Sanitation Workers Strike Day 6 : ਨੰਗਲ ਨਗਰ ਕੌਂਸਲ ਕਰਮਚਾਰੀਆਂ ਦੀ ਹੜਤਾਲ ਛੇਵੇਂ ਦਿਨ ਵਿੱਚ ਦਾਖਲ; ਸਰਕਾਰ ਦੇ ਇਸ ਫ਼ੈਸਲੇ ਖਿਲਾਫ ਰੋਸ

ਧਰਨੇ ‘ਤੇ ਬੈਠੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਇੱਕੋ ਕੰਪਨੀ ਨੂੰ ਸਾਰੇ ਠੇਕੇ ਦੇਣ ਨਾਲ ਠੇਕੇਦਾਰੀ ਦੀ ਮਨਮਰਜ਼ੀ ਚੱਲੇਗੀ। ਜੋ ਠੇਕੇ ਮੌਜੂਦਾ ਰੇਟਾਂ ‘ਤੇ ਚੱਲ ਰਹੇ ਸਨ, ਉਹਨਾਂ ਨੂੰ ਤਿੰਨ ਗੁਣਾ ਰੇਟਾਂ ‘ਤੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਪੰਜਾਬ ਸਰਕਾਰ ਦਾ ਇਹ ਕਦਮ ਨਿਜੀਕਰਨ ਨੂੰ ਵਧਾਵਾ ਦੇਣ ਵਾਲਾ ਹੈ।

By  Aarti September 18th 2025 12:00 PM

Sanitation Workers Strike Day 6 :   ਸੂਬਾ ਸਰਕਾਰ ਵੱਲੋਂ ਸਫਾਈ, ਸੀਵਰੇਜ, ਵਾਟਰ ਸਪਲਾਈ ਤੇ ਸਟ੍ਰੀਟ ਲਾਈਟ ਸਮੇਤ ਸਾਰੇ ਕੰਮਾਂ ਦਾ ਠੇਕਾ ਦਿੱਲੀ ਦੀ ਇੱਕ ਹੀ ਕੰਪਨੀ ਨੂੰ ਦੇਣ ਦੇ ਵਿਰੋਧ ਵਿੱਚ ਨੰਗਲ ਨਗਰ ਕੌਂਸਲ ਦੇ ਸਮੂਹ ਕਰਮਚਾਰੀਆਂ ਵੱਲੋਂ ਸ਼ੁਰੂ ਕੀਤੀ ਗਈ। ਪ੍ਰਦੇਸ਼-ਵਿਆਪੀ ਹੜਤਾਲ ਅੱਜ ਛੇਵੇਂ ਦਿਨ ਵਿੱਚ ਦਾਖਲ ਹੋ ਗਈ। ਨੰਗਲ ਨਗਰ ਕੌਂਸਲ ਦੇ ਮੁੱਖ ਦਫ਼ਤਰ ਨਵਾਂ ਨੰਗਲ ਅੱਗੇ ਧਰਨੇ ‘ਤੇ ਬੈਠੇ ਕਰਮਚਾਰੀ ਪ੍ਰਦੇਸ਼ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਦਿੱਲੀ ਦੀ ਕੰਪਨੀ ਨੂੰ ਦਿੱਤੇ ਠੇਕੇ ਰੱਦ ਕਰਨ ਦੀ ਮੰਗ ਕਰ ਰਹੇ ਹਨ।

ਧਰਨੇ ‘ਤੇ ਬੈਠੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਇੱਕੋ ਕੰਪਨੀ ਨੂੰ ਸਾਰੇ ਠੇਕੇ ਦੇਣ ਨਾਲ ਠੇਕੇਦਾਰੀ ਦੀ ਮਨਮਰਜ਼ੀ ਚੱਲੇਗੀ। ਜੋ ਠੇਕੇ ਮੌਜੂਦਾ ਰੇਟਾਂ ‘ਤੇ ਚੱਲ ਰਹੇ ਸਨ, ਉਹਨਾਂ ਨੂੰ ਤਿੰਨ ਗੁਣਾ ਰੇਟਾਂ ‘ਤੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਪੰਜਾਬ ਸਰਕਾਰ ਦਾ ਇਹ ਕਦਮ ਨਿਜੀਕਰਨ ਨੂੰ ਵਧਾਵਾ ਦੇਣ ਵਾਲਾ ਹੈ।

ਇਸ ਹੜਤਾਲ ਨੂੰ ਨੰਗਲ ਨਗਰ ਕੌਂਸਲ ਦੇ ਸੱਤਾ ਪੱਖ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ। ਇਸੇ ਦੌਰਾਨ, ਭਾਜਪਾ ਨੇਤਾ ਅਤੇ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦੇ ਪੁੱਤਰ ਅਰਵਿੰਦ ਮਿੱਤਲ ਦੀ ਅਗਵਾਈ ਹੇਠ ਪਹੁੰਚੇ ਭਾਜਪਾ ਨੇਤਾਵਾਂ ਨੇ ਵੀ ਸਮਰਥਨ ਦੇਣ ਦੀ ਘੋਸ਼ਣਾ ਕੀਤੀ। ਮੌਕੇ ‘ਤੇ ਅਰਵਿੰਦ ਮਿੱਤਲ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਨਗਰ ਕੌਂਸਲਾਂ ਦੇ ਕਰਮਚਾਰੀਆਂ ਨੂੰ ਬੇਰੁਜ਼ਗਾਰ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਇਨ੍ਹਾਂ ਕਰਮਚਾਰੀਆਂ ਦੀਆਂ ਤਨਖਾਹਾਂ ‘ਚ ਵਾਧਾ ਕਰਦੀ, ਪਰ ਉਸ ਦਾ ਉਲਟ ਹੋਇਆ ਹੈ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਪ੍ਰਦੇਸ਼ ਭਾਜਪਾ ਨੇਤਾ ਡਾ. ਸੁਭਾਸ਼ ਸ਼ਰਮਾ ਵੀ ਆਪਣੇ ਸਾਥੀਆਂ ਸਮੇਤ ਧਰਨਾ ਸਥਾਨ ‘ਤੇ ਪਹੁੰਚ ਕੇ ਭਾਜਪਾ ਵੱਲੋਂ ਪੂਰਾ ਸਮਰਥਨ ਦੇਣ ਦੀ ਘੋਸ਼ਣਾ ਕਰ ਚੁੱਕੇ ਹਨ।

ਦੂਜੇ ਪਾਸੇ ਨਗਰ ਕੌਂਸਲ ਕਰਮਚਾਰੀਆਂ ਦੀ ਹੜਤਾਲ ਕਾਰਨ ਇਲਾਕੇ ਵਾਸੀਆਂ ਦੀਆਂ ਸਮੱਸਿਆਵਾਂ ਵੀ ਵੱਧਣ ਲੱਗੀਆਂ ਹਨ। ਘਰ-ਘਰੋਂ ਕੂੜਾ ਨਾ ਚੁੱਕੇ ਜਾਣ ਕਰਕੇ ਲੋਕ ਪਰੇਸ਼ਾਨੀ ਮਹਿਸੂਸ ਕਰ ਰਹੇ ਹਨ, ਜਦਕਿ ਕੂੜੇ ਦੇ ਡੰਪਾਂ ‘ਤੇ ਵੀ ਢੇਰ ਇਕੱਠੇ ਹੋਣ ਲੱਗ ਪਏ ਹਨ।

ਇਹ ਵੀ ਪੜ੍ਹੋ : Chandigarh ’ਚ ਮੁੜ ਵੱਜੀ ਖ਼ਤਰੇ ਦੀ ਘੰਟੀ ! ਸੁਖਨਾ ਝੀਲ ਦੇ ਇੱਕ ਵਾਰ ਫਿਰ ਖੋਲ੍ਹੇ ਗਏ ਫਲੱਡ ਗੇਟ

Related Post