਾਨੂੰ ਪ੍ਰਤਾਪ ਸਿੰਘ ਅਤੇ ਨਾਇਕ ਦਲਜੀਤ ਸਿੰਘ ਫਾਇਰਿੰਗ ਰੇਂਜ 'ਤੇ ਜਾ ਰਹੇ ਸਨ। ਇਸੇ ਦੌਰਾਨ ਇੱਕ ਪਹਾੜ ਖਿਸਕ ਗਿਆ ਅਤੇ ਉਹਨਾਂ ਦੀ ਗੱਡੀ ਉੱਪਰ ਜਾ ਡਿੱਗਿਆ। 

ਇਸ ਹਾਦਸੇ ਵਿੱਚ ਉਹਨਾਂ ਦੀ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਦੋਵੇਂ ਜਵਾਨ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ,ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨਾਂ ਨੇ ਦਮ ਤੋੜ ਦਿੱਤਾ। ਇਹ ਖਬਰ ਜਦੋਂ ਪਿੰਡ ਪਹੁੰਚੀ ਤਾਂ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਦਲਜੀਤ ਸਿੰਘ ਆਪਣਾ ਨਵਾਂ ਘਰ ਬਣਾਉਣ ਲਈ ਪਰਿਵਾਰ ਨੂੰ ਕਹਿ ਰਿਹਾ ਸੀ। ਉਸਨੇ ਕੁੱਝ ਦਿਨ ਪਹਿਲਾਂ ਹੀ ਘਰ ਫੋਨ ਕਰਕੇ ਕਿਹਾ ਸੀ ਕਿ ਮਿਸਤਰੀ ਲੱਭ ਕੇ ਰੱਖੋ ,ਉਹ ਜਲਦ ਛੁੱਟੀ ਲੈ ਕੇ ਘਰ ਆ ਰਿਹਾ ਹੈ ਪਰ ਉਸ ਤੋਂ ਪਹਿਲਾਂ ਪਰਿਵਾਰ ਨੂੰ ਉਸਦੀ ਸ਼ਾਹਦਤ ਦੀ ਖ਼ਬਰ ਮਿਲ ਗਈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਦਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ 3 ਵਜੇ ਦੇ ਕਰੀਬ ਪਠਾਨਕੋਟ ਤੋਂ ਆਏ ਫੌਜ ਦੇ ਜਵਾਨਾਂ ਨੇ ਦੱਸਿਆ ਕਿ ਹਵਲਦਾਰ ਦਲਜੀਤ ਸਿੰਘ ਸ਼ਹੀਦ ਹੋ ਗਏ ਹਨ।  ਉਹਨਾਂ ਦੱਸਿਆ ਕਿ ਲੈਂਡ ਸਲਾਈਡਿੰਗ ਦੀ ਚਪੇਟ ਵਿੱਚ ਆਉਣ ਦੇ ਕਰਕੇ ਇਹ ਹਾਦਸਾ ਵਾਪਰਿਆ ਹੈ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਦਿਲਜੀਤ ਸਿੰਘ ਦਾ ਘਰ ਫੋਨ ਆਇਆ ਸੀ ਅਤੇ ਉਸ ਨੇ ਮਾਤਾ ਪਿਤਾ ਨੂੰ ਕਿਹਾ ਸੀ ਕਿ ਉਹ ਛੁੱਟੀ ਆ ਕੇ ਆਪਣਾ ਨਵਾਂ ਘਰ ਬਣਾਵੇਗਾ।

ਇਸ ਲਈ ਮਿਸਤਰੀ ਲੱਭ ਕੇ ਰੱਖਣ। ਉਹਨਾਂ ਕਿਹਾ ਕਿ ਮਿਸਤਰੀ ਨਾਲ ਵੀ ਸਾਰੀ ਗੱਲਬਾਤ ਹੋ ਚੁੱਕੀ ਸੀ, ਛੁੱਟੀ ਆਉਂਦੇ ਸਾਰ ਹੀ ਉਸਨੇ ਆਪਣਾ ਨਵਾਂ ਘਰ ਸ਼ੁਰੂ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਓਸਦੀ ਸ਼ਹਾਦਤ ਦੀ ਖ਼ਬਰ ਸਾਹਮਣੇ ਆ ਗਈ। ਜਿਸ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਵੀ ਸਦਮੇ ਵਿੱਚ ਹੈ। ਅੱਜ ਬਾਅਦ ਦੁਪਹਿਰ ਸਰਕਾਰੀ ਸਨਮਾਨਾਂ ਨਾਲ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ। 

ਦੱਸ ਦੇਈਏ ਕਿ ਪਠਾਨਕੋਟ ਜ਼ਿਲ੍ਹੇ ਦੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾ ਨਗਰ ਦੇ ਸ਼ਮਸ਼ੇਰਪੁਰ ਪਿੰਡ ਦੇ ਨਾਇਕ ਦਲਜੀਤ ਸਿੰਘ ਲੱਦਾਖ ਦੀਆਂ ਵਾਦੀਆਂ ਵਿੱਚ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਏ। ਬੁੱਧਵਾਰ ਸਵੇਰੇ ਲੱਦਾਖ ਵਿੱਚ ਅਚਾਨਕ ਇੱਕ ਫੌਜ ਦਾ ਕਾਫਲਾ ਜ਼ਮੀਨ ਖਿਸਕਣ ਦੀ ਲਪੇਟ ਵਿੱਚ ਆ ਗਿਆ। ਇਸ ਦੌਰਾਨ ਫੌਜੀ ਵਾਹਨ ‘ਤੇ ਇੱਕ ਪੱਥਰ ਡਿੱਗ ਪਿਆ। ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ਘਟਨਾ ਸਮੇਂ ਨਾਇਕ ਦਲਜੀਤ ਸਿੰਘ ਕਾਰ ਚਲਾ ਰਿਹਾ ਸੀ।


Related Post